ETV Bharat / state

"ਦੁਸ਼ਮਣ ਉੱਚੇ ਪਹਾੜਾਂ ਤੋਂ ਬੰਬ ਸੁੱਟ ਰਹੇ ਸੀ, ਸਾਡਾ ਟਾਸਕ ਸੀ ਬੰਬ ਡਿਫਿਊਜ਼ ਕਰਨਾ", ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਅੱਗੇ ਕੀ ਹੋਇਆ - Kargil Vijay Diwas - KARGIL VIJAY DIWAS

Kargil Vijay Diwas 25th Anniversary: ਕਾਰਗਿਲ ਜੰਗ ਦੀ ਜਿੱਤ ਨੂੰ 25 ਸਾਲ ਹੋ ਚੁੱਕੇ ਹਨ। ਇਹ ਆਪਰੇਸ਼ਨ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਸੀ। ਇਸ ਦੌਰਾਨ ਦੇਸ਼ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ, ਪਰ ਭਾਰਤ ਦਾ ਤਿਰੰਗਾ ਲਹਿਰਾ ਕੇ ਹੀ ਭਾਰਤੀ ਫੌਜ ਨੇ ਦਮ ਲਿਆ ਸੀ। ਹਾਲਾਂਕਿ, ਹਾਲਾਤ ਬੇਹਦ ਹੀ ਚੁਣੌਤੀ ਭਰੇ ਸੀ, ਜਿਸ ਬਾਰੇ ਈਟੀਵੀ ਭਾਰਤ ਨੇ ਬੰਬ ਡਿਫਿਊਜ਼ ਕਰਨ ਵਾਲੀ ਯੂਨਿਟ ਦਾ ਹਿੱਸਾ ਰਹੇ ਕਰਨਲ ਦਰਸ਼ਨ ਢਿੱਲੋ ਨੇ ਪੂਰੇ ਜੰਗ-ਏ-ਹਾਲਾਤ ਬਿਆਨ ਕੀਤੇ। ਦੇਖੋ ਇਹ ਵਿਸ਼ੇਸ਼ ਰਿਪੋਰਟ।

Kargil Vijay Diwas
ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਜੰਗ-ਏ-ਹਾਲਾਤ (Etv Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Jul 26, 2024, 1:40 PM IST

Updated : Jul 26, 2024, 1:53 PM IST

ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਅੱਗੇ ਕੀ ਹੋਇਆ (Etv Bharat (ਲੁਧਿਆਣਾ, ਪੱਤਰਕਾਰ))

ਲੁਧਿਆਣਾ: ਅੱਜ ਪੂਰੇ ਦੇਸ਼ ਦੇ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਜਿੱਥੇ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਕਾਰਗਿਲ ਜਾ ਕੇ ਵਿਜੇ ਦਿਵਸ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਏ, ਉੱਥੇ ਹੀ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਵੀ ਕਰਵਾਏ ਜਾ ਰਹੇ ਹਨ, ਪਰ ਜਿਨ੍ਹਾਂ ਜਵਾਨਾਂ ਨੇ ਆਪਣੀ ਦੇਸ਼ ਲਈ ਕੁਰਬਾਨੀ ਦਿੱਤੀ ਅੱਜ ਉਨ੍ਹਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।

