ਅੰਮ੍ਰਿਤਸਰ : ਜਿੱਥੇ ਅੰਮ੍ਰਿਤਸਰ ਵਿੱਚ ਗਰਮੀ 47 ਡਿਗਰੀ ਤੋਂ ਪਾਰ ਹੈ, ਉੱਥੇ ਹੀ ਇਸ ਕਹਿਰ ਦੀ ਗਰਮੀ ਵਿੱਚ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। 47 ਡਿਗਰੀ ਦੀ ਗਰਮੀ ਸੰਗਤ ਦੀ ਆਸਥਾ ਨਾਲੋਂ ਘੱਟ ਜਾਪਦੀ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਨੂੰ ਘੱਟੋ ਤੋਂ ਘੱਟ ਗਰਮੀ ਦਾ ਅਹਿਸਾਸ ਹੋ ਸਕੇ।
ਇਸ ਮੌਕੇ ਦਰਬਾਰ ਸਾਹਿਬ ਦਰਸ਼ਨਾਂ ਲਈ ਅਤਿ ਦੀ ਗਰਮੀ ਵਿੱਚ ਘੰਟਿਆਂ ਤੋਂ ਲਾਈਨਾਂ 'ਚ ਖੜੀਆਂ ਸੰਗਤਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵੱਲੋਂ ਗੱਲਬਾਤ ਕੀਤੀ ਗਈ ਅਤੇ ਗਰਮੀ ਨੂੰ ਦੇਖਦੇ ਹੋਏ ਐਸਜੀਪੀਸੀ ਵੱਲੋਂ ਸੰਗਤਾਂ ਲਈ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।
ਮਰਿਆਦਾ ਰੱਖਣ ਦੀ ਅਪੀਲ : ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 47 ਡਿਗਰੀ ਤੋਂ ਵੱਧ ਦੀ ਗਰਮੀ ਵਿੱਚ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਰੋਜ਼ਾਨਾ ਪਰਿਕਰਮਾ ਵਿੱਚ ਰੱਖੇ ਟਾਟ ਦੇ ਟੋਟੇ ਵਰਤਾਏ ਜਾਂਦੇ ਹਨ ਅਤੇ ਉਹਨਾਂ ਟੋਟਿਆਂ ਨੂੰ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ ਤਾਂ ਜੋ ਸੰਗਤ ਇਸ 'ਤੇ ਚੱਲ ਕੇ ਗਰਮੀ ਤੋਂ ਰਾਹਤ ਪਾ ਸਕੇ। ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਮੱਥਾ ਟੇਕਣ ਆਉਣ ਵਾਲੇ ਸੰਗਤਾਂ ਨੂੰ ਮੱਥਾ ਟੇਕਦੇ ਸਮੇਂ ਮਰਿਆਦਾ ਰੱਖਣ ਦੀ ਅਪੀਲ ਕੀਤੀ ਅਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ।
- ਮਰਚੈਂਟ ਨੇਵੀ 'ਚ ਡਿਊਟੀ ਦੌਰਾਨ ਨੌਜਵਾਨ ਲਾਪਤਾ; ਪੰਜਾਬ ਦੇ ਮੰਤਰੀ ਨੇ ਓਡੀਸ਼ਾ ਸੀਐਮ ਤੇ ਕੇਂਦਰੀ ਮੰਤਰੀ ਨੂੰ ਨੌਜਵਾਨ ਦੀ ਭਾਲ ਲਈ ਲਿੱਖਿਆ ਪੱਤਰ - Youth missing from merchant navy
- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ - Yoga In Harmandir Sahib
- ਹੁਣ ਬਾਸਮਤੀ ਦੀ ਐਕਸਪੋਰਟ 'ਤੇ ਭਾਰਤੀ ਕਿਸਾਨਾਂ ਅੱਗੇ ਰੋੜਾ ਬਣਿਆ ਪਾਕਿਸਤਾਨ, ਦੇਖੋ ਇਹ ਵਿਸ਼ੇਸ਼ ਰਿਪੋਰਟ - Export of basmati rice
ਪ੍ਰਬੰਧਾਂ ਦਾ ਲਿਆ ਜਾਇਜ਼ਾ : ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦਰਬਾਰ ਸਾਹਿਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਜਿੱਥੇ ਐਸਜੀਪੀਸੀ ਵੱਲੋਂ ਸੰਗਤਾਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ, ਉੱਥੇ ਹੀ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਕਾਰਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਸੇਵਾ ਨਿਭਾਈ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਗਈ।