ਬਰਨਾਲਾ : ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜਨ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਜਿਸ ਕਰਕੇ ਦਾਣਾ ਮੰਡੀ ਵਿੱਚ ਲਗਾਤਾਰ ਕਿਸਾਨ ਵੱਡੀ ਪੱਧਰ 'ਤੇ ਕਣਕ ਦੀ ਫਸਲ ਲੈ ਕੇ ਆ ਰਹੇ ਹਨ। ਉੱਥੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਗਰਮੀ ਵਧਾ ਦਿੱਤੀ ਗਈ ਹੈ। ਜਿਸ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਮੰਡੀ ਅਫ਼ਸਰ ਵੀਰਇੰਦਰ ਸਿੰਘ ਅਨਾਜ ਮੰਡੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਪ੍ਰਬੰਧਾਂ ਉੱਪਰ ਸੰਤੁਸ਼ਟੀ ਜ਼ਾਹਰ ਕੀਤੀ ਹੈ। ਸੀਜ਼ਨ ਦੌਰਾਨ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦਿ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਡੀ.ਐਮ.ਓ ਵੀਰਇੰਦਰ ਸਿੰਘ ਨੇ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ ਹੈ।
ਕਿਸਾਨ ਆਪਣੀ ਕਣਕ ਦੀ ਸੁੱਕੀ ਫਸਲ ਅਨਾਜ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਕਿਸਾਨ ਅਨਾਜ ਮੰਡੀਆਂ ਅੰਦਰ ਖੱਜਲ ਖੁਆਰ ਨਾ ਹੋ ਸਕਣ : ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦਾ ਕੰਮ ਪੂਰੇ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਸ਼ੁਰੂਆਤੀ ਦਿਨਾਂ ਵਿੱਚ ਮੌਸਮ ਦੀ ਖਰਾਬੀ ਦੇ ਚਲਦੇ ਕਣਕ ਵਿੱਚ ਨਵੀਂ ਦੀ ਸਮੱਸਿਆ ਜਰੂਰ ਆਈ ਸੀ। ਪ੍ਰੰਤੂ ਹੁਣ ਕਿਸਾਨ ਸੁੱਕੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਕਿਸਾਨ ਆਪਣੀ ਕਣਕ ਦੀ ਸੁੱਕੀ ਫਸਲ ਅਨਾਜ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਕਿਸਾਨ ਅਨਾਜ ਮੰਡੀਆਂ ਅੰਦਰ ਖੱਜਲ ਖੁਆਰ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਲਿਫਟਿੰਗ ਅਤੇ ਲੇਬਰ ਸਮੇਤ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਾਹਮਣੇ ਨਾ ਆ ਸਕੇ। ਖਰੀਦ ਏਜੰਸੀਆਂ ਵੀ ਕਣਕ ਦੀ ਸੁੱਕੀ ਫਸਲ ਦੀ ਬੋਲੀ ਲਾ ਕੇ ਕਿਸਾਨਾਂ ਨੂੰ ਰਾਹਤ ਦੇ ਰਹੀਆਂ ਹਨ।
ਇਸ ਮਾਮਲੇ ਸੰਬੰਧੀ ਅਨਾਜ ਮੰਡੀਆਂ ਵਿੱਚ ਆੜਤੀਆਂ ਨੇ ਵੀ ਸਰਕਾਰ ਦੇ ਪ੍ਰਬੰਧਾਂ ਉੱਤੇ ਬੋਲਦੇ ਕਿਹਾ ਕਿ ਮੌਸਮ ਦੇ ਅਨੁਸਾਰ ਪ੍ਰਸ਼ਾਸਨ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਕੁਝ ਹੀ ਦਿਨਾਂ ਵਿੱਚ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਖਰੀਦੀ ਜਾਵੇਗੀ।
- ਲੁਧਿਆਣਾ 'ਚ ਵੀ ਮਸ਼ਹੂਰ ਹੋਈ ਨਿਹੰਗ ਸਿੰਘਾਂ ਦੀ ਠੰਡੀ ਸ਼ਰਦਾਈ, ਦੂਰੋਂ-ਦੂਰੋਂ ਪੀਣ ਆਉਂਦੇ ਨੇ ਲੋਕ, ਗਰਮੀ ਦੇ ਨਾਲ-ਨਾਲ ਬਿਮਾਰੀਆਂ ਦਾ ਵੀ ਕਰਦੀ ਹੈ ਖਾਤਮਾ - Nihang Singhs made cool Shardai
- ਟ੍ਰੇਨਿੰਗ ਤੋਂ ਬਾਅਦ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਵਿਦਿਆਰਥੀ, ਸੜਕ ਹਾਦਸੇ 'ਚ ਹੋਈ ਮੌਤ - Death in Road Accident
- ਲੁਧਿਆਣਾ ਦੇ ਸਾਬਕਾ ਵਿਧਾਇਕ ਨੇ AAP ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਲੋਕ ਸਭਾ ਟਿਕਟ ਨਾ ਮਿਲਣ ਤੋਂ ਸੀ ਨਾਰਾਜ਼ - AAP Leader Resigned