ਦੁਸ਼ਮਣ ਦੇ ਨਿਸ਼ਾਨੇ ਉੱਤੇ ਸੀ ਬੰਬ ਵਿਰੋਧੀ ਦਸਤਾ ਟੀਮ: ਕਾਰਗਿਲ ਜੰਗ ਵਿੱਚ ਹਰ ਇੱਕ ਸਿਪਾਹੀ ਦਾ ਰੋਲ ਸੀ, ਜਿਨ੍ਹਾਂ ਵਿੱਚੋਂ ਇੱਕ ਕਰਨਲ ਦਰਸ਼ਨ ਸਿੰਘ ਢਿੱਲੋਂ ਵੀ ਰਹੇ, ਜੋ ਕਿ ਉਸ ਵੇਲੇ ਬੰਬ ਵਿਰੋਧੀ ਦਸਤੇ ਵਿੱਚ ਤੈਨਾਤ ਸੀ। ਸ਼੍ਰੀਨਗਰ ਤੋਂ ਲੇਹ ਜਾਣ ਵਾਲੇ ਰਸਤੇ ਉੱਤੇ ਉਹ ਤੈਨਾਤ ਸਨ, ਜੋ ਕਿ ਦੁਸ਼ਮਣ ਦੇ ਨਿਸ਼ਾਨੇ ਉੱਤੇ ਸੀ। ਉਨ੍ਹਾਂ ਦੀ ਟੀਮ ਨੇ ਦੁਸ਼ਮਨ ਵੱਲੋਂ ਸੁੱਟੇ ਹੋਏ 2000 ਦੇ ਕਰੀਬ ਬੰਬਾਂ ਨੂੰ ਨਕਾਰਾ ਕਰਕੇ ਨਾ ਸਿਰਫ ਫੌਜ ਤੱਕ ਰਾਸ਼ਨ ਅਤੇ ਗੋਲਾ ਬਾਰੂਦ ਪਹੁੰਚਾਉਣ ਵਾਲੇ ਮਾਰਗ ਨੂੰ ਬਚਾਇਆ, ਸਗੋਂ ਆਪਣੀ ਜਾਨ ਵੀ ਜੋਖ਼ਮ ਵਿੱਚ ਪਾ ਕੇ ਜੰਗ ਖ਼ਤਮ ਹੋਣ ਤੋਂ ਇੱਕ ਸਾਲ ਬਾਅਦ ਤੱਕ ਵੀ ਡਿਊਟੀ ਨਿਭਾਉਂਦੇ ਰਹੇ।

Kargil Vijay Diwas
ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਜੰਗ-ਏ-ਹਾਲਾਤ (Etv Bharat (ਲੁਧਿਆਣਾ, ਪੱਤਰਕਾਰ))

ਕਾਰਗਿਲ ਜੰਗ: ਸੇਵਾ ਮੁਕਤ ਕਰਨਲ ਦਰਸ਼ਨ ਸਿੰਘ ਢਿੱਲੋ ਕਾਰਗਿਲ ਜੰਗ ਦੇ ਮਹਾਨ ਜਵਾਨਾਂ ਵਿੱਚੋਂ ਇੱਕ ਹਨ। ਕਰਨਲ ਢਿੱਲੋਂ ਨੇ ਦੱਸਿਆ ਕਿ ਕਾਰਗਿਲ ਜੰਗ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸਨ, ਭਾਰਤ ਵੱਲੋਂ ਹੁਣ ਤੱਕ ਲੜੀਆਂ ਜੰਗਾਂ ਵਿੱਚ ਕਦੇ ਅਜਿਹੇ ਹਾਲਾਤ ਨਹੀਂ ਸਨ। ਕਿਉਂਕਿ, ਦੁਸ਼ਮਣ ਬਹੁਤ ਉੱਪਰ ਬੈਠਾ ਸੀ ਅਤੇ ਉਹ ਪੂਰੀ ਤਰ੍ਹਾਂ ਗੋਲੇ ਬਾਰੂਦ ਨਾਲ ਲੈਸ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਏਅਰ ਫੋਰਸ ਅਜਿਹੇ ਆਪਰੇਸ਼ਨ ਦੇ ਵਿੱਚ ਕਾਫੀ ਸਹਾਈ ਸਿੱਧ ਹੁੰਦੀ ਹੈ, ਪਰ ਮੌਸਮ ਅਨੁਕੂਲ ਨਾ ਹੋਣ ਕਰਕੇ ਅਤੇ ਦੁਸ਼ਮਣ ਉੱਚਾਈ ਉੱਤੇ ਹੋਣ ਕਰਕੇ ਜਦੋਂ ਏਅਰ ਫੋਰਸ ਨੇ ਆਪਰੇਸ਼ਨ ਸ਼ੁਰੂ ਕੀਤਾ, ਤਾਂ ਪਹਿਲਾਂ ਕ੍ਰਾਫਟ ਕਰੈਸ਼ ਹੋ ਗਿਆ ਜਿਸ ਕਰਕੇ ਆਪਰੇਸ਼ਨ ਨੂੰ ਰੋਕਣਾ ਪਿਆ। ਫਿਰ ਭਾਰਤੀ ਫੌਜ ਅੱਗੇ ਆਈ। ਉਨ੍ਹਾਂ ਕਿਹਾ ਕਿ ਦੁਸ਼ਮਣ ਦਾ ਵਿਜ਼ਨ ਇੰਨਾ ਸਾਫ ਸੀ ਕਿ ਉਹ ਬਹੁਤ ਹੀ ਆਸਾਨੀ ਨਾਲ ਸਾਡੇ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਉਨ੍ਹਾਂ ਦਾ ਪਲਾਨ ਸੀ ਕਿ ਜੇਕਰ ਉਹ ਇੱਕ ਮਹੀਨਾ ਜੰਗ ਲੜਦੇ ਰਹਿੰਦੇ ਹਨ, ਤਾਂ ਫਿਰ ਬਰਫ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਫਿਰ ਉਹ ਉਸ ਦੇ ਪੱਕੇ ਕਾਬਜ਼ ਹੋ ਜਾਣਗੇ ਅਤੇ ਅਤੇ ਫਿਰ ਹੌਲੀ ਹੌਲੀ ਅੱਗੇ ਵਧਣਗੇ।

