ਅੰਮ੍ਰਿਤਸਰ : ਦੇਸ਼ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਜੂਨ 1984 ਘੱਲੂਘਾਰੇ ਨੂੰ ਲੈ ਕੇ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਘੱਲੂਘਾਰੇ ਦੇ ਸ਼ਹੀਦਾਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਕਾ ਨੀਲਾ ਤਾਰਾ ਨੂੰ ਭਾਵੇਂ 40 ਸਾਲ ਹੋ ਜਾਣ ਜਾਂ 400 ਸਾਲ, ਇਸ ਦੇ ਜ਼ਖਮ ਸਿੱਖਾਂ ਦੇ ਦਿਲਾਂ ਵਿਚ ਹਮੇਸ਼ਾ ਹੀ ਰਹਿਣਗੇ। ਕਿਉਂਕਿ ਬਹੁਤ ਵੱਡਾ ਦੁੱਖਾਂਤ ਹੈ 84 ਦਾ ਜਿਹੜਾ ਇਸ ਅਸਥਾਨ ਦੇ ਉੱਤੇ ਵਰਤ ਰਿਹਾ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜੇ ਛੇ ਦਿਨ ਹਨ। ਇਹ ਸਿੱਖ ਕੌਮ ਲਈ ਬੜੀ ਅਸਹਿ ਹੈ, ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਇਹ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰੀ ਹਮਲਾ ਬੋਲਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹ ਢੇਰੀ ਕੀਤਾ ਤੇ ਹਜ਼ਾਰਾਂ ਹੀ ਜਿਹੜੇ ਸਿੱਖ ਸੀ ਜਿਹਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇਥੇ ਇਕੱਠੇ ਹੋਏ ਸੀ।
1 ਜੂਨ ਤੋਂ 6 ਜੂਨ ਦਾ ਸਮਾਂ ਸਿੱਖਾਂ ਲਈ ਦੁਖਦਾਈ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1 ਜੂਨ ਤੋਂ 6 ਜੂਨ ਦਾ ਸਮਾਂ ਸਿੱਖਾਂ ਲਈ ਦੁਖਦਾਈ ਹੈ। ਸਿੱਖ ਕਿਉਂਕਿ ਅੱਜ ਦੇ ਦਿਨ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਦਰਦਨਾਕ ਢੰਗ ਨਾਲ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਇਕ ਕੇਸ ਵਿਚ ਬਰੀ ਕਰ ਦਿੱਤਾ ਗਿਆ ਸੀ ਅਤੇ ਕਿਹਾ ਸੀ ਕਿ ਅਦਾਲਤਾਂ ਸਬੂਤਾਂ ਨੂੰ ਦੇਖਦੀਆਂ ਹਨ ਤੇ ਦਲੀਲਾਂ।
- 4 ਜੂਨ ਵਾਲੇ ਦਿਨ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰ ਜਸ਼ਨ ਨਾ ਮਨਾਉਣ ਦੀ ਥਾਂ ਗੂਰੂ ਸਾਹਿਬ ਅੱਗੇ ਨਤਮਸਤਕ ਹੋਣ - June 1984 martyrdom day
- ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਸੰਗਤ ਦਾ ਕੀਤਾ ਧੰਨਵਾਦ - Amritpal Singh
- ਪੁਲਿਸ ਮੌਤ ਨੂੰ ਕੁਦਰਤੀ ਦੱਸ ਕੇ ਮਾਮਲੇ ਨੂੰ ਕਰ ਰਹੀ ਸੀ ਰਫਾ-ਦਫਾ, ਪਰਿਵਾਰਿਕ ਮੈਂਬਰਾਂ ਨੇ ਕਤਲ ਦੇ ਇਨਸਾਫ ਦੀ ਕੀਤੀ ਮੰਗ - Death of 22 year old youth
ਬੰਦੀ ਸਿੱਖ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਸਜ਼ਾ ਕੱਟ ਰਹੇ: ਉਨ੍ਹਾਂ ਕਿਹਾ ਕਿ ਜੇ ਸਰਕਾਰ ਹੋਵੇ ਤਾਂ ਸਭ ਕੁਝ ਉਸਦੇ ਹੱਥ ਵਿੱਚ ਹੁੰਦਾ ਹੈ ਅਤੇ ਜਿਸਦਾ ਸਰਕਾਰ ਨਾਲ ਸਮਝੌਤਾ ਹੁੰਦਾ ਹੈ ਉਹ ਬਰੀ ਹੋ ਜਾਂਦਾ ਹੈ, ਪਰ ਜਿਸ ਦਾ ਸਰਕਾਰ ਨਾਲ ਸਮਝੌਤਾ ਨਹੀਂ ਹੁੰਦਾ ਉਹ ਜੇਲ੍ਹ ਵਿੱਚ ਰਹਿੰਦਾ ਹੈ। ਦੂਜੇ ਪਾਸੇ ਬੰਦੀ ਸਿੱਖ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਬੇਗੁਨਾਹਾਂ ਦੀ ਸਜ਼ਾ ਕੱਟ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਬੇਅੰਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਪਰ ਸਰਕਾਰ ਪ੍ਰਚਾਰ ਦੌਰਾਨ ਅਜਿਹੇ ਬਿਆਨ ਦਿੰਦੀ ਹੈ। ਉਨ੍ਹਾਂ ਨੇ ਯੂ.ਪੀ. 'ਚ ਗ੍ਰੰਥੀ ਸਿੰਘ ਦੀ ਧੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।