ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਚੱਲਦੀ ਕਾਰ ਨੂੰ ਅੱਗ ਲੱਗਣ ਨਾਲ ਕਰਕੇ ਸੜ ਕੇ ਮਰੇ ਵਿਅਕਤੀ ਦਾ ਮਾਮਲਾ ਇੱਕ ਕਤਲ ਵਜੋਂ ਸਾਹਮਣੇ ਆਇਆ। ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬੇਰਹਿਮੀ ਨਾਲ ਮਾਰਿਆ ਪਤੀ ਦਾ ਕਤਲ ਕੀਤਾ ਸੀ। ਬਰਨਾਲਾ ਪੁਲਿਸ ਨੇ ਘਟਨਾ ਦੇ 20 ਦਿਨ ਬਾਅਦ ਸੱਚ ਸਾਹਮਣੇ ਲਿਆਂਦਾ ਹੈ।
ਘਟਨਾ ਉੱਤੇ ਸ਼ੱਕ: ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ ਨੂੰ ਬਰਨਾਲਾ ਵਿਖੇ ਇੱਕ ਆਲਟੋ ਕਾਰ ਨੂੰ ਦੁਪਹਿਰ ਸਮੇਂ ਅੱਗ ਲੱਗ ਗਈ ਸੀ ਅਤੇ ਉਸ ਵਿਚਲੇ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਸੀ। ਘਟਨਾ ਸਥਾਨ ਪੁਲਿਸ ਵੀ ਗਈ ਅਤੇ ਮ੍ਰਿਤਕ ਦੀ ਪਹਿਚਾਣ ਹਰਚਰਨ ਸਿੰਘ ਦੇ ਤੌਰ ਉੱਤੇ ਹੋਈ ਸੀ। ਇਸ ਘਟਨਾ ਨੂੰ ਇੱਕ ਹਾਦਸੇ ਦੀ ਤਰ੍ਹਾਂ ਪੇਸ਼ ਕੀਤਾ ਗਿਆ ਪਰ ਪੁਲਿਸ ਨੇ ਮੌਕੇ ਉੱਤੇ ਇਸ ਮਾਮਲੇ ਦੀ ਫ਼ੋਰੈਂਸਿਕ ਟੀਮ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਇਸ ਘਟਨਾ ਉੱਤੇ ਸ਼ੱਕ ਜ਼ਾਹਰ ਹੋਇਆ।
ਪ੍ਰੇਮੀ ਨਾਲ ਮਿਲ ਕੇ ਕਤਲ: ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਘਟਨਾ ਦਾ ਸੱਚ ਸਾਹਮਣੇ ਆਇਆ। ਉਹਨਾਂ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦਾ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤਾ ਹੈ। ਇਸ ਘਟਨਾ ਵਿੱਚ ਮੁਲਜ਼ਮ ਪ੍ਰੇਮੀ ਦਾ ਇੱਕ ਹੋਰ ਦੋਸਤ ਵੀ ਸ਼ਾਮਲ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਦੇ ਮ੍ਰਿਤਕ ਦੀ ਪਤਨੀ ਨਾਲ ਨਜਾਇਜ਼ ਸਬੰਧ ਸਨ ਅਤੇ ਰਿਲੇਸ਼ਨ ਬਾਰੇ ਮ੍ਰਿਤਕ ਹਰਚਰਨ ਸਿੰਘ ਨੂੰ ਪਤਾ ਸੀ ਅਤੇ ਉਹ ਆਪਣੀ ਪਤਨੀ ਨੂੰ ਰੋਕਦਾ ਸੀ, ਜਿਸ ਕਾਰਨ ਇਹਨਾਂ ਨੇ ਆਪਣੇ ਰਿਲੇਸ਼ਨ ਤੋਂ ਹਰਚਰਨ ਸਿੰਘ ਨੂੰ ਹਟਾਉਣ ਦਾ ਫ਼ੈਸਲਾ ਲਿਆ।
