ETV Bharat / state

ਸੜਕ ਹਾਦਸੇ ਦਾ ਡਰਾਮਾ ਰਚ ਕੇ ਲੁੱਟੇ ਦੁਕਾਨਦਾਰ, ਹਜ਼ਾਰਾਂ ਦੀ ਨਕਦੀ ਅਤੇ ਮੋਬਾਇਲ ਫੋਨ ਲੈਕੇ ਫਰਾਰ ਹੋਏ ਲੁਟੇਰੇ, ਦੁਕਾਨਦਾਰ ਵੀ ਕੀਤੇ ਫੱਟੜ - ROBBERY IN KHANNA - ROBBERY IN KHANNA

ਖੰਨਾ ਵਿੱਚ ਲੁਟੇਰਿਆਂ ਨੇ ਸੜਕ ਹਾਦਸੇ ਦਾ ਡਰਾਮਾ ਰਚ ਕੇ ਮਦਦ ਲਈ ਖੜ੍ਹੇ ਦੋ ਕਾਰ ਸਵਾਰ ਦੁਕਾਨਦਾਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਲੁਟੇਰਿਆਂ ਨੇ ਦੁਕਾਨਦਾਰਾਂ ਨੂੰ ਫੱਟੜ ਕਰਕੇ ਮੋਬਾਇਲ ਫੋਨ ਅਤੇ 45 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਲਈ।

creating a drama of a road accident
ਸੜਕ ਹਾਦਸੇ ਦਾ ਡਰਾਮਾ ਰਚ ਕੇ ਲੁੱਟੇ ਦੁਕਾਨਦਾਰ
author img

By ETV Bharat Punjabi Team

Published : Apr 13, 2024, 9:18 AM IST

ਨਕਦੀ ਅਤੇ ਮੋਬਾਇਲ ਫੋਨ ਲੈਕੇ ਫਰਾਰ ਹੋਏ ਲੁਟੇਰੇ

ਖੰਨਾ (ਲੁਧਿਆਣਾ): ਖੰਨਾ ਤੋਂ ਖਮਾਣੋਂ ਨੂੰ ਜਾਂਦੀ ਸੜਕ ’ਤੇ ਪਿੰਡ ਮਾਨੂਪੁਰ ਨੇੜੇ ਸੜਕ ਹਾਦਸੇ ਦਾ ਡਰਾਮਾ ਰਚ ਕੇ ਦੋ ਦੁਕਾਨਦਾਰਾਂ ਨੂੰ ਲੁੱਟ ਲਿਆ ਗਿਆ। ਮਲੌਦ ਥਾਣੇ ਅਧੀਨ ਪੈਂਦੇ ਪਿੰਡ ਸਿਹੋੜਾ ਦੇ ਰਹਿਣ ਵਾਲੇ ਦੋ ਦੁਕਾਨਦਾਰਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਇਸ ਤੋਂ ਬਾਅਦ ਦੁਕਾਨਦਾਰਾਂ ਉੱਤੇ ਪਿਸਤੌਲ ਤਾਣ ਦਿੱਤਾ। ਜਿਸ ਤੋਂ ਬਾਅਦ ਲੁਟੇਰੇ ਦੋਵੇਂ ਦੁਕਾਨਦਾਰਾਂ ਤੋਂ ਕਰੀਬ 45 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਦੋਵਾਂ ਦੁਕਾਨਦਾਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਨੇ ਲੁੱਟ-ਖੋਹ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਸੀ।

ਡਰਾਮਾ ਰਚ ਕੀਤੀ ਲੁੱਟ: ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਪਲਵਿੰਦਰ ਸਿੰਘ ਅਤੇ ਸੋਮਨਾਥ ਨੇ ਦੱਸਿਆ ਕਿ ਉਹ ਦੋਵੇਂ ਮੋਬਾਈਲ ਦੀ ਦੁਕਾਨ ਚਲਾਉਂਦੇ ਹਨ। ਉਹਨਾਂ ਨੇ ਮਾਲ ਲੈਣ ਲਈ ਚੰਡੀਗੜ੍ਹ ਜਾਣਾ ਸੀ। ਜਿਸ ਕਾਰਨ ਉਹ ਖੰਨਾ ਤੋਂ ਖਮਾਣੋਂ ਨੂੰ ਜਾਂਦੀ ਸੜਕ 'ਤੇ ਜਾ ਰਹੇ ਸੀ। ਉਹਨਾਂ ਨੇ ਮਨੂਪੁਰ ਨੇੜੇ ਕਰੀਬ ਦੋ ਸੌ ਮੀਟਰ ਦੂਰ ਦੇਖਿਆ ਕਿ ਮੋਟਰਸਾਈਕਲ ਸਵਾਰ ਵਿਅਕਤੀ ਵਾਹਨ ਸਮੇਤ ਸੜਕ ’ਤੇ ਡਿੱਗ ਪਿਆ। ਉਹ ਮਦਦ ਲਈ ਕਾਰ ਨੂੰ ਰੋਕ ਕੇ ਜਦੋ ਹੇਠਾਂ ਡਿੱਗੇ ਵਿਅਕਤੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ ਤਾਂ 7-8 ਹੋਰ ਵਿਅਕਤੀਆਂ ਨੇ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਪਿਸਤੌਲ ਤਾਣ ਦਿੱਤੀ ਗਈ।

ਮਾਮਲਾ ਦਰਜ: ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਇਸ ਤੋਂ ਇਲਾਵਾ ਦੋਵਾਂ ਦੇ ਮੋਬਾਈਲ ਖੋਹ ਲਏ। ਇਹ ਸੜਕ ਸੁੰਨਸਾਨ ਹੋਣ ਕਾਰਨ ਇੱਥੋਂ ਉਸ ਸਮੇਂ ਕੋਈ ਪੈਦਲ ਵੀ ਨਹੀਂ ਲੰਘ ਰਿਹਾ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਪਲਵਿੰਦਰ ਸਿੰਘ ਅਨੁਸਾਰ ਜਦੋਂ ਉਹ ਲੁਟੇਰਿਆਂ ਦੇ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਰਾਹਗੀਰਾਂ ਤੋਂ ਮਦਦ ਮੰਗ ਰਿਹਾ ਸੀ ਤਾਂ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਤਾਂ ਦੂਰ ਕਿਸੇ ਨੇ ਫੋਨ ਵੀ ਨਹੀਂ ਕੀਤਾ। ਉਹ ਮੁਸ਼ਕਲ ਨਾਲ ਗੱਡੀ ਚਲਾ ਕੇ ਉੱਥੇ ਇੱਕ ਦੁਕਾਨ 'ਤੇ ਪੁੱਜੇ। ਦੁਕਾਨਦਾਰ ਨੂੰ ਸਾਰੀ ਕਹਾਣੀ ਦੱਸਣ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਨੂੰ ਉਸ ਦੇ ਮੋਬਾਈਲ ਤੋਂ ਫ਼ੋਨ ਕਰਕੇ ਸੂਚਨਾ ਦਿੱਤੀ ਗਈ। ਪਿੰਡ ਦੇ ਸਾਬਕਾ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਥਾਣਾ ਸਮਰਾਲਾ ਵਿਖੇ ਦਿੱਤੀ ਗਈ ਅਤੇ ਪੁਲਿਸ ਨੇ ਬਿਆਨ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.