ਲੁਧਿਆਣਾ: ਲੁਧਿਆਣਾ ਦੇ ਗਿੱਲ ਫਲਾਈ ਓਵਰ 'ਤੇ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮਾਮਲਾ ਦੇਰ ਰਾਤ 11 ਵਜੇ ਦਾ ਹੈ ਜਦੋਂ ਤੇਜ ਰਫਤਾਰ ਪਿਕਅੱਪ ਨੇ ਇੱਕ ਤੋਂ ਬਾਅਦ ਇੱਕ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਗੱਡੀ ਦੀ ਸਪੀਡ ਤੇਜ਼ ਹੋਣ ਕਾਰਨ ਬੈਲੈਂਸ ਨਹੀਂ ਬਣ ਸਕਿਆ, ਇੱਕ ਮੋਟਰਸਾਈਕਲ ਸਵਾਰ ਫਲਾਈ ਓਵਰ ਤੋਂ ਥੱਲੇ ਡਿੱਗ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕੇ ਦੂਸਰੇ ਮੋਟਰਸਾਈਕਲ ਸਵਾਰ ਨੂੰ ਜਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਕਾਰ ਦੀ ਰਫ਼ਤਾਰ ਤੇਜ਼ : ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਕਾਰ ਡਰਾਈਵਰ ਨੂੰ ਫੜ ਲਿਆ, ਲੋਕਾਂ ਨੇ ਵੀ ਕਾਰ ਚਲਾਉਣ ਵਾਲੇ ਨੂੰ ਫੜ ਲਿਆ ਸੀ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਸੱਦਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ ਦੀ ਦਸਤਾਰ ਬਹੁਤ ਤੇਜ਼ ਸੀ ਕਿ ਇੱਕ ਨੌਜਵਾਨ ਕਾਰ ਦੇ ਸ਼ੀਸ਼ੇ ਦੇ ਨਾਲ ਟਕਰਾਇਆ ਅਤੇ ਉਸ ਤੋਂ ਬਾਅਦ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ ਤੇ ਕਾਰ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਹੈ।
ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ: ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਮਹਿੰਦਰਾ ਪਿਕਅੱਪ ਵੱਲੋਂ ਦੋ ਮੋਟਰਸਾਈਕਲਾਂ ਨਾਲ ਟੱਕਰ ਮਾਰੀ ਗਈ ਹੈ। ਜਿਸ ਦੇ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੂਸਰਾ ਜਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਬੇਸ਼ੱਕ ਡਰਾਈਵਰ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਕਰ ਰਿਹਾ ਸੀ ਡਿਊਟੀ: ਇਸ ਮੌਕੇ 'ਤੇ ਜਦੋਂ ਪੁਲਿਸ ਅਧਿਕਾਰੀ ਤੋਂ ਜਾਣਕਾਰੀ ਲੈਣੀ ਚਾਹੀਦੀ, ਤਾਂ ਉਸ ਨੇ ਕਿਹਾ ਕਿ ਉਹ ਹੁਣੇ ਹੀ ਮੌਕੇ 'ਤੇ ਪਹੁੰਚਿਆ ਹੈ। ਸੀਨੀਅਰ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਹੈ ਉਹ ਸਿਰਫ ਤੇ ਸਿਰਫ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਡਿਊਟੀ ਦੇ ਰਿਹਾ ਹੈ।
- ਹਾਲੇ ਸ਼ਾਂਤ ਨੀ ਹੋਇਆ ਸੀ ਲੰਗਰ ਹਾਲ 'ਚ ਮੀਟ ਲਿਜਾਉਣ ਦਾ ਮਾਮਲਾ, ਹੁਣ ਵਾਪਰ ਗਈ ਬੇਅਦਬੀ ਦੀ ਇਹ ਘਟਨਾ ! - inebriated migrant laborer
- ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਕਈ ਘੰਟੇ ਦੇਰੀ ਨਾਲ ਉੱਡੀਆਂ ਫਲਾਈਟਾਂ - Drone Activity in Airport
- ਪਾਕਿਸਤਾਨ ਤੋਂ ਲਾਪਤਾ ਨੌਜਵਾਨ ਪੰਜਾਬ ਦੇ ਬਾਲ ਸੁਧਾਰ ਘਰ 'ਚ ਕੈਦ; ਜਾਣੋ ਕਿਵੇਂ ਪਹੁੰਚਿਆਂ ਸਰਹੱਦ 'ਤੇ, ਬੀਐਸਐਫ ਨੇ ਕੀਤਾ ਸੀ ਗ੍ਰਿਫ਼ਤਾਰ - Missing Boy From Pakistan