ETV Bharat / state

ਟ੍ਰੇਨ 'ਚ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, 1 ਨਵੰਬਰ ਤੋਂ ਬਦਲੇ ਰੂਲ, ਜਾਣਨ ਲਈ ਕਰੋ ਕਲਿੱਕ

ਰੇਲਵੇ ਨੇ 1 ਨਵੰਬਰ 2024 ਤੋਂ ਟਿਕਟ ਰਿਜ਼ਰਵੇਸ਼ਨ 'ਚ ਬਦਲਾਅ ਕੀਤਾ ਹੈ।

INDIAN RAILWAYS NEW RULE
ਟ੍ਰੇਨ 'ਚ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ (Etv Bharat)
author img

By ETV Bharat Punjabi Team

Published : 3 hours ago

ਨਵੀਂ ਦਿੱਲੀ: ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸੁਵਿਧਾਵਾਂ ਲਈ ਕਈ ਨਾ ਕੋਈ ਕਦਮ ਜ਼ਰੂਰ ਚੁੱਕਿਆ ਜਾਂਦਾ ਹੈ। ਅਜਿਹੇ 'ਚ ਹੀ ਹੁਣ ਰੇਲਵੇ ਨੇ ਰੇਲ ਟਿਕਟ ਬੁੱਕ ਕਰਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹ ਬਦਲਾਅ 1 ਨਵੰਬਰ ਯਾਨੀ ਸ਼ੁੱਕਰਵਾਰ ਤੋਂ ਲਾਗੂ ਹੋ ਰਿਹਾ ਹੈ। ਇਸ ਦੇ ਤਹਿਤ ਹੁਣ ਯਾਤਰੀ ਕਿਸੇ ਵੀ ਟਰੇਨ 'ਚ 60 ਦਿਨ ਪਹਿਲਾਂ ਰਿਜ਼ਰਵੇਸ਼ਨ ਕਰ ਸਕਣਗੇ। ਹੁਣ ਤੱਕ ਯਾਤਰੀ ਆਪਣੀ ਭਵਿੱਖੀ ਯਾਤਰਾ ਅਨੁਸਾਰ 120 ਦਿਨ ਪਹਿਲਾਂ ਟਿਕਟ ਬੁੱਕ ਕਰ ਸਕਦੇ ਹਨ।

ਭਾਰਤੀ ਰੇਲਵੇ ਦਾ ਇਹ ਬਦਲਾਅ

ਭਾਰਤੀ ਰੇਲਵੇ ਦਾ ਇਹ ਬਦਲਾਅ 1 ਨਵੰਬਰ, 2024 ਤੋਂ ਸਾਰੀਆਂ ਟਰੇਨਾਂ ਅਤੇ ਸ਼੍ਰੇਣੀਆਂ ਦੇ ਟਿਕਟ ਰਿਜ਼ਰਵੇਸ਼ਨ 'ਤੇ ਲਾਗੂ ਹੋਵੇਗਾ। ਹਾਲਾਂਕਿ, ਇਹ ਬਦਲਾਅ ਪਹਿਲਾਂ ਤੋਂ ਬੁੱਕ ਕੀਤੀਆਂ ਰੇਲ ਟਿਕਟਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਜੇਕਰ ਤੁਸੀਂ ਭਵਿੱਖ ਵਿੱਚ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਟਿਕਟ ਬੁਕਿੰਗ ਨੂੰ ਲੈ ਕੇ ਸਾਵਧਾਨ ਰਹਿਣਾ ਹੋਵੇਗਾ। ਨਹੀਂ ਤਾਂ ਤੁਹਾਡੇ ਲਈ ਕਨਫਰਮ ਟਿਕਟ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਕਿਉਂਕਿ ਐਡਵਾਂਸ ਟਿਕਟ ਬੁਕਿੰਗ ਦਾ ਸਮਾਂ ਸਿਰਫ 60 ਦਿਨ ਹੈ, ਇਸ ਲਈ ਯਾਤਰੀਆਂ ਨੂੰ ਟਿਕਟ ਰਿਜ਼ਰਵੇਸ਼ਨ ਲਈ ਜਲਦਬਾਜ਼ੀ ਕਰਨੀ ਪਵੇਗੀ। ਯਾਤਰੀ ਆਪਣੀ ਭਵਿੱਖੀ ਯਾਤਰਾ ਯੋਜਨਾਵਾਂ ਦੇ ਅਨੁਸਾਰ IRCTC ਐਪ ਜਾਂ ਵੈੱਬਸਾਈਟ 'ਤੇ ਖੁਦ ਟਿਕਟ ਬੁੱਕ ਕਰ ਸਕਦੇ ਹਨ। ਤੁਸੀਂ ਰੇਲਵੇ ਸਟੇਸ਼ਨ 'ਤੇ ਰਿਜ਼ਰਵੇਸ਼ਨ ਕਾਊਂਟਰ 'ਤੇ ਜਾ ਕੇ ਸੰਬਧ ਰੂਟ ਲਈ ਰੇਲ ਟਿਕਟਾਂ ਖਰੀਦ ਸਕਦੇ ਹੋ।

