ਮੋਗਾ: ਮੋਹਾਲੀ 'ਚ ਆਪਣੀ ਵੋਟ ਪਾ ਕੇ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਖ-ਵੱਖ ਪਿੰਡਾਂ ਦੇ ਬੂਥਾਂ ਉਤੇ ਜਾ ਕੇ ਦੌਰਾ ਕਰ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਮੈਂ ਥੋੜੀ ਦੇਰ ਪਹਿਲਾਂ ਹੀ ਮੋਹਾਲੀ ਵਿੱਚ ਆਪਣੀ ਵੋਟ ਪਾ ਕੇ ਆਇਆ ਹਾਂ ਅਤੇ ਹੁਣ ਮੋਗਾ ਹਲਕਾ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ, ਸਾਰੇ ਪਾਸੇ ਝਾੜੂ-ਝਾੜੂ ਹੋਈ ਪਈ ਹੈ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਪਿੰਡਾਂ ਵਿੱਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ, ਲੋਕ ਸ਼ਾਂਤਮਈ ਤਰੀਕੇ ਨਾਲ ਆਪਣੀ ਵੋਟ ਪਾ ਰਹੇ ਹਨ, ਚਾਰੇ ਪਾਸੇ ਹੀ ਝਾੜੂ ਦੀ ਬੱਲੇ-ਬੱਲੇ ਹੋਈ ਪਾਈ ਹੈ। ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਸਾਡੇ ਸਾਰੇ ਵਾਲੰਟੀਅਰ ਅਤੇ ਵਰਕਰ ਬੂਥਾਂ ਉਤੇ ਡਟੇ ਹੋਏ ਹਨ।
- 'ਆਪ' ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਜ਼ਮੂਹਰੀ ਹੱਕ ਦਾ ਕੀਤਾ ਇਸਤੇਮਾਲ, ਲੋਕਾਂ ਨੂੰ ਵੋਟ ਦੇਣ ਦੀ ਕੀਤੀ ਅਪੀਲ - Lok Sabha Elections 2024
- ਪਟਿਆਲਾ ਅਤੇ ਅੰਮ੍ਰਿਤਸਰ ਤੋਂ ਅਕਾਲੀ ਉਮੀਦਵਾਰਾਂ ਨੇ ਪਰਿਵਾਰ ਸਣੇ ਪਾਈ ਵੋਟ, ਲੋਕਾਂ ਨੂੰ ਕੀਤੀ ਅਪੀਲ - Anil joshi and NK Sharmw cast vote
- ਸੀਐਮ ਭਗਵੰਤ ਮਾਨ ਨੇ ਪਾਈ ਵੋਟ, ਕਿਹਾ- ਇੰਡੀਆ ਗਠਜੋੜ ਦੀ ਮੀਟਿੰਗ 'ਚ ਹੋਵਾਂਗਾ ਸ਼ਾਮਲ - Punjab Lok Sabha Election 2024
ਇਸ ਦੇ ਨਾਲ ਹੀ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਭਾਈਚਾਰਕ ਸਾਂਝ ਬਣੀ ਰੱਖੋ, ਕਿਸੇ ਨਾਲ ਵੀ ਕੋਈ ਲੜਾਈ ਝਗੜਾ ਕਰਨ ਦੀ ਲੋੜ ਨਹੀਂ ਹੈ, ਜੇ ਕੋਈ ਅੱਗੋਂ ਲੜਾਈ ਝਗੜਾ ਕਰਦਾ ਹੈ ਤਾਂ ਵੀ ਉਸ ਨੂੰ ਹਾਥੀ ਜੋੜ ਦਿਓ ਅਤੇ ਅਮਨ ਸ਼ਾਂਤੀ ਨਾਲ ਆਪਣੀਆਂ ਵੋਟਾਂ ਪਾਓ, ਕਿਉਂਕਿ ਸਿਆਣਿਆਂ ਨੇ ਵੀ ਕਿਹਾ ਹੈ ਕਿ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਂਢ-ਗੁਆਂਢ ਹੀ ਆ ਕੇ ਨਾਲ ਖੜਦਾ ਹੈ, ਸੋ ਵੋਟਾਂ ਕਰਕੇ ਭਾਈਚਾਰਕ ਸਾਂਝ ਖਰਾਬ ਨਾ ਕੀਤੀ ਜਾਵੇ।
ਉਲੇਖਯੋਗ ਹੈ ਕਿ ਅਦਾਕਾਰ-ਗਾਇਕ ਕਰਮਜੀਤ ਅਨਮੋਲ ਲਈ ਕਾਫੀ ਸਾਰੀਆਂ ਵੱਡੀਆਂ ਹਸਤੀਆਂ ਨੇ ਚੋਣ ਪ੍ਰਚਾਰ ਕੀਤਾ ਹੈ, ਲੋਕ ਕੀ ਚਾਹੁੰਦੇ ਹਨ ਇਸ ਦਾ ਫੈਸਲਾ ਦਾ 4 ਜੂਨ ਨੂੰ ਹੀ ਹੋਵੇਗਾ।