ਲੁਧਿਆਣਾ: ਪੁਲਿਸ ਵੱਲੋਂ ਚੋਣ ਜਾਬਤਾ ਲੱਗਣ ਤੋਂ ਬਾਅਦ ਲਗਾਤਾਰ ਛਾਪੇਮਾਰੀ ਕਰਕੇ ਬਰਾਮਦਗੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਬੀਤੇ ਦਿਨੀ ਲਾਡੋਵਾਲ ਇਲਾਕੇ ਦੇ ਵਿੱਚ ਸਤਲੁਜ ਦਰਿਆ ਨੇੜੇ ਨਜਾਇਜ਼ ਸ਼ਰਾਬ ਦੀਆਂ ਭੱਠੀਆਂ ਉੱਤੇ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਲਾਹਣ ਬਰਾਮਦ ਕੀਤਾ ਗਿਆ ਸੀ। ਜਿਸ ਦੇ ਤਹਿਤ ਅੱਜ ਲਾਡੋਵਾਲ ਪੁਲਿਸ ਵੱਲੋਂ ਉਸ ਲਾਹਣ ਨੂੰ ਨਸ਼ਟ ਕੀਤਾ ਗਿਆ ਹੈ।
ਸਤਲੁਜ ਕੰਢੇ ਤੋਂ ਬਰਾਮਦ ਕੀਤੀ ਗਿਆ ਲਾਹਣ ਅਤੇ ਸਮੱਗਰੀ: ਲਗਭਗ ਅੱਜ 28 ਹਜਾਰ ਲੀਟਰ ਲਾਹਣ ਮੌਕੇ ਉੱਤੇ ਨਸ਼ਟ ਕੀਤਾ ਗਿਆ। ਇਸ ਦੇ ਨਾਲ ਹੀ ਸ਼ਰਾਬ ਬਣਾਉਣ ਵਾਲੇ ਹੋਰ ਸਮੱਗਰੀ ਜਿਵੇਂ ਕਿ ਲੋਹੇ ਦੇ ਢੋਲ ਪਤੀਲੇ ਪਾਈਪਾਂ ਆਦਿ ਵੀ ਬਰਾਮਦ ਕੀਤੀਆਂ ਗਈਆਂ ਸਨ। ਇਹ ਸਾਰੀ ਬਰਾਮਦਗੀ ਬੀਤੇ ਦਿਨੀ ਸਤਲੁਜ ਕੰਢੇ ਤੋਂ ਬਰਾਮਦ ਕੀਤੀ ਗਈ ਸੀ। ਨਜਾਇਜ਼ ਸ਼ਰਾਬ ਬਣਾਉਣ ਦਾ ਗੈਰ ਕਾਨੂੰਨੀ ਧੰਦਾ ਚਲਾਇਆ ਜਾਂਦਾ ਹੈ। ਪੁਲਿਸ ਪਾਰਟੀ ਦੇ ਨਾਲ ਆਬਕਾਰੀ ਵਿਭਾਗ ਵੀ ਮੌਜੂਦ ਸੀ।
- ਸੀਐੱਮ ਮਾਨ ਦੇ ਘਰ ਗੂੰਜੀ ਕਿਲਕਾਰੀ, ਪਤਨੀ ਗੁਰਪ੍ਰੀਤ ਨੇ ਧੀ ਨੂੰ ਦਿੱਤਾ ਜਨਮ - CM Mann Blessed With Baby Girl
- ਲੋਕ ਸਭਾ ਚੋਣਾਂ ਦੀ ਤਿਆਰੀ 'ਚ ਜੁਟੀ ਭਾਜਪਾ, ਸੁਨੀਲ ਜਾਖੜ ਦੀ ਅਗਵਾਈ ਮੀਟਿੰਗਾਂ ਦਾ ਦੌਰ ਸ਼ੁਰੂ - BJP Meeting In Punjab
- ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 'ਆਪ' ਪਾਰਟੀ ਦੀ ਕੀਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ - BJP complained about AAP
ਕੋਈ ਗ੍ਰਿਫ਼ਤਾਰੀ ਨਹੀਂ ਹੋਈ: ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਵੱਲੋਂ ਪ੍ਰੈਸ ਕਾਨਫਰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਹੈ ਕਿ ਲਾਡੋਵਾਲ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਵੱਡੀ ਬਰਾਮਦਗੀ ਕੀਤੀ ਸੀ ਜਿਸ ਨੂੰ ਅੱਜ ਨਸ਼ਟ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਿਸ ਲਗਾਤਾਰ ਇਸ ਦੀ ਡੁੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਕਿ ਕੌਣ ਇਹ ਨਜਾਇਜ਼ ਸ਼ਰਾਬ ਕੱਢਣ ਦਾ ਕੰਮ ਕਰ ਰਿਹਾ ਸੀ। ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਗਸ਼ਤ ਵੀ ਵਧਾਈ ਗਈ ਹੈ ਅਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਹੀ ਇਹ ਨਜਾਇਜ਼ ਸ਼ਰਾਬ ਬਣਾਉਣ ਦੀ ਸਮੱਗਰੀ ਪੁਲਿਸ ਵੱਲੋਂ ਬੀਤੇ ਦਿਨੀ ਬਰਾਮਦ ਕੀਤੀ ਗਈ ਸੀ ਜਿਸ ਨੂੰ ਅੱਜ ਨਸ਼ਟ ਕਰ ਦਿੱਤਾ ਗਿਆ ਹੈ।