ETV Bharat / state

ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ, 13 ਜੁਲਾਈ ਨੂੰ ਆਉਣਗੇ ਨਤੀਜੇ - JALANDHAR WEST BY ELECTION

author img

By ETV Bharat Punjabi Team

Published : Jul 10, 2024, 7:09 AM IST

Updated : Jul 11, 2024, 7:51 AM IST

Jalandhar By Poll Live Updates
ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਡੇਅ ਅੱਜ (Etv Bharat)

Jalandhar By-Election Voting Day : ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਬੁੱਧਵਾਰ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਹਲਕੇ ਵਿੱਚ 54.98 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਪ ਚੋਣ ਸ਼ਾਂਤੀਪੂਰਨ ਢੰਗ ਨਾਲ ਹੋਈ ਅਤੇ ਵੋਟਿੰਗ ਪ੍ਰਕਿਰਿਆ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ, 2024 ਨੂੰ ਸਵੇਰੇ 8 ਵਜੇ ਤੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੋਵੇਗੀ। ਉਨ੍ਹਾਂ ਹਲਕੇ ਵਿੱਚ ਸਮੁੱਚੀ ਪੋਲਿੰਗ ਪ੍ਰਕਿਰਿਆ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸਾਰੇ ਵੋਟਰਾਂ, ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ।

LIVE FEED

5:37 PM, 10 Jul 2024 (IST)

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਜਾਰੀ; ਸ਼ਾਮ 5 ਵਜੇ ਤੱਕ 51.30% ਹੋਈ ਵੋਟਿੰਗ

3:37 PM, 10 Jul 2024 (IST)

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਜਾਰੀ; ਦੁਪਹਿਰ 3 ਵਜੇ ਤੱਕ 42.60% ਹੋਈ ਵੋਟਿੰਗ

ਜਲੰਧਰ ਉਪ ਚੋਣ 'ਚ ਦੁਪਹਿਰ 3 ਵਜੇ ਤੱਕ 42.60% ਵੋਟਿੰਗ ਦਰਜ ਹੋਈ ਹੈਥ । ਇਸ ਤੋਂ ਪਹਿਲਾਂ 1 ਵਜੇ ਤੱਕ 34.04 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

2:03 PM, 10 Jul 2024 (IST)

ਦੁਪਹਿਰ 1 ਵਜੇ ਤੱਕ 34.04 ਫੀਸਦੀ ਵੋਟਿੰਗ ਦਰਜ

ਦੁਪਹਿਰ 1 ਵਜੇ ਤੱਕ 34.04 ਫੀਸਦੀ ਵੋਟਿੰਗ ਦਰਜ ਹੋਈ ਹੈ। ਇਸ ਤੋਂ ਪਹਿਲਾਂ, ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ ਹੋਈ, ਜਦਕਿ ਸਵੇਰੇ 9 ਵਜੇ ਤੱਕ 10.30 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

11:38 AM, 10 Jul 2024 (IST)

ਜਲੰਧਰ ਪੱਛਮੀ ਜ਼ਿਮਨੀ ਚੋਣ

ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ ਹੋਈ, ਜਦਕਿ ਸਵੇਰੇ 9 ਵਜੇ ਤੱਕ 10.30 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

11:06 AM, 10 Jul 2024 (IST)

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਕਿਹਾ- ਵੋਟਰ ਧੱਕੇਸ਼ਾਹੀ ਦਾ ਜਵਾਬ ਦੇਣਗੇ

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਕਿਹਾ ਕਿ ਵੋਟਰਾਂ ਨੇ ਆਪਣਾ ਮਨ ਬਣਾ ਲਿਆ ਹੈ। ਅਜਿਹੇ 'ਚ ਇਸ ਵਾਰ ਵੋਟਰਾਂ ਨੂੰ 'ਆਪ' ਪਾਰਟੀ ਦੀ ਧੱਕੇਸ਼ਾਹੀ ਦਾ ਜਵਾਬ ਵੋਟਾਂ ਰਾਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਕਿਵੇਂ ਸਰਕਾਰ ਬਣਾਉਣੀ ਹੈ ਅਤੇ ਕਿਵੇਂ ਹਟਾਉਣੀ ਹੈ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਜਾਣਦੀ ਹੈ ਕਿ ਜਨਤਾ ਆਪਣਾ ਫੈਸਲਾ ਕਾਂਗਰਸ ਦੇ ਹੱਕ ਵਿੱਚ ਦੇਵੇਗੀ। ਹਾਲਾਂਕਿ, ਅੱਜ ਵੋਟਿੰਗ ਦੌਰਾਨ ਵੋਟਰ ਘੱਟ ਗਿਣਤੀ 'ਚ ਵੋਟਾਂ ਪਾਉਂਦੇ ਨਜ਼ਰ ਆ ਰਹੇ ਹਨ।

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ (Etv Bharat (ਰਿਪੋਰਟ - ਪੱਤਰਕਾਰ, ਜਲੰਧਰ))