ਨਵਾਂ ਐਡਵਾਂਸ ਬੁਕਿੰਗ ਨਿਯਮ

  • 1 ਨਵੰਬਰ, 2024 ਤੋਂ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) 60 ਦਿਨ (ਯਾਤਰਾ ਦੇ ਦਿਨ ਨੂੰ ਛੱਡ ਕੇ) ਹੋਵੇਗਾ ਅਤੇ ਇਸ ਅਨੁਸਾਰ ਟਿਕਟ ਬੁਕਿੰਗ ਕੀਤੀ ਜਾ ਸਕਦੀ ਹੈ।
  • 31 ਅਕਤੂਬਰ 2024 ਤੱਕ 120 ਦਿਨਾਂ ਦੀ ਐਪ ਤਹਿਤ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਪਹਿਲਾਂ ਵਾਂਗ ਹੀ ਵੈਧ ਹੋਣਗੀਆਂ।
  • ਅਜਿਹੀਆਂ ਟਿਕਟਾਂ ਨੂੰ ਰੱਦ ਕਰਨ ਦੀ ਇਜਾਜ਼ਤ ਪਹਿਲਾਂ ਦੇ ਪ੍ਰਬੰਧਾਂ ਅਨੁਸਾਰ ਦਿੱਤੀ ਜਾਵੇਗੀ।
  • ਤਾਜ ਐਕਸਪ੍ਰੈਸ, ਗੋਮਤੀ ਐਕਸਪ੍ਰੈਸ ਵਰਗੀਆਂ ਕੁਝ ਖਾਸ ਦਿਨਾਂ 'ਤੇ ਚੱਲਣ ਵਾਲੀਆਂ ਐਕਸਪ੍ਰੈੱਸ ਟਰੇਨਾਂ ਦੇ ਮਾਮਲੇ 'ਚ ਕੋਈ ਬਦਲਾਅ ਨਹੀਂ ਹੋਵੇਗਾ, ਜਿੱਥੇ ਐਡਵਾਂਸ ਰਿਜ਼ਰਵੇਸ਼ਨ ਦੀ ਸਮਾਂ ਸੀਮਾ ਘੱਟ ਹੈ।
  • ਵਿਦੇਸ਼ੀ ਸੈਲਾਨੀਆਂ ਲਈ 365 ਦਿਨਾਂ ਦੀ ਸੀਮਾ ਦੇ ਮਾਮਲੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
  • ਯਾਤਰੀ ਸਰਵੇਖਣ

ਰੇਲਵੇ ਨੇ ਪਿਛਲੇ ਇੱਕ ਸਾਲ ਵਿੱਚ ਕਈ ਵਾਰ ਖਾਸ ਰਾਜਾਂ ਅਤੇ ਸ਼ਹਿਰਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਸਰਵੇਖਣ ਕੀਤਾ ਹੈ ਅਤੇ 50 ਲੱਖ ਤੋਂ ਵੱਧ ਯਾਤਰੀਆਂ ਦੀ ਪਛਾਣ ਕੀਤੀ ਹੈ ਜੋ ਇੱਕ ਸਾਲ ਵਿੱਚ ਕਈ ਵਾਰ ਕਿਸੇ ਖਾਸ ਰਾਜ ਜਾਂ ਸ਼ਹਿਰ ਦੀ ਯਾਤਰਾ ਕਰਦੇ ਹਨ। ਅਜਿਹੇ ਯਾਤਰੀਆਂ ਦੇ ਯਾਤਰਾ ਇਤਿਹਾਸ ਦੇ ਆਧਾਰ 'ਤੇ ਰੇਲਵੇ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਸ਼ੇਸ਼ ਟਰੇਨਾਂ ਅਤੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੰਦੇਸ਼ ਭੇਜ ਰਿਹਾ ਹੈ ਤਾਂ ਜੋ ਉਹ ਆਪਣੇ ਰੂਟ ਦੀ ਸਪੈਸ਼ਲ ਟਰੇਨ ਵਿੱਚ ਟਿਕਟ ਬੁੱਕ ਕਰਵਾ ਸਕਣ। ਇੰਨ੍ਹਾਂ ਨਵੇਂ ਨਿਯਮਾਂ ਦੌਰਾਨ ਹੁਣ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.