ਖੰਨਾ: ਚਾਂਦਲਾ ਮਾਰਕੀਟ 'ਚ ਉਸ ਸਮੇਂ ਮਾਹੌਲ ਤਣਾਅ ਵਾਲਾ ਬਣ ਗਿਆ ਜਦੋਂ ਨਗਰ ਕੌਂਸਲ ਦਾ ਪਿਲਾ ਪੰਜਾ ਦੁਕਾਨਾਂ 'ਤੇ ਚੱਲਿਆ। ਦੁਕਾਨਦਾਰਾਂ ਨੇ ਨਗਰ ਕੌਂਸਲ ਵੱਲੋਂ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਵਿਰੋਧ ਵਿੱਚ ਜੀਟੀ ਰੋਡ ’ਤੇ ਧਰਨਾ ਦਿੱਤਾ। ਸਥਾਨਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ ਗਿਆ।
ਕਬਜ਼ੇ ਹਟਾਉਣ ਤੋਂ ਨਾਰਾਜ਼ ਦੁਕਾਨਦਾਰ: ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਵੱਲੋਂ ਸ਼ਹਿਰ 'ਚ ਲਗਾਤਾਰ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ । ਇਸੇ ਲੜੀ ਤਹਿਤ ਚਾਂਦਲਾ ਮਾਰਕੀਟ ਅਤੇ ਹੋਰ ਬਾਜ਼ਾਰਾਂ ਵਿੱਚੋਂ ਕਬਜ਼ੇ ਹਟਾਏ ਜਾ ਰਹੇ ਹਨ। ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰੋਂ ਸਾਮਾਨ ਚੁੱਕਣ ਅਤੇ ਨਾਜਾਇਜ਼ ਤੌਰ ’ਤੇ ਬਣਾਏ ਸ਼ੈੱਡਾਂ ਜਾਂ ਤਰਪਾਲਾਂ ਨੂੰ ਹਟਾਉਣ ਦੀ ਹਦਾਇਤ ਕੀਤੀ ਜਾ ਰਹੀ ਹੈ। ਇਸ ਦੌਰਾਨ ਦੁਕਾਨਦਾਰ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਨੇ ਜੀਟੀ ਰੋਡ ’ਤੇ ਪਹੁੰਚ ਕੇ ਧਰਨਾ ਦਿੱਤਾ। ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਸ਼ਾਸਨ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਲਟਾ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵਿਰੋਧ ਕਰਨ 'ਤੇ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਧੱਕਾਮੁੱਕੀ ਅਤੇ ਦੁਰਵਿਵਹਾਰ ਦੇ ਇਲਜ਼ਾਮ: ਨਗਰ ਕੌਂਸਲ ਵੱਲੋਂ ਕਬਜ਼ੇ ਹਟਾਓ ਮੁਹਿੰਮ ਦੀ ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਬਾਜ਼ਾਰਾਂ ਵਿੱਚ ਐਲਾਨ ਕੀਤਾ ਗਿਆ ਸੀ ਕਿ ਕਬਜ਼ੇ ਹਟਾਏ ਜਾਣ। ਇਸਦੇ ਬਾਵਜੂਦ ਦੁਕਾਨਦਾਰਾਂ ਨੇ ਕੋਈ ਗੱਲ ਨਹੀਂ ਸੁਣੀ। ਹੁਣ ਦੁਕਾਨਾਂ ਦੇ ਬਾਹਰ ਗਲਤ ਢੰਗ ਨਾਲ ਰੱਖੇ ਸਾਮਾਨ ਨੂੰ ਚੁੱਕਿਆ ਜਾ ਰਿਹਾ ਹੈ। ਜਦੋਂ ਸ਼ੈੱਡ ਅਤੇ ਤਰਪਾਲਾਂ ਨੂੰ ਉਤਾਰਿਆ ਜਾ ਰਿਹਾ ਸੀ ਤਾਂ ਦੁਕਾਨ 'ਤੇ ਮੌਜੂਦ ਦੋ ਭਰਾਵਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਉਹਨਾਂ ਦੀ ਟੀਮ ਨਾਲ ਝਗੜਾ ਕੀਤਾ। ਇਸਤੋਂ ਬਾਅਦ ਦੋਵਾਂ ਨੇ ਦੁਕਾਨਦਾਰਾਂ ਨੂੰ ਭੜਕਾ ਕੇ ਜੀਟੀ ਰੋਡ 'ਤੇ ਧਰਨਾ ਦਿੱਤਾ। ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
- ਖੰਨਾ 'ਚ ਚਿੱਟੇ ਵਾਲੀ ਭਾਬੀ ਗ੍ਰਿਫਤਾਰ, ਮੋਟਰਸਾਈਕਲ 'ਤੇ ਸਾਥੀ ਨਾਲ ਜਾ ਰਹੀ ਸੀ ਸਪਲਾਈ ਕਰਨ - Woman and man arrested with heroin
- ਦਿਵਿਆਂਗ ਜਥੇਬੰਦੀ ਵੱਲੋਂ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ - disabled demanding action
- ਮੰਗਾ ਨੁੰ ਲੈਕੇ ਪੀਬੀਆਈ ਯੂਨੀਅਨ ਆਗੂਆਂ ਨੇ ਸੰਗਰੂਰ 'ਚ ਸੀ ਐੱਮ ਮਾਨ ਦੀ ਕੋਠੀ ਬਾਹਰ ਲਾਇਆ ਧਰਨਾ - PBI union protest CMs residence