9:17 AM, 10 Jul 2024 (IST)

ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵਲੋਂ ਪੋਲਿੰਗ ਬੂਥ ਬਾਹਰ ਪ੍ਰਦਰਸ਼ਨ

ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਹਲਕੇ ਦੇ ਮਾਡਲ ਹਾਊਸ ਇਲਾਕੇ ਵਿੱਚ ਬਣੇ ਪੋਲਿੰਗ ਬੂਥ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਬੂਥਾਂ ਉੱਤੇ ਬਾਹਰੀ ਬੰਦਿਆਂ ਨੂੰ ਬਿਠਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।

9:09 AM, 10 Jul 2024 (IST)

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਵੋਟਿੰਗ ਜਾਰੀ

ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚ ਰਹੇ ਜਲੰਧਰ ਪੱਛਮੀ ਵਾਸੀ

ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਵੋਟਿੰਗ ਜਾਰੀ (Etv Bharat (ਰਿਪੋਰਟ - ਪੱਤਰਕਾਰ, ਜਲੰਧਰ))

8:55 AM, 10 Jul 2024 (IST)

ਜਲੰਧਰ ਵੈਸਟ ਹਲਕੇ ਤਹਿਤ ਆਉਂਦੇ ਮੁੱਖ ਮੁਹੱਲੇ/ਇਲਾਕੇ

  1. ਬੂਟਾ ਮੰਡੀ
  2. ਆਬਾਦਪੁਰਾ
  3. ਜੱਲੋਵਾਲ ਆਬਾਦੀ
  4. ਭਾਰਗਵ ਕੈਂਪ
  5. ਮਾਡਲ ਹਾਊਸ
  6. ਕੋਟ ਸਦੀਕ
  7. ਅਵਤਾਰ ਨਗਰ
  8. ਤਿਲਕ ਨਗਰ
  9. ਰਤਨ ਨਗਰ
  10. ਬਸਤੀ ਬਾਵਾ ਖੇਲ
  11. ਬਸਤੀ ਨੌ
  12. ਬਸਤੀ ਦਾਨਿਸ਼ਮੰਦਾ
  13. ਬਸਤੀ ਸ਼ੇਖ
  14. ਬਸਤੀ ਮਿੱਠੂ
  15. ਬਸਤੀ ਗੁਜਾਂ
  16. ਬਸਤੀ ਪੀਰਦਾਦ
  17. ਰਸੀਲਾ ਨਗਰ
  18. ਬੈਂਕ ਕਲੋਨੀ
  19. ਦਿਓਲ ਨਗਰ

8:08 AM, 10 Jul 2024 (IST)

ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਵੋਟਿੰਗ ਜਾਰੀ

ਇਸ ਵਾਰ ਚੋਣਾਂ ਵਿੱਚ ਵਧੇਰੇ ਪੁਲਿਸ ਫੋਰਸ ਤਾਇਨਾਤ ਹੈ। ਪਿਛਲੀਆਂ ਚੋਣਾਂ ਨਾਲੋਂ ਹਰ ਬੂਥ 'ਤੇ ਜ਼ਿਆਦਾ ਫੋਰਸ ਤਾਇਨਾਤ ਹੈ। ਇੱਥੇ ਕੇਂਦਰੀ ਕਰਮਚਾਰੀ ਘੱਟ ਅਤੇ ਰਾਜ ਪੁਲਿਸ ਕਰਮਚਾਰੀ ਜ਼ਿਆਦਾ ਹਨ।

7:19 AM, 10 Jul 2024 (IST)

ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀ ਜ਼ਿਮਨੀ ਚੋਣ

ਸ਼ੀਤਲ ਅੰਗੁਰਲ 2022 'ਚ ਇੱਥੋਂ 'ਆਪ' ਦੀ ਵਿਧਾਇਕ ਬਣੀ ਸੀ। ਹਾਲਾਂਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅੰਗੁਰਲ ਭਾਜਪਾ 'ਚ ਸ਼ਾਮਲ ਹੋ ਗਏ। ਹੁਣ ਭਾਜਪਾ ਨੇ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। 'ਆਪ' ਨੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਭਗਤ ਸਾਬਕਾ ਭਾਜਪਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਹਨ।

7:14 AM, 10 Jul 2024 (IST)

ਸਵੇਰੇ 7 ਵਜੇ ਵੋਟਿੰਗ ਸ਼ੁਰੂ

ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

2022 ਵਿਧਾਨ ਸਭਾ ਚੋਣਾਂ:-

1. ਆਪ- ਸ਼ੀਤਲ ਅੰਗੁਰਲ- 39,213 (33.73%)

2. ਕਾਂਗਰਸ- ਸੁਸ਼ੀਲ ਕੁਮਾਰ ਰਿੰਕੂ- 34,960 (30.07%)

3. ਭਾਜਪਾ- ਮਹਿੰਦਰ ਭਗਤ- 33,486 (28.81%)

Last Updated : Jul 11, 2024, 7:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.