ਮੋਗਾ: ਜਦੋਂ ਤੋਂ ਲੋਕ ਸਭਾ ਚੋਣਾਂ ਦਾ ਸਿਲਸਿਲਾ ਜਾਰੀ ਹੋਇਆ ਹੈ, ਉਸ ਸਮੇਂ ਤੋਂ ਹੀ ਪੰਜਾਬੀ ਕਲਾਕਾਰ ਬਾਲੀਵੁੱਡ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਨਿਤਰੇ ਹੋਏ ਹਨ। ਅਲੱਗ-ਅਲੱਗ ਸਮਿਆਂ ਤੇ ਜੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਕਦੇ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਗੁਰ ਸਿਮਰਨ ਮੰਡ, ਗੈਵੀ ਚਾਹਲ, ਸ਼ੇਰਾ ਵਰਗੇ ਹੋਰ ਵੀ ਕਈ ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਲਕਾ ਫਰੀਦਕੋਟ ਚੋਣ ਲੜ ਰਹੇ ਕਰਮਜੀਤ ਸਿੰਘ ਅਨਮੋਲ ਨੂੰ ਮੋਗਾ ਟਰੱਕ ਯੂਨੀਅਨ ਨੇ ਦਿੱਤਾ ਸਮਰਥਨ ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਕਰਮਜੀਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਲੋਕ ਸਭਾ ਚੋਣਾਂ ਦਾ ਸਿਲਸਿਲਾ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ। ਉਦਾਂ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਲੈ ਕੇ ਜਾਇਆ ਜਾ ਰਿਹਾ ਹੈ। ਉੱਥੇ ਹੀ ਜੇ ਅੱਜ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਤੋਂ ਕਰਮਜੀਤ ਸਿੰਘ ਅਨਮੋਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ। ਜਦੋਂ ਮੋਗਾ ਦੀ ਟਰੱਕ ਯੂਨੀਅਨ ਨੇ ਉਨ੍ਹਾਂ ਨੂੰ ਸਮਰਥਨ ਦੇ ਕੇ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਵਿਸ਼ਵਾਸ ਦਵਾਇਆ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਸਿਲਸਿਲਾ ਜਾਰੀ ਹੋਇਆ ਹੈ। ਉਸ ਸਮੇਂ ਤੋਂ ਹੀ ਹੈਂ ਪੰਜਾਬੀ ਕਲਾਕਾਰ ਬਾਲੀਵੁੱਡ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਨਿਤਰੇ ਹੋਏ ਹਨ ਅਲੱਗ-ਅਲੱਗ ਸਮਿਆਂ ਤੇ ਜੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਕਦੇ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਗੁਰ ਸਿਮਰਨ ਮੰਡ, ਗੈਵੀ ਚਾਹਲ, ਸ਼ੇਰਾ ਵਰਗੇ ਹੋਰ ਵੀ ਕਈ ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ: ਅੱਜ ਕਰਮਜੀਤ ਅਨਮੋਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਮੋਗਾ ਦੀ ਟਰੱਕ ਯੂਨੀਅਨ ਨੇ ਵੱਡਾ ਸਮਰਥਨ ਦੇਣ ਦਾ ਐਲਾਨ ਕੀਤਾ। ਉੱਥੇ ਹੀ ਮੋਗਾ ਪਹੁੰਚੇ ਗੈਵੀ ਚਾਹਲ ਬਾਲੀਵੁੱਡ ਐਕਟਰ ਨੇ ਕਿਹਾ ਕਿ ਕਰਮਜੀਤ ਅਨਮੋਲ ਬਹੁਤ ਹੀ ਵਧੀਆ ਇਨਸਾਨ ਹੈ। ਉਹ ਹਰ ਸਮੇਂ ਲੋਕਾਂ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ ਇਨਸਾਨ ਹੈ ਬਹੁਤ ਹੀ ਗਰੀਬੀ 'ਚੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਹੈ। ਉਸ ਨੂੰ ਗਰੀਬਾਂ ਦੇ ਦੁੱਖ ਦਾ ਪਤਾ ਹੈ ਤੇ ਚੋਣ ਜਿੱਤ ਕੇ ਉਹ ਗਰੀਬਾਂ ਦੇ ਲਈ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰਨਗੇ। ਉੱਥੇ ਹੀ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਸੀਂ ਵਿਕਾਸ ਦੇ ਕੰਮ ਕੀਤੇ ਹਨ ਤੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਜਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਕੀਤੀਆਂ ਗਈਆਂ ਹਨ।
ਮੋਗਾ ਵਾਸੀਆਂ ਨੂੰ ਅਪੀਲ ਕੀਤੀ: ਹੁਣ ਜੋ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਜਿੱਤ ਕੇ ਜਾਣਗੇ ਤਾਂ ਜੋ ਗਰੰਟੀਆਂ ਕਰਮਜੀਤ ਅਨਮੋਲ ਵੀਰ ਜੀ ਦੇਣਗੇ ਉਹ ਵੀ ਅਸੀਂ ਪੂਰੀਆਂ ਕਰਾਂਗੇ। ਉੱਥੇ ਹੀ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਲੀਡ ਨਾਲ ਆਪਾਂ ਕਰਮਜੀਤ ਅਨਮੋਲ ਨੂੰ ਜਿਤਾ ਕੇ ਲੋਕ ਸਭਾ 'ਚ ਭੇਜੀਏ ਤਾਂ ਕਿ ਹਲਕਾ ਫਰੀਦਕੋਟ ਵਾਸੀਆਂ ਦੇ ਰਹਿੰਦੇ ਕੰਮ, ਰਹਿੰਦੇ ਵਿਕਾਸ ਕਾਰਜ ਵੀ ਪੂਰੇ ਹੋ ਸਕਣ। ਕਰਮਜੀਤ ਅਨਮੋਲ ਵੱਧ ਤੋਂ ਵੱਧ ਗ੍ਰਾਂਟਾਂ ਫਰੀਦਕੋਟ ਹਲਕਾ ਲਈ ਲੈ ਕੇ ਆਉਣ।
- ਕੇਜਰੀਵਾਲ ਤੇ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ - Kejriwal Bhagwant Mann road show
- ਪਿੰਡ ਸਭਰਾਂ 'ਚ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ - fight between two parties
- ਲੁਧਿਆਣਾ 'ਚ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ, ਘਰਾਂ 'ਚ ਨਜ਼ਰਬੰਦ ਕੀਤੇ ਕਿਸਾਨ ਲੀਡਰ - Amit Shah rally in Punjab