ਚੰਡੀਗੜ੍ਹ: ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਇਆ ਜਾਵੇਗਾ। ਜੇਜੇਪੀ ਆਗੂ ਦਿਗਵਿਜੇ ਚੌਟਾਲਾ ਦੀ ਪਹਿਲਕਦਮੀ ’ਤੇ ਮਰਹੂਮ ਸਿੱਧੂ ਮੂਸੇਵਾਲਾ ਦਾ ਇਹ ਬੁੱਤ ਅਗਲੇ ਦੋ ਮਹੀਨਿਆਂ ਵਿੱਚ ਤਿਆਰ ਕਰਕੇ ਡੱਬਵਾਲੀ ਵਿੱਚ ਕਿਸੇ ਢੁੱਕਵੀਂ ਥਾਂ ’ਤੇ ਸਥਾਪਤ ਕੀਤਾ ਜਾਵੇਗਾ। ਇਸ ਸਬੰਧੀ ਦਿਗਵਿਜੇ ਚੌਟਾਲਾ ਨੇ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਬੁੱਤ ਲਗਾਉਣ ਦੀ ਮਨਜ਼ੂਰੀ ਲਈ।
ਮੂਸੇਵਾਲਾ ਦੇ ਪਿਤਾ ਕਰਨਗੇ ਉਦਘਾਟਨ: ਸਤੰਬਰ 2024 ਵਿੱਚ ਬੁੱਤ ਤਿਆਰ ਹੋਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਇਸ ਦਾ ਉਦਘਾਟਨ ਕਰਨਗੇ। ਦਿਗਵਿਜੇ ਚੌਟਾਲਾ ਨੇ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਦੇਸ਼ ਅਤੇ ਦੁਨੀਆਂ ਵਿੱਚ ਨਾਮਣਾ ਖੱਟਿਆ, ਜੋ ਕਿ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਿੱਧੂ ਮੂਸੇਵਾਲਾ ਦੇ ਗੀਤ-ਸੰਗੀਤ ਸਦੀਆਂ ਤੱਕ ਸੁਣਨ ਨੂੰ ਮਿਲੇਗਾ, ਉੱਥੇ ਡੱਬਵਾਲੀ ਵਿੱਚ ਲੱਗਾ ਉਨ੍ਹਾਂ ਦਾ ਬੁੱਤ ਨੌਜਵਾਨਾਂ ਨੂੰ ਆਪਣੀ ਕਲਾ ਵਿੱਚ ਵਿਸ਼ਵਾਸ ਰੱਖਣ ਅਤੇ ਇਸ ਰਾਹੀਂ ਆਪਣੇ ਪਰਿਵਾਰ, ਪਿੰਡ, ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਦੱਸ ਦਈਏ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਮਾਨਸਾ, ਪੰਜਾਬ ਵਿੱਚ ਦਰਦਨਾਕ ਢੰਗ ਨਾਲ ਕਰ ਦਿੱਤਾ ਗਿਆ ਸੀ। ਉਸਦੀ ਮੌਤ ਨਾਲ ਉਸਦੇ ਪ੍ਰਸ਼ੰਸਕਾਂ ਅਤੇ ਸੰਗੀਤ ਜਗਤ ਵਿੱਤ ਸਦਮੇ ਅਤੇ ਸੋਗ ਦੀ ਲਹਿਰ ਦੌੜ ਗਈ ਸੀ।
- ਪਰਿਵਾਰ ਦੇ ਸੁਪਨੇ ਹੋਏ ਚਕਨਾਚੂਰ, ਕੈਨੇਡਾ 'ਚ ਖੰਨਾ ਦੇ ਭੈਣ-ਭਰਾ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਾਸ਼ਾਂ ਜਲਦ ਭਾਰਤ ਲਿਆਂਉਣ ਦੀ ਕੀਤੀ ਮੰਗ - DEATH IN CANADA
- ਸਿੱਖ ਇਤਿਹਾਸ 'ਚ ਹੋਇਆ ਵੱਡਾ ਫੈਸਲਾ, ਹੁਣ ਨਹੀਂ ਲੱਗਣਗੇ ਕੇਸਰੀ ਨਿਸ਼ਾਨ ਸਾਹਿਬ, ਜਾਣੋ ਕਿਹੜੇ ਰੰਗਾਂ ਦੀ ਹੋਈ ਚੋਣ - Big news about Nishan Sahib
- ਦੀਨਾਨਗਰ ਵਾਸੀਆਂ ਨੂੰ ਵੱਡਾ ਤੋਹਫਾ, ਮੁੱਖ ਮੰਤਰੀ ਨੇ ਨਵੇਂ ਬਣੇ ਰੇਲਵੇ ਓਵਰ ਬ੍ਰਿਜ ਨੂੰ ਕੀਤਾ ਲੋਕ ਸਮਰਪਿਤ - leaders neglected development
ਵਿਦਿਆਰਥੀ ਯੂਨੀਅਨ ਦੀਆਂ ਚੋਣਾਂ: ਦਿਗਵਿਜੇ ਨੇ ਚੰਡੀਗੜ੍ਹ ਸਥਿਤ ਇਨਸੋ ਦਫ਼ਤਰ ਵਿਖੇ ਇਨਸੋ ਪੰਜਾਬ ਯੂਨੀਵਰਸਿਟੀ ਯੂਨਿਟ ਅਤੇ ਡੀਏਵੀ ਕਾਲਜ ਯੂਨਿਟ ਦੀ ਮੀਟਿੰਗ ਕਰਕੇ ਆਗਾਮੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਦਿਗਵਿਜੇ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੁਨਿਆਦੀ ਮੁੱਦਿਆਂ ਲਈ ਲਗਾਤਾਰ ਕੰਮ ਕਰਨਾ ਇਨਸੋ ਵਿਦਿਆਰਥੀ ਸੰਗਠਨ ਦੀ ਪਛਾਣ ਹੈ ਅਤੇ ਇਸ ਨੀਤੀ 'ਤੇ ਲਗਾਤਾਰ ਕੰਮ ਕਰਨ ਕਾਰਨ ਹੀ ਪੀਯੂ ਦੇ ਵਿਦਿਆਰਥੀਆਂ ਨੇ ਲਗਾਤਾਰ ਦੋ ਵਾਰ ਇਨਸੋ ਨੂੰ ਰਿਕਾਰਡ ਵੋਟਾਂ ਨਾਲ ਜਿੱਤ ਦਿਵਾਈ ਹੈ। ਦਿਗਵਿਜੇ ਨੇ ਕਿਹਾ ਕਿ ਇਨਸੋ ਆਗਾਮੀ ਪੀਯੂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਜਿੱਤਾਂ ਦੀ ਹੈਟ੍ਰਿਕ ਲਗਾ ਕੇ ਇੱਕ ਨਵਾਂ ਮਾਪ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਡੀ.ਏ.ਵੀ ਕਾਲਜ ਦੇ ਵਿਦਿਆਰਥੀ ਵੀ ਕਈ ਵਾਰ ਇਨਸੋ ਵਿੱਚ ਵਿਸ਼ਵਾਸ ਪ੍ਰਗਟ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਇਨਸੋ ਨੂੰ ਡੀ.ਏ.ਵੀ ਕਾਲਜ ਦਾ ਫਤਵਾ ਮਿਲੇਗਾ।