ਬੋਫ਼ਰਸ ਦਾ ਰੋਲ: ਕਰਨਲ ਦਰਸ਼ਨ ਢਿੱਲੋ ਨੇ ਦੱਸਿਆ ਕਿ ਜਿਸ ਵੇਲੇ ਭਾਰਤ ਵੱਲੋਂ ਬੋਫਰਸ ਖਰੀਦੇ ਗਏ ਸਨ ਉਸ ਵੇਲੇ ਉਸ ਦੀ ਮੀਡੀਆ ਉੱਤੇ ਕਾਫੀ ਨਿੰਦਾ ਵੀ ਹੋਈ ਸੀ। ਪਰ, ਉਨ੍ਹਾਂ ਨੇ ਕਿਹਾ ਕਿ ਕਾਰਗਿਲ ਜੰਗ ਵਿੱਚ ਸਭ ਤੋਂ ਜਿਆਦਾ ਬੋਫਰਸ ਇਹ ਕੰਮ ਆਏ ਸਨ, ਜਿਨ੍ਹਾਂ ਨੇ ਦੁਸ਼ਮਣ ਦੇ ਪਰਖੱਚੇ ਉਡਾ ਦਿੱਤੇ ਸਨ। ਉਨ੍ਹਾਂ ਦੀ ਰੇਂਜ ਇੰਨੀ ਚੰਗੀ ਸੀ ਕਿ ਉਨ੍ਹਾਂ ਦੀ ਮਾਰ ਸਿੱਧੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲ੍ਹੇ ਏਅਰ ਫੋਰਸ ਕੰਮ ਨਹੀਂ ਕਰ ਸਕਦੀ ਸੀ, ਕਿਉਂਕਿ ਦੁਸ਼ਮਣ ਅਤੇ ਸਾਡੇ ਵਿਚਕਾਰ ਦੂਰੀ ਕਾਫੀ ਘੱਟ ਸੀ।

ਅਜਿਹੇ ਵਿੱਚ ਦੁਸ਼ਮਣ ਦੇ ਹਮਲਾ ਕਰਨਾ ਕਾਫੀ ਰਿਸਕੀ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਬੋਫਰਸ ਦੇ ਨਾਲ ਇੱਕ ਪਾਸੇ, ਜਿੱਥੇ ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਸਾਡੇ ਸਿਪਾਹੀਆਂ ਨੇ ਜਾਨ ਲਗਾ ਕੇ ਕਾਰਗਿਲ ਨੂੰ ਫ਼ਤਿਹ ਕੀਤਾ ਸੀ। ਕਰਨਲ ਢਿੱਲੋਂ ਨੇ ਦੱਸਿਆ ਕਿ ਲਾਈਨ ਆਫ ਕੰਟਰੋਲ ਅਸੀਂ ਪਾਰ ਨਹੀਂ ਕਰ ਸਕਦੇ ਸਨ। ਇਸ ਕਰਕੇ ਸਾਡੇ ਅੱਗੇ ਬਹੁਤ ਵੱਡੇ ਚੈਲੰਜ ਸਨ, ਪਰ ਭਾਰਤੀ ਫੌਜ ਦੇ ਜਾਂਬਾਜ਼ ਅਫਸਰਾਂ ਉੱਤੇ ਸਿਪਾਹੀਆਂ ਨੇ ਇਸ ਜੰਗ ਨੂੰ ਫ਼ਤਿਹ ਕੀਤਾ।

