ਚੰਡੀਗੜ੍ਹ: ਜੰਮੂ ਕਟੜਾ ਐਕਸਪ੍ਰੈੱਸ ਵੇਅ ਮਲੇਰਕੋਟਲਾ ਵਿੱਚ ਇਸ ਸਮੇਂ ਜੰਗ ਦਾ ਮੈਦਾਨ ਬਣ ਚੁੱਕਾ ਹੈ। ਦਰਅਸਲ ਆਪਣੀਆਂ ਮੰਗਾਂ ਨੂੰ ਲੈਕੇ ਕਈ ਕਿਸਾਨਾਂ ਜ਼ਮੀਨ ਰੋਡ ਲਈ ਐਕੁਆਇਰ ਨਹੀਂ ਹੋਣ ਦੇ ਰਹੇ ਅਤੇ ਕਬਜ਼ਾ ਕਰਕੇ ਬੈਠੇ ਹਨ। ਅਜਿਹੇ ਵਿੱਚ ਰੋਡ ਲਈ ਪਹਿਲਾਂ ਤੋਂ ਹੀ ਐਕੁਆਇਰ ਹੋ ਚੁੱਕੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਪਹੁੰਚੀ ਪੁਲਿਸ ਦੀ ਕਿਸਾਨਾਂ ਨਾਲ ਜ਼ਬਰਦਸਤ ਝੜਪ ਹੋ ਗਈ।
ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ: ਦੱਸ ਦਈਏ ਬੀਤੇ ਦਿਨ ਪ੍ਰਸ਼ਾਸਨ ਨੇ ਮਲੇਰਕੋਟਲਾ ਦੇ ਕਈ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਰੋਸ ਪ੍ਰਦਰਸ਼ਨ ਕਰਨ ਪਹੁੰਚ ਗਏ। ਉਨ੍ਹਾਂ ਪੁਲਿਸ ਵੱਲੋਂ ਲਾਏ ਟਿੱਪਰਾਂ ਨੂੰ ਵੀ ਧੱਕਾ ਦੇ ਕੇ ਪਿੱਛੇ ਹਟਾ ਦਿੱਤਾ। ਇਸ ਤੋਂ ਬਾਅਦ ਜਦੋਂ ਕਿਸਾਨਾ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਐਕਸ਼ਨ ਕੀਤਾ ਤਾਂ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਝੜਪ ਹੋਈ ਅਤੇ ਡਾਂਗਾ ਵੀ ਚੱਲੀਆਂ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਜਿਸ ਕਰਕੇ ਸਥਿਤੀ ਤਣਾਅਪੂਰਨ ਬਣ ਗਈ। ਮਾਮਲੇ ਨੂੰ ਸ਼ਾਂਤ ਕਰਨ ਲਈ ਪੁਲਿਸ ਨਫਰੀ ਵਧਾਈ ਗਈ ਅਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
- ਫਿਲਮ 'ਐਮਰਜੈਂਸੀ' ਉਤੇ ਲਟਕ ਰਹੀ ਹੈ ਤਲਵਾਰ, ਕੰਗਨਾ ਰਣੌਤ ਨੂੰ ਭੇਜਿਆ ਗਿਆ ਲੀਗਲ ਨੋਟਿਸ, ਫਿਲਮ ਬੈਨ ਕਰਨ ਦੀ ਉੱਠੀ ਮੰਗ - emergency movie controversy
- ਪੰਜਾਬ ਦੇ ਨੌਜਵਾਨ ਨੇ ਚੰਦਰਯਾਨ ਨੂੰ ਲੈ ਕੇ ਕੀਤਾ ਕਮਾਲ ਦਾ ਕੰਮ, ਰਾਸ਼ਟਰਪਤੀ ਤੋਂ ਮਿਲਿਆ ਐਵਾਰਡ - Contribution In Chandrayaan 3
- ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਕਈ ਘੰਟੇ ਦੇਰੀ ਨਾਲ ਉੱਡੀਆਂ ਫਲਾਈਟਾਂ - Drone Activity in Airport
ਪੀਐੱਮ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਮੀਟਿੰਗ: ਜੰਮੂ-ਕਟੜਾ ਐਕਸਪ੍ਰੈੱਸ ਵੇਅ ਦੇ ਮਾਮਲੇ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਦੇਰ ਸ਼ਾਮ ਦਿੱਲੀ 'ਚ ਪੀਐੱਮ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਵਿੱਚ NHAI ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਇਸ ਮਾਮਲੇ ਨੂੰ ਲੈਕੇ ਪੰਜਾਬ ਸਰਕਾਰ ਵੀ ਸਰਗਰਮ ਹੋ ਗਈ। ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਗਿਆ। ਉਨ੍ਹਾਂ ਪੱਤਰ ਵਿੱਚ ਲਿਖਿਆ ਸੀ ਕਿ ਪ੍ਰਧਾਨ ਮੰਤਰੀ 28 ਅਗਸਤ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਜਿਸ ਤੋਂ ਬਾਅਦ ਹੁਣ ਪੁਲਿਸ ਕਿਸਾਨਾਂ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਐੱਕਸਪ੍ਰੈੱਸ ਵੇਅ ਵਾਸਤੇ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।