ਸ੍ਰੀ ਮੁਕਤਸਰ ਸਾਹਿਬ : ਇੱਕ ਸਮੇਂ ਕਬੱਡੀ ਦੇ ਚੋਟੀ ਦੇ ਖਿਡਾਰੀ ਹਰਜੀਤ ਬਾਜੇਖਾਨੇ ਨੂੰ ਚੋਟੀ ਦੀ ਟੱਕਰ ਦੇਣ ਵਾਲੇ ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਵਿੱਚ ਇੱਕ ਕਿਸਾਨ ਕਬੱਡੀ ਖਿਡਾਰੀ ਦੀ ਤੂੜੀ ਬਣਾਉਂਂਦੇ ਸਮੇਂ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਅਤੇ ਉਸਦਾ ਭਾਈ ਸ਼ੀਰਾ ਸਿੰਘ ਬੀਤੀ ਦੇਰ ਰਾਤ ਤੂੜੀ ਬਣਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖੇਤ ਵਿੱਚ ਲੱਗੀ ਕੰਡਿਆਲੀ ਤਾਰ ਅਤੇ ਮਸ਼ੀਨ ਨੂੰ ਪਾਸੇ ਕਰਨ ਲੱਗੇ ਤਾਂ ਉਹ ਤੂੜੀ ਵਾਲੀ ਮਸ਼ੀਨ ਅਤੇ ਕੰਡਿਆਲੀ ਤਾਰ ਦੀ ਚਪੇਟ ਵਿੱਚ ਆ ਗਏ।
ਤੂੜੀ ਬਣਾਉਂਦੇ ਹੋਈ ਮੌਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਖਿਡਾਰੀ ਲੱਡੂ ਦੇ ਰਿਸ਼ੇਦਾਰਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਤੂੜੀ ਬਣਾ ਰਹੇ ਸਨ ਕਿ ਖੇਤ ਵਿੱਚ ਲੱਗੀ ਕੰਡਿਆਲੀ ਤਾਰ ਨੁੰ ਮਸ਼ੀਨ ਤੋ ਪਾਸੇ ਕਰਨ ਲੱਗਾ ਤਾਂ ਉਹ ਤੂੜੀ ਵਾਲੀ ਮਸ਼ੀਨ ਅਤੇ ਕੰਡਿਆਲੀ ਤਾਰ ਦੀ ਚਪੇਟ ਵਿੱਚ ਆ ਗਿਆ। ਗਏ ਜਿਸਦੇ ਚੱਲਦਿਆਂ ਉਹਨਾਂ ਨੂੰ ਗਿੱਦੜਬਾਹਾ ਨਿੱਜੀ ਹਸਪਤਾਲ ਲਿਜਾਇਆ ਅਤੇ ਜਦੋਂ ਉਸਨੂੰ ਬਠਿੰਡਾ ਲਿਜਾ ਰਹੇ ਸੀ ਤਾਂ ਰਾਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਉਪਰੰਤ ਸੰਸਕਾਰ ਕੀਤਾ।
- ਅੰਮ੍ਰਿਤਪਾਲ ਦੀ ਰਿਹਾਈ ਲਈ ਲਾਏ ਗਏ ਮੋਰਚੇ ਦੀ ਸਮਾਪਤੀ, ਹੁਣ ਮਾਪਿਆਂ ਨੇ ਚੋਣ ਪ੍ਰਚਾਰ ਦੇ ਮੋਰਚੇ ਦਾ ਕੀਤਾ ਅਗਾਜ਼ - Lok Sabha Elections 2024
- ਸਾਬਕਾ ਏਡੀਜੀਪੀ ਪੰਜਾਬ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਵਿੱਚ ਸ਼ਾਮਲ, ਦਿੱਲੀ 'ਚ ਪਾਰਟੀ ਹਾਈਕਮਾਂਡ ਨੇ ਕੀਤਾ ਸੁਆਗਤ - Gurinder Dhillon Joined Congress
- ਅਟਲ ਟਨਲ 'ਚ ਹੋਈ 7 ਇੰਚ ਬਰਫਬਾਰੀ, 6 ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ - Himachal Snowfall
ਵਧੀਆ ਇਨਸਾਨ ਸੀ ਨਛੱਤਰ : ਜ਼ਿਕਰਯੋਗ ਹੈ ਕਿ ਨਛੱਤਰ ਉਰਫ ਲੱਡੂ ਸਧਾਰਨ ਪਰਿਵਾਰ ਵਿੱਚੋਂ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦੋਸਤ ਕਬੱਡੀ ਖਿਡਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਉਰਫ ਲੱਡੂ ਬਹੁਤ ਵਧੀਆ ਇਨਸਾਨ ਸੀ ਤੇ ਹਰ ਸਮੇਂ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਕਬੱਡੀ ਵਿੱਚ ਵੀ ਉਨ੍ਹਾਂ ਨੇ ਬਹੁਤ ਮੱਲਾਂ ਮਾਰੀਆਂ ਸਨ, ਕਈ ਮੈਚ ਅਜਿਹੇ ਸਨ, ਜਿਹੜੇ ਉਨ੍ਹਾਂ ਨੇ ਲੱਡੂ ਕਰਕੇ ਜਿੱਤੇ ਸੀ। ਉਹ ਪੂਰਾ ਮਸ਼ਹੂਰ ਜਾਫੀ ਸੀ ਅਤੇ ਉਹ ਆਪਣੇ ਪਿੱਛੇ ਦੇ ਬੱਚੇ ਅਤੇ ਪਤਨੀ ਨੂੰ ਛੱਡ ਗਏ ਹਨ। ਇਸ ਮੌਕੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ।