ਅੰਮ੍ਰਿਤਸਰ : ਪੰਜਾਬ ਪੱਧਰ ਦੇ ਉੱਤੇ ਐਲਾਨੇ ਗਏ ਇਨ੍ਹਾਂ ਨਤੀਜਿਆਂ ਦੇ ਵਿੱਚ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਕਰਮਨਪ੍ਰੀਤ ਕੌਰ ਜੋ ਕਿ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵਿਦਿਆਰਥਣ ਹੈ। ਉਸ ਨੇ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ ਗਿਆ ਹੈ। ਬੇਟੀ ਦੀ ਇਸ ਵੱਡੀ ਪ੍ਰਾਪਤੀ ਤੇ ਸਕੂਲ ਅਤੇ ਮਾਪੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।
ਅੱਠਵੀਂ ਕਲਾਸ ਦੇ ਵਿੱਚ ਵੀ ਟੌਪਰ ਰਹਿ ਚੁੱਕੀ ਹੈ ਕਰਮਨਪ੍ਰੀਤ ਕੌਰ: ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਵਿਦਿਆਰਥਣ ਕਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਅੱਠਵੀਂ ਕਲਾਸ ਦੇ ਵਿੱਚ ਵੀ ਟੌਪਰ ਰਹੇ ਸਨ। ਅੱਜ ਵੀ ਉਨ੍ਹਾਂ ਵੱਲੋਂ ਮੁੜ ਸਕੂਲ ਸਟਾਫ ਅਤੇ ਪਰਿਵਾਰ ਦੇ ਆਸ਼ੀਰਵਾਦ ਸਦਕਾ ਪੰਜਾਬ ਭਰ ਦੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਅੱਗੇ ਭਵਿੱਖ ਦੇ ਵਿੱਚ ਇੱਕ ਚੰਗੀ ਪੁਲਿਸ ਅਫਸਰ ਬਣੇ ਅਤੇ ਪੁਲਿਸ ਅਫਸਰ ਬਣ ਕੇ ਆਪਣੇ ਸਮਾਜ ਦੀ ਸੇਵਾ ਕਰੇ।
ਕਰਮਨਪ੍ਰੀਤ ਦੇ ਪਿਤਾ ਜਗਰੂਪ ਸਿੰਘ ਅਤੇ ਮਾਤਾ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਬੇਹੱਦ ਖੁਸ਼ ਹੋਏ : ਇਸ ਦੇ ਨਾਲ ਹੀ ਕਰਨਮਪ੍ਰੀਤ ਦੇ ਪਿਤਾ ਜਗਰੂਪ ਸਿੰਘ ਅਤੇ ਮਾਤਾ ਨੇ ਕਿਹਾ ਕਿ ਅੱਜ ਉਹ ਬੇਹੱਦ ਖੁਸ਼ ਹਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹਨ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਅਜਿਹੇ ਬੱਚੇ ਦਿੱਤੇ ਹਨ ਜੋ ਅੱਜ ਉਨ੍ਹਾਂ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਟੀ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਇੱਕ ਕਰਦੇ ਹਨ ਅਤੇ ਕਰਦੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਉੱਤੇ ਵਾਧੂ ਬੋਝ ਪਾਉਣ ਦੀ ਬਜਾਏ, ਉਨ੍ਹਾਂ ਨੂੰ ਆਮ ਤੌਰ ਦੇ ਉੱਤੇ ਉਨ੍ਹਾਂ ਦੇ ਹਾਲਾਤ ਦੇ ਉੱਤੇ ਛੱਡਣਾ ਚਾਹੀਦਾ ਹੈ ਤਾਂ ਜੋ ਉਹ ਇੱਕ ਚੰਗੇ ਅਤੇ ਫਰੈਸ਼ ਮਾਇੰਡ ਦੇ ਨਾਲ ਆਪਣੀ ਪੜ੍ਹਾਈ ਕਰਨ ਔਰ ਚੰਗੇ ਨਤੀਜਿਆਂ ਦੇ ਨਾਲ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ।
ਸਕੂਲ ਦੇ ਪ੍ਰਿੰਸੀਪਲ ਨੇ ਵੀ ਪ੍ਰਗਟਾਈ ਬੇਹੱਦ ਖੁਸ਼ੀ : ਸਕੂਲ ਪ੍ਰਿੰਸੀਪਲ ਨੇ ਵੀ ਅੱਜ ਦੇ ਇਸ ਖ਼ਾਸ ਦਿਨ ਦੇ ਉੱਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਬੱਚੇ ਵੱਲੋਂ ਸ਼ੁਰੂ ਤੋਂ ਹੀ ਬੇਹੱਦ ਮਿਹਨਤ ਦੇ ਨਾਲ ਪੜ੍ਹਾਈ ਦੇ ਵਿੱਚ ਧਿਆਨ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਦੇ ਹੋਰਨਾਂ ਬੱਚਿਆਂ ਵੱਲੋਂ ਵੀ ਬੀਤੇ ਸਮੇਂ ਦੌਰਾਨ ਲਗਾਤਾਰ ਮੈਰਿਟ ਸੂਚੀ ਦੇ ਵਿੱਚ ਆਪਣੇ ਨਾਮ ਰੁਸ਼ਨਾਏ ਗਏ ਹਨ। ਅੱਜ ਉਹ ਆਪਣੇ ਆਪ ਅਤੇ ਆਪਣੇ ਸਟਾਫ ਦੇ ਉੱਤੇ ਬੇਹੱਦ ਫਖ਼ਰ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਵੱਲੋਂ ਕੀਤੀ ਗਈ ਮਿਹਨਤ ਦੇ ਸਦਕਾ ਅੱਜ ਉਨ੍ਹਾਂ ਦੇ ਸਕੂਲ ਦੀ ਬੇਟੀ ਪੰਜਾਬ ਭਰ ਦੇ ਵਿੱਚ ਤੀਸਰੇ ਸਥਾਨ ਦੇ ਉੱਤੇ ਆਪਣੀ ਜਗ੍ਹਾ ਬਣਾ ਸਕੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੋਵੇਗੀ ਕਿ ਬੱਚਿਆਂ ਦੇ ਨੂੰ ਚੰਗੀ ਸਿੱਖਿਆ ਦੇ ਨਾਲ ਜੋੜਦਿਆਂ ਚੰਗੇ ਮੁਕਾਮ ਤੱਕ ਪਹੁੰਚਾਉਣ ਦੇ ਲਈ ਸਹਿਯੋਗ ਕਰਨ।
- ਮਿਲੋ ਐਲੇਕਸ ਨਾਲ, ਜੋ ਪਿਛਲੇ ਢਾਈ ਸਾਲ ਤੋਂ ਸਾਇਕਲ 'ਤੇ ਕਰ ਰਿਹਾ ਦੁਨੀਆ ਦੀ ਸੈਰ, ਭਾਰਤ ਆ ਕੇ ਨੋਟ ਕੀਤੀ ਇਹ ਖਾਸ ਗੱਲ - Cyclist Alex Tallbiketour
- 10ਵੀਂ ਜਮਾਤ ਦੇ ਨਤੀਜਿਆਂ ਐਲਾਨ, ਲੁਧਿਆਣਾ ਦੀ ਅਦਿਤੀ ਪਹਿਲੇ, ਅਲੀਸ਼ਾ ਦੂਜੇ ਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਤੀਜੇ ਸਥਾਨ ’ਤੇ ਰਹੀ - PSEB 10th Result 2024
- ਅੰਮ੍ਰਿਤਸਰ 'ਚ ਆਹਮੋ ਸਾਹਮਣੇ ਹੋਏ ਕਿਸਾਨ ਆਗੂ ਤੇ ਭਾਜਪਾ ਸਮਰਥਕ, ਸ਼ਰੇਆਮ ਚੱਲੀਆਂ ਡਾਂਗਾਂ - clash in farmers and bjp supporters