ਲੁਧਿਆਣਾ: ਲੁਧਿਆਣਾ ਪਹੁੰਚੇ ਜੰਮੂ ਕਸ਼ਮੀਰ ਦੇ ਪੈਰਾ ਕ੍ਰਿਕਟ ਟੀਮ ਦੇ ਕਪਤਾਨ ਅਮੀਰ ਹਸਨ ਨੇ ਕਿਹਾ ਕਿ ਉਹਨਾਂ ਨੂੰ ਲੁਧਿਆਣਾ ਪਹੁੰਚਣ 'ਤੇ ਬਹੁਤ ਵਧੀਆ ਲੱਗਿਆ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਫੀ ਸੰਘਰਸ਼ ਕਰਨਾ ਪਿਆ ਹੈ। ਉਹ ਪੈਰ ਨਾਲ ਬਾਲਿੰਗ ਅਤੇ ਗਰਦਨ ਨਾਲ ਬੱਲੇ ਨੂੰ ਫੜ ਕੇ ਬੈਟਿੰਗ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਸਿਰਫ ਬੈਟਿੰਗ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਿਹਾ ਕਿ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਹਨਾਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਜੇਕਰ ਕ੍ਰਿਕਟ ਵਿੱਚ ਪੰਜ ਗੇਂਦਾਂ ਖਾਲੀ ਵੀ ਨਿਕਲ ਜਾਣ ਤਾਂ ਛੇਵੀਂ ਗੇਂਦ 'ਤੇ ਉਮੀਦ ਰੱਖੋ ਛੱਕਾ ਵੀ ਲੱਗ ਸਕਦਾ ਹੈ।
ਹਾਰ ਤੋਂ ਬਾਅਦ ਮਿਲਦੀ ਸਫ਼ਲਤਾ: ਹਸਨ ਨੇ ਕਿਹਾ ਕਿ ਪੈਰ ਨਾਲ ਬਾਲਿੰਗ ਕਰਾਉਣ ਵਿੱਚ ਉਹਨਾਂ ਨੂੰ ਕਾਫੀ ਜਿਆਦਾ ਮਿਹਨਤ ਕਰਨੀ ਪਈ ਹੈ। ਉਹ ਇਸ ਦੇ ਲਈ ਤਿੰਨ ਤੋਂ ਚਾਰ ਘੰਟੇ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਤੇ ਆਸ ਰੱਖਣੀ ਚਾਹੀਦੀ ਹੈ। ਕਿਉਂਕਿ ਜ਼ਿੰਦਗੀ ਵਿੱਚ ਕਈ ਵਾਰ ਹਾਰ ਤੋਂ ਬਾਅਦ ਵੀ ਸਫਲਤਾ ਮਿਲਦੀ ਹੈ। ਉੱਥੇ ਹੀ ਉਹਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਦੋਂ ਸਿੱਧੂ ਉਹਨਾਂ ਨੂੰ ਮਿਲੇ ਸਨ ਤਾਂ ਉਨ੍ਹਾਂ ਦੇ ਵੱਲੋਂ ਇੱਕ ਸ਼ੇਅਰ ਉਹਨਾਂ ਲਈ ਸੁਣਾਇਆ ਗਿਆ ਸੀ।
ਪਰਿਵਾਰ ਦੀਆਂ ਦੁਆਵਾਂ ਦਾ ਯੋਗਦਾਨ: ਲੁਧਿਆਣਾ ਪਹੁੰਚੇ ਪੈਰਾ ਕ੍ਰਿਕਟਰ ਅਮੀਰ ਹਸਨ ਨੇ ਸ਼ੇਅਰ ਵੀ ਸੁਣਾਇਆ- "ਹਾਥੋਂ ਕੀ ਲਕੀਰੋਂ ਪੇ ਮਤ ਜਾ ਏ ਗ਼ਾਲਿਬ,ਨਸੀਬ ਉਨਕੇ ਵੀ ਹੋਤੇ ਹੈਂ, ਜਿਨਕੇ ਹਾਥ ਨਹੀਂ ਹੋਤੇ"। ਉਹਨਾਂ ਨੇ ਹਮੇਸ਼ਾ ਮਿਹਨਤ ਕਰਨ ਤੇ ਆਸ ਰੱਖਣ ਤੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਦੁਆਵਾਂ ਦਿੱਤੀਆਂ ਤੇ ਕਿਹਾ ਕਿ ਆਪਣੇ ਮਾਂ ਬਾਪ ਦਾ ਹਮੇਸ਼ਾ ਕਹਿਣਾ ਮੰਨਣਾ ਚਾਹੀਦਾ ਹੈ। ਉਹਨਾਂ ਦੀਆਂ ਦੁਆਵਾਂ ਨਾਲ ਹੀ ਇਨਸਾਨ ਅੱਗੇ ਵੱਧਦਾ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦਾਦੀ ਉਹਨਾਂ ਨੂੰ ਹਮੇਸ਼ਾ ਕਾਮਯਾਬੀ ਦੀਆਂ ਦੁਆਵਾਂ ਦਿੰਦੀ ਸੀ ਅਤੇ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਯਾਦ ਆਉਂਦੀ ਹੈ ਅਤੇ ਉਹਨਾਂ ਦੇ ਸਦਕਾ ਹੀ ਉਹ ਕਾਮਯਾਬ ਹਨ।
- 18 ਸਾਲ ਦੇ ਨੌਜਵਾਨ ਦਾ ਦੇਖੋ ਦਿਮਾਗ, ਤਿਆਰ ਕੀਤੀ ਅਨੋਖੀ ਕਲਾਈਮੇਟ ਵੈੱਬਸਾਈਟ - Unique climate website created
- ਗੁਰੂ ਘਰ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਵੱਡੀ ਜ਼ਿੰਮੇਵਾਰੀ ਨੂੰ ਲੈਕੇ ਦਿੱਤੀ ਪ੍ਰਤੀਕ੍ਰਿਆ
- ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਆਪਸ 'ਚ ਭਿੜੇ, ਇੱਕ ਨੇ ਪਾੜਿਆ ਦੂਜੇ ਦਾ ਸਿਰ, ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਭਰਤੀ