ETV Bharat / state

ਕੋਲਕਾਤਾ ਡਾਕਟਰ ਰੇਪ-ਮਰਡਰ ਮਾਮਲਾ: ਇਨਸਾਫ਼ ਲਈ ਮੰਗ ਜਾਰੀ, ਪ੍ਰਦਰਸ਼ਨਕਾਰੀਆਂ ਨੇ ਕਿਹਾ - ਮੁਲਜ਼ਮਾਂ 'ਤੇ ਹੋਵੇ ਸਖ਼ਤ ਕਾਰਵਾਈ - Candle March at Barnala - CANDLE MARCH AT BARNALA

Candle March at Barnala: ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਟਰੇਨੀ ਨਰਸ ਨਾਲ ਜੋ ਕਤਲ ਅਤੇ ਬਲਾਤਕਾਰ ਦੀ ਘਟਨਾ ਵਾਪਰੀ ਹੈ, ਉਸ ਦੇ ਰੋਸ ਵਜੋਂ ਬਰਨਾਲਾ ਵਿਖੇ ਸਿਹਤ ਵਿਭਾਗ ਦੇ ਡਾਕਟਰਾਂ, ਮੁਲਾਜ਼ਮਾਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਇੱਕਜੁੱਟ ਹੋ ਕੇ ਕੈਂਡਲ ਮਾਰਚ ਕੱਢਿਆ ਗਿਆ। ਪੜ੍ਹੋ ਪੂਰੀ ਖ਼ਬਰ...

Candle March at Barnala
ਬਰਨਾਲਾ ਵਿਖੇ ਕੈਂਡਲ ਮਾਰਚ (ETV Bharat (ਬਰਨਾਲਾ , ਪੱਤਰਕਾਰ))
author img

By ETV Bharat Punjabi Team

Published : Aug 21, 2024, 10:52 AM IST

ਬਰਨਾਲਾ ਵਿਖੇ ਕੈਂਡਲ ਮਾਰਚ (ETV Bharat (ਬਰਨਾਲਾ , ਪੱਤਰਕਾਰ))

ਬਰਨਾਲਾ: ਕੋਲਕਾਤਾ ਵਿਖੇ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਘਟਨਾ ਦਾ ਰੋਸ ਜਾਰੀ ਹੈ। ਬਰਨਾਲਾ ਵਿਖੇ ਸਿਹਤ ਵਿਭਾਗ ਦੇ ਡਾਕਟਰਾਂ, ਮੁਲਾਜ਼ਮਾਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਇੱਕਜੁੱਟ ਹੋ ਕੇ ਕੈਂਡਲ ਮਾਰਚ ਕੱਢਿਆ ਗਿਆ। ਘਟਨਾ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਖਿਲਾਫ਼ ਜ਼ਾਹਿਰ ਰੋਸ ਕੀਤਾ। ਬਲਾਤਕਾਰ ਦੇ ਮੁਲਜ਼ਮਾਂ ਨੂੰ ਸਰਕਾਰ ਵਲੋਂ ਸ਼ਹਿ ਦੇਣ ਕਾਰਨ ਅਜਿਹੀਆਂ ਘਟਨਾਵਾਂ ਵਧਣ ਦਾ ਕਾਰਨ ਦੱਸਿਆ। ਘਟਨਾ ਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੰਜਾਬ ਵਿੱਚ ਵੀ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

ਕੈਂਡਲ ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀ: ਇਸ ਮੌਕੇ ਗੱਲਬਾਤ ਕਰਦਿਆਂ ਕੈਂਡਲ ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀ ਕਮਲਜੀਤ ਕੌਰ, ਡਾ.ਕਰਮਜੀਤ ਸਿੰਘ ਬਾਜਵਾ, ਡਾ.ਜਸਵੀਰ ਸਿੰਘ ਔਲਖ ਅਤੇ ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਟਰੇਨੀ ਨਰਸ ਨਾਲ ਜੋ ਕਤਲ ਅਤੇ ਬਲਾਤਕਾਰ ਦੀ ਘਟਨਾ ਵਾਪਰੀ ਹੈ। ਉਸਦੇ ਰੋਸ ਵਜੋਂ ਅੱਜ ਦਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।

ਮੁਲਜ਼ਮਾਂ 'ਤੇ ਸਖ਼ਤ ਕਾਰਵਾਈ : ਦੱਸਿਆਂ ਕਿ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ। ਇਸਦਾ ਵੱਡਾ ਕਾਰਨ ਸਰਕਾਰਾਂ ਮੁਲਜ਼ਮਾਂ ਦੀ ਹਮਾਇਤ ਕਰਕੇ ਉਸਦੀ ਪਿੱਠ ਥਾਪੜਦੀਆਂ ਹਨ। ਜੇਕਰ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਹੋਈ ਹੋਵੇ ਤਾਂ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਬੇਟੀ ਬਚਾਉ ਦੇ ਨਾਅਰੇ ਦਿੱਤੇ ਜਾ ਰਹੇ ਹਨ, ਪਰ ਇਹੀ ਸਰਕਾਰਾਂ ਸਾਡੀਆਂ ਧੀਆਂ, ਔਰਤਾਂ ਨੂੰ ਸੁਰੱਖਿਆ ਤੱਕ ਮੁਹੱਈਆ ਨਹੀਂ ਕਰਵਾ ਸਕਦੀਆਂ। ਜਿਸ ਕਰਕੇ ਅਜਿਹੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਸਰਕਾਰਾਂ ਜਿੰਮੇਵਾਰ ਹਨ।

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ: ਉਨ੍ਹਾਂ ਕਿਹਾ ਕਿ ਕੋਲਕਾਤਾ ਦੀ ਘਿਨੌਣੀ ਘਟਨਾ ਦੇ ਮੁਲਜ਼ਮਾਂ ਦੀ ਅਜੇ ਤੱਕ ਸਨਾਖ਼ਤ ਕਰਕੇ ਗ੍ਰਿਫ਼ਤਾਰ ਤੱਕ ਨਹੀਂ ਕੀਤਾ ਗਿਆ। ਜਿਸ ਕਰਕੇ ਸਾਡਾ ਰੋਸ ਦਿਨੋਂ ਦਿਨ ਹੋਰ ਵਧ ਰਿਹਾ ਹੈ। ਇਸਦੇ ਇਨਸਾਫ਼ ਨੂੰ ਲੈ ਕੇ ਸਿਹਤ ਵਿਭਾਗ ਦੇ ਡਾਕਟਰ, ਸਮੂਹ ਮੁਲਾਜ਼ਮ ਅਤੇ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋਂ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਮਹਿਲਾ ਡਾਕਟਰਾਂ ਲਈ ਕੋਈ ਸੁਰੱਖਿਆ ਨਹੀਂ: ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਮਹਿਲਾ ਡਾਕਟਰਾਂ ਲਈ ਕੋਈ ਸੁਰੱਖਿਆ ਨਹੀਂ ਹੈ। ਜਿਸ ਕਰਕੇ ਸਰਕਾਰ ਨੂੰ ਮਹਿਲਾ ਡਾਕਟਰਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਪ੍ਰਬੰਧ ਯੋਗ ਕੀਤੇ ਜਾਣ ਤਾਂ ਜੋ ਕਿਸੇ ਵੀ ਔਰਤ ਨਾਲ ਇੱਥੇ ਵੀ ਅਜਿਹੀ ਅਣਹੋਣੀ ਨਾ ਵਾਪਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.