ਕਤਲ ਨੂੰ ਦਿੱਤਾ ਹਾਦਸੇ ਦਾ ਨਾਂਅ: ਜਿਸ ਤੋਂ ਬਾਅਦ ਘਟਨਾ ਵਾਲੇ ਦਿਨ ਮ੍ਰਿਤਕ ਨੂੰ ਮੁਲਜ਼ਮ ਹਰਦੀਪ ਸਿੰਘ ਅਤੇ ਉਸਦੇ ਸਾਥੀ ਨੇ ਕਿਸੇ ਬਹਾਨੇ ਬੁਲਾਇਆ। ਜਿਸ ਤੋਂ ਬਾਅਦ ਉਸਦੀ ਗੱਡੀ ਵਿੱਚ ਉਸਦੇ ਗਲ ਵਿੱਚ ਪਰਨਾ ਪਾਕੇ ਉਸ ਦੇ ਮੂੰਹ ਅਤੇ ਨੱਕ ਵਿੱਚ ਮੱਛਰ ਮਾਰਨ ਵਾਲੀ ਹਿੱਟ ਦਾ ਛਿੜਕਾਅ ਕੀਤਾ। ਜਿਸ ਨਾਲ ਹਰਚਰਨ ਸਿੰਘ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੀ ਗੱਡੀ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਖ਼ੁਦ ਫ਼ਰਾਰ ਹੋ ਗਏ। ਇਸ ਤੋਂ ਬਾਅਦ ਇਹਨਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਇੱਕ ਹਾਦਸੇ ਦਾ ਨਾਮ ਦਿੱਤਾ ਗਿਆ।
- ਰਾਜਾਸਾਂਸੀ 'ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ, ਆਪਸੀ ਰੰਜਿਸ਼ ਦਾ ਮਾਮਲਾ - woman shot dead IN Amritsar
- ਪ੍ਰਸ਼ਾਸਨ ਨੂੰ ਜਗਾਉਣ ਲਈ ਕਿਸਾਨਾਂ ਨੇ ਕੀਤਾ ਇਹ ਵੱਡਾ ਕਾਰਨਾਮਾ, ਡੀਸੀ ਦੇ ਘਰ ਦੇ ਸਾਹਮਣੇ ਲਾਇਆ ਝੋਨਾ, ਦੇਖੋ ਵੀਡੀਓ - Paddy planted outside DC house
- ਹਿਮਾਚਲ 'ਚ ਬੋਲੇ ਸਾਂਸਦ ਚੰਨੀ: ਕਿਹਾ- ਹਿਮਾਚਲ ਤੇ ਪੰਜਾਬ 'ਚ ਭਾਈਚਾਰੇ ਦਾ ਰਿਸ਼ਤਾ, ਸ਼ਰਾਬ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ... - Himachal Punjab relation
ਮੁਲਜ਼ਮ ਕਾਬੂ: ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਬਰਨਾਲਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਸਾਰੇ ਘਟਨਾ ਉਪਰ ਬਹੁਤ ਮਿਹਨਤ ਨਾਲ ਕੰਮ ਕਰਦਿਆਂ ਇਸ ਗੁੱਝੇ ਕਤਲ ਦੇ ਭੇਦ ਨੂੰ ਖੋਲ੍ਹ ਕੇ ਸੱਚ ਸਾਹਮਣੇ ਲਿਆਂਦਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਮੁਲਜ਼ਮ ਪਤਨੀ ਅਤੇ ਉਸਦਾ ਪ੍ਰੇਮੀ ਹਰਦੀਪ ਸਿੰਘ ਅਤੇ ਉਸਦਾ ਸਾਥੀ ਸੁਖਦੀਪ ਸਿੰਘ ਕਤਲ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਇਸ ਅੰਨ੍ਹੇ ਕਤਲ ਨੂੰ ਹੱਲ ਕਰਨ ਲਈ ਪੁਲਿਸ ਨੂੰ ਬਹੁਤ ਮਿਹਨਤ ਕਰਨੀ ਪਈ। ਮੁਲਜ਼ਮਾਂ ਦੇ ਰਿਲੇਸ਼ਨ ਬਾਰੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ੱਕ ਸੀ। ਜਿਸ ਕਰਕੇ ਪੜ੍ਹਾਅ ਦਰ ਪੜਾਅ ਇਸ ਕਤਲ ਦਾ ਭੇਤ ਖੁੱਲ੍ਹਦਾ ਗਿਆ ਅਤੇ ਸੱਚ ਸਭ ਦੇ ਸਾਹਮਣੇ ਆ ਸਕਿਆ ਹੈ।