ਕਰਨਲ ਢਿੱਲੋਂ ਦਾ ਰੋਲ: ਕਰਨਲ ਦਰਸ਼ਨ ਸਿੰਘ ਢਿੱਲੋ ਦੱਸਦੇ ਹਨ ਕਿ ਉਸ ਵੇਲ੍ਹੇ ਉਹ ਫੌਜ ਦਾ ਹਿੱਸਾ ਸਨ ਅਤੇ ਉਨਾਂ ਦੀ ਡਿਊਟੀ ਬੰਬ ਵਿਰੋਧੀ ਰਸਤੇ ਦੇ ਵਿੱਚ ਸੀ ਸਾਡਾ ਕੰਮ ਜੋ ਰਸਤਾ ਫੌਜ ਨੂੰ ਕਾਰਗਿਲ ਤੱਕ ਪਹੁੰਚਾਉਂਦਾ ਸੀ, ਉਸ ਰਸਤੇ ਦੀ ਸੁਰੱਖਿਆ ਕਰਨ ਦੇ ਨਾਲ, ਉੱਥੇ ਡਿੱਗਣ ਵਾਲੇ ਬੰਬਾਂ ਨੂੰ ਨਕਾਰਾ ਕਰਨ ਦਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਵੱਲੋਂ ਉਸ ਵੇਲ੍ਹੇ 2000 ਦੇ ਕਰੀਬ ਬੰਬ ਨਕਾਰਾ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਰਗਿਲ ਜਿੱਤ, ਤਾਂ ਕੁਝ ਸਮੇਂ ਬਾਅਦ ਹੀ ਮਿਲ ਗਈ ਸੀ, ਪਰ ਸਾਡਾ ਕੰਮ ਜਿੱਤ ਤੋਂ ਇੱਕ ਸਾਲ ਬਾਅਦ ਤੱਕ ਵੀ ਚੱਲਦਾ ਰਿਹਾ।

ਇੰਝ ਜਿੱਤੀ ਜੰਗ: ਦਰਸ਼ਨ ਢਿੱਲੋ ਨੇ ਕਿਹਾ ਕਿ ਸਾਡਾ ਕੰਮ ਕਾਫੀ ਰਿਸਕੀ ਸੀ, ਕਿਉਂਕਿ ਅਸੀਂ ਆਪਣੇ ਹਾਈਵੇ ਨੂੰ ਪਹੁੰਚਾਉਣਾ ਸੀ ਕਿਉਂਕਿ ਜੇਕਰ ਹਾਈਵੇ ਦੀ ਕਨੈਕਟੀਵਿਟੀ ਟੁੱਟ ਜਾਂਦੀ, ਤਾਂ ਦੁਸ਼ਮਣ ਨੂੰ ਇਸ ਦਾ ਕਾਫੀ ਫਾਇਦਾ ਮਿਲਣਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪਾਕਿਸਤਾਨ ਵਿੱਚ ਦਾਅਵੇ ਕਰਦਾ ਰਿਹਾ ਕਿ ਇਹ ਦਹਿਸ਼ਤਗਰਦੀ ਹਮਲਾ ਹੈ, ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਆਪਣੇ ਅਫਸਰ ਸ਼ੇਰ ਖਾਨ ਨੂੰ ਸਨਮਾਨਿਤ ਕੀਤਾ, ਤਾਂ ਇਹ ਕਲੀਅਰ ਹੋ ਗਿਆ ਸੀ ਕਿ ਉਨ੍ਹਾਂ ਪਿੱਛੇ ਪਾਕਿਸਤਾਨ ਦੀ ਫੌਜ ਪੂਰੀ ਤਰ੍ਹਾਂ ਖੜੀ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਆਏ ਸਨ। ਇਥੋਂ ਤੱਕ ਕਿ ਉਨ੍ਹਾਂ ਕੋਲ ਐਂਟੀ ਕ੍ਰਾਫਟ ਗੰਨ ਵੀ ਸੀ, ਸਾਨੂੰ ਜਿਸ ਦਾ ਸਾਨੂੰ ਅੰਦਾਜ਼ਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਡੇ ਦੋ ਕ੍ਰਾਫਟ ਕ੍ਰੈਸ਼ ਹੋਣ ਕਰਕੇ ਏਅਰਫੋਰਸ ਨੂੰ ਮਿਸ਼ਨ ਰੋਕਣਾ ਪਿਆ ਸੀ। ਕਰਨਲ ਢਿੱਲੋਂ ਨੇ ਦੱਸਿਆ ਕਿ ਭਾਵੇਂ ਜੰਗ ਨੂੰ ਹੋਏ 25 ਸਾਲ ਹੋ ਗਏ ਹਨ, ਪਰ ਸਾਨੂੰ ਲੱਗਦਾ ਹੈ ਕਿ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋ ਗਈ।

ਸਰਹੱਦ ਉੱਤੇ ਜਿੱਤੇ, ਪਰ ਦੇਸ਼ 'ਚ ਹਾਰੇ: ਹਾਲਾਂਕਿ ਕਾਰਗਿਲ ਵਿਜੇ ਦਿਵਸ ਦੇ 25 ਸਾਲ ਅੱਜ ਪੂਰੇ ਹੋ ਗਏ ਹਨ, ਪਰ ਕਰਨਲ ਢਿੱਲੋਂ ਦੱਸਦੇ ਹਨ ਅੱਜ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹ ਮਦਦ ਸਰਕਾਰਾਂ ਵੱਲੋਂ ਮੁਹਈਆ ਨਹੀਂ ਕਰਵਾਈ ਗਈ, ਜੋ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸੂਬਾ ਪੱਧਰੀ ਸਮਾਗਮ ਹੋਣੇ ਚਾਹੀਦੇ ਹਨ। ਜੰਗ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵਾਰ ਹੀਰੋ ਹਨ, ਸਰਕਾਰ ਨੂੰ ਉਨ੍ਹਾਂ ਦਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਉਂਕਿ ਇਸ ਤੋਂ ਪਹਿਲਾਂ 1971 ਦੀ ਲੜਾਈ ਹੋਈ ਸੀ ਉਦੋਂ ਦੇ ਬਾਹਰ ਹੀਰੋ ਹੁਣ ਬਹੁਤ ਘੱਟ ਹੀ ਬਚੇ ਹਨ, ਉਹਨਾਂ ਦੀਆਂ ਵਿਧਵਾਵਾਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੰਗ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਜਦੋਂ ਇੱਕ ਰਾਤ ਪਹਿਲਾਂ ਆ ਕੇ ਤੁਹਾਡਾ ਕਮਾਂਡਰ ਤੁਹਾਨੂੰ ਦੱਸਦਾ ਹੈ ਕਿ ਕੱਲ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਤਾਂ ਫਿਰ ਆਖਰੀ ਚਿੱਠੀ ਪਰਿਵਾਰ ਲਈ ਪਹਿਲਾਂ ਹੀ ਲਿਖਣੀ ਪੈਂਦੀ ਹੈ।

ਕਰਨਲ ਨੇ ਕਿਹਾ ਕਿ ਜੋ ਜੰਗ ਵਿੱਚ ਸ਼ਹੀਦ ਹੋ ਜਾਂਦੇ ਹਨ, ਉਨ੍ਹਾਂ ਦੇ ਘਰ ਉਹ ਚਿੱਠੀ ਭੇਜ ਦਿੱਤੀ ਜਾਂਦੀ ਹੈ। ਕਰਨਲ ਢਿੱਲੋਂ ਨੇ ਕਿਹਾ ਕਿ 25 ਸਾਲ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਸੀ, ਹੁਣ ਉਹ ਮਾਹੌਲ ਕਾਫੀ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕੰਮ ਕਰਦੀਆਂ ਹਨ, ਪਰ ਅਫਸਰ ਸ਼ਾਹੀ ਤੰਗ ਪਰੇਸ਼ਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਹੱਦ ਉੱਤੇ ਤਾਂ ਜੰਗ ਜਿੱਤ ਗਈ, ਪਰ ਆਪਣੇ ਦੇਸ਼ ਦੇ ਅੰਦਰ ਜਰੂਰ ਹਾਰ ਗਏ।

Last Updated : Jul 26, 2024, 1:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.