ETV Bharat / state

ਮੰਤਰੀ ਕੁਲਦੀਪ ਧਾਲੀਵਾਲ ਨੇ ਤੁੰਗ ਢਾਬ ਡਰੇਨ ਦੀ ਕਾਇਆ ਕਲਪ ਦਾ ਕਰਵਾਇਆ ਅਗਾਜ਼, ਕਿਹਾ-120 ਕਰੋੜ ਦੀ ਲਾਗਤ ਨਾਲ ਬਦਲਾਂਗੇ ਨੁਹਾਰ - development of Tung Dhab Drain

author img

By ETV Bharat Punjabi Team

Published : Jun 20, 2024, 8:54 AM IST

Tung Dhab Drain: ਅੰਮ੍ਰਿਤਸਰ ਦੇ ਲੋਕਾਂ ਲਈ ਸਿਰਦਰਦ ਬਣੀ ਤੁੰਗ ਢਾਬ ਡਰੇਨ ਦੀ ਕਾਇਆ ਕਲਪ ਦਾ ਕੰਮ ਆਖਿਰਕਾਰ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਧਾਲੀਵਾਲ ਨੇ ਆਖਿਆ ਕਿ 120 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ।

Kuldeep Dhaliwal started the development
ਮੰਤਰੀ ਕੁਲਦੀਪ ਧਾਲੀਵਾਲ ਨੇ ਤੁੰਗ ਢਾਬ ਡਰੇਨ ਦੀ ਕਾਇਆ ਕਲਪ ਦਾ ਕਰਵਾਇਆ ਅਗਾਜ਼ (etv bharat ( ਅੰਮ੍ਰਿਤਸਰ ਰਿਪੋਟਰ))

ਕੁਲਦੀਪ ਧਾਲੀਵਾਲ,ਕੈਬਨਿਟ ਮੰਤਰੀ (etv bharat ( ਅੰਮ੍ਰਿਤਸਰ ਰਿਪੋਟਰ))

ਅੰਮ੍ਰਿਤਸਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਬਣੀ ਤੁੰਗ ਢਾਬ ਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲ੍ਹਾ ਰਸਤਾ ਅਤੇ ਸੈਰਗਾਹ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਸਮੇਂ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਰਨ ਬਣ ਰਹੀ ਹੈ। ਹੁਣ ਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲ੍ਹੇ ਰਸਤੇ ਅਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ।

ਵਿਕਾਸ ਦਾ ਅਗਾਜ਼: ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਅਤੇ ਅੱਜ ਚੋਣ ਨਤੀਜੇ ਦੇ 15 ਦਿਨਾਂ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂ ਮੈਂ ਇਹ ਲੋਕ ਸਭਾ ਚੋਣ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਸਮਰਥਨ ਮੈਨੂੰ ਦਿੱਤਾ ਸੀ, ਜਿਸ ਦਾ ਮੈਂ ਸਦਾ ਰਿਣੀ ਰਹਾਂਗਾ। ਉਹਨਾਂ ਦੱਸਿਆ ਕਿ ਪਹਿਲਾਂ ਇਸ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇਗੀ ਉਪਰੰਤ ਇਸ ਨਾਲੇ ਨੂੰ ਕਵਰ ਕਰਕੇ ਸੜਕ ਸਾਈਕਲ ਟਰੈਕ ਅਤੇ ਗਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ। ਉੱਥੇ ਹੀ ਸੈਰ ਕਰਨ ਅਤੇ ਕਸਰਤ ਕਰਨ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਹਨਾਂ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀ ਸੂਝ ਬੂਝ ਅਤੇ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚਾੜਿਆ ਜਾ ਰਿਹਾ ਹੈ।

ਪਹਿਲੀਆਂ ਸਰਕਾਰਾਂ ਨੇ ਨਹੀਂ ਲਈ ਸਾਰ: ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤੋਂ ਵਿੱਚ ਲਿਆਉਣ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘਟੇਗੀ। ਉਹਨਾਂ ਕਿਹਾ ਕਿ ਬੜੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗਾ ਸ਼ਹਿਰ ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ ਪਰ ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ , ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.