ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਉਹਨਾ ਦੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਨਿਰਾਸ਼ਾ ਜਤਾਈ ਹੈ। ਮਾਨ ਨੇ ਇਸਨੂੰ ਪੰਥ ਵਿਰੋਧੀ ਫ਼ੈਸਲਾ ਦੱਸਿਆ ਹੈ।
ਬਲਕੌਰ ਸਿੰਘ ਸਿੱਧੂ ਦਾ ਬੋਲਣਾ ਗਲਤ: ਇਸ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਲਕੌਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਜੋ ਹਮਾਇਤ ਦੇਣ ਦਾ ਐਲਾਨ ਕੀਤਾ ਹੈ, ਇਸ ਨਾਲ ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਜਿਹੜੀ ਸਿੱਖ ਕੌਮ ਨੂੰ ਕਾਂਗਰਸ ਪਾਰਟੀ ਤੋਂ ਬਹੁਤ ਜ਼ਖ਼ਮ ਮਿਲੇ ਹਨ ਅਤੇ ਅੱਜ ਸਿੱਖਾਂ ਦੀ ਕਾਤਲ ਜਮਾਤ ਨੂੰ ਖ਼ੁਦ ਵੋਟਾਂ ਪਾਉਣਾ ਜਾਂ ਪਵਾਉਣ ਲਈ ਕਹਿਣਾ ਦੋਵੇਂ ਹੀ ਗਲਤ ਹੈ। ਉਹਨਾਂ ਕਿਹਾ ਕਿ ਪਾਰਲੀਮੈਂਟ ਵਿੱਚ ਸਿੱਖਾਂ ਦਾ ਤਕਦੀਰ ਦਾ ਫ਼ੈਸਲਾ ਹੋਣਾ ਹੁੰਦਾ ਹੈ, ਪਰ ਅਸੀਂ ਸਿੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਾਥ ਦੇ ਰਹੇ ਹਾਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਅਤੇ ਸਾਡੀ ਨਸ਼ਲਕੁਸ਼ੀ ਕੀਤੀ ਹੈ, ਜਿਸਦੇ ਹੱਕ ਵਿੱਚ ਬਲਕੌਰ ਸਿੰਘ ਸਿੱਧੂ ਦਾ ਬੋਲਣਾ ਗਲਤ ਹੈ।
- ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਕਾਹਲੋਂ ਦਾ ਬੇਟਾ ਰਵੀਕਰਨ ਭਾਜਪਾ 'ਚ ਸ਼ਾਮਲ, ਹੋਰ ਨਾਮਵਰ ਲੋਕ ਵੀ ਹੋਏ ਕਮਲ ਉੱਤੇ ਸਵਾਰ - Ravikaran joins BJP
- ਰਵਨੀਤ ਬਿੱਟੂ ਨੇ ਮੁੜ ਚੱਕੇ ਕਾਂਗਰਸ ਅਤੇ AAP ਦੇ ਸਮਝੌਤੇ 'ਤੇ ਸਵਾਲ, ਕਿਹਾ-ਕਿਸ ਨੂੰ ਕੌਣ ਜਿਤਾ ਰਿਹਾ ਨਹੀਂ ਆ ਰਹੀ ਲੋਕਾਂ ਨੂੰ ਸਮਝ - Lok Sabha Elections
- ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਸੰਗ ਰੋਡ ਸ਼ੋਅ ਨਾਲ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ - Punjab Kejriwal AAP Campaign
ਸਿੱਖਾਂ ਵਿਰੋਧੀ ਮਾਨਸਿਕਤਾ ਵਾਲੀ ਕਾਂਗਰਸ: ਸਿੱਖ ਕੌਮ ਲਈ ਬਹੁਤ ਸ਼ਰਮ ਦੀ ਗੱਲ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਮੇਰੇ ਬਹੁਤ ਕਰੀਬੀ ਸਨ। ਪਿਛਲੀਆਂ ਚੋਣਾਂ ਵਿੱਚ ਉਹ ਮੇਰੇ ਹਮਾਇਤੀ ਵੀ ਰਹੇ ਅਤੇ ਮੇਰੀ ਚੋਣ ਵਿੱਚ ਉਹਨਾਂ ਨੇ ਹਮਾਇਤ ਵੀ ਦੇਣੀ ਸੀ। ਸਿੱਧੂ ਮੂਸੇਵਾਲਾ ਨੇ ਮੈਨੂੰ ਫ਼ੋਨ ਕਰਕੇ ਮੇਰੀ ਚੋਣ ਮੁਹਿੰਮ ਵਿੱਚ ਆਉਣ ਦਾ ਵੀ ਵਾਅਦਾ ਕੀਤਾ ਸੀ ਪਰ ਉਹਨਾਂ ਦਾ ਦੁੱਖਦਾਈ ਕਤਲ ਹੋ ਗਿਆ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤਾਂ ਮੇਰਾ ਹਮਾਇਤੀ ਸੀ ਪਰ ਅੱਜ ਉਹਨਾਂ ਦੇ ਪਿਤਾ ਵਲੋਂ ਮੇਰੇ ਵਿਰੁੱਧ ਕਾਂਗਰਸ ਪਾਰਟੀ ਦਾ ਸਾਥ ਦੇਣਾ ਬਹੁਤ ਗਲਤ ਹੈ। ਉਹਨਾਂ ਸੰਗਰੂਰ ਲੋਕ ਸਭਾ ਚੋਣਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਵਿਰੋਧੀ ਮਾਨਸਿਕਤਾ ਵਾਲੀ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਅਤੇ ਆਪਣੀ ਅਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਨ ਲਈ ਮੇਰਾ ਸਾਥ ਦੇਣ।