ਅੰਮ੍ਰਿਤਸਰ: ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੀ ਧਰਤੀ 'ਤੇ ਬੈਠੇ ਹੋਏ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜੂਨ 1984 ਦੇ ਘੱਲੂਘਾਰੇ ਵਾਪਰਨ ਤੋਂ ਪਹਿਲਾਂ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਿੱਖ ਹੋਇਆ ਕਰਦੀ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ: ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਕਿਸੇ ਮਿਊਜ਼ਅਮ ਦੇ ਵਿੱਚ ਸੁਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਹਨ। ਜੋ ਕਿ ਸੋਲਿਡ ਵੁੱਡ ਫਾਈਬਰ 'ਤੇ ਅਤੇ ਹੋਰ ਅਨੇਕਾਂ ਫੋਲਡਰ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਹਨ। ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਹੈ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਜੋ ਹੈ ਇਨਸਾਫ ਨਹੀਂ ਮਿਲਿਆ। ਜੋ ਸਿੱਖ ਕੌਮ ਦੇ ਨਾਲ ਵਾਪਰਿਆ ਹੈ, ਕਿਸ ਤਰ੍ਹਾਂ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜੋ ਇਮਾਰਤ ਹੈ ਢਾਹ-ਢੇਰੀ ਕਰ ਦਿੱਤੀ ਗਈ।
ਮਹਾਨ ਸ਼ਹਾਦਤਾਂ ਨੂੰ ਸਮਰਪਿਤ ਦੋਨੋਂ ਮਾਡਲ : ਗੋਲਿਆ, ਤੋਪਾ, ਟੈਂਕਾਂ ਦੇ ਨਾਲ ਅਨੇਕਾਂ ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਬੱਚਿਆਂ ਅਤੇ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਨੇਕਾਂ ਕੌਮ ਦੇ ਸੂਰਵੀਰ ਯੋਧੇ ਕੌਮ ਦੇ ਜਰਨੈਲ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਇਹ ਜੋ ਦੋਨੋਂ ਮਾਡਲ ਤਿਆਰ ਕੀਤੇ ਗਏ ਹਨ ਅਤੇ ਨਾਲ ਹੀ ਦਾਸ ਜ਼ਿਕਰ ਕਰ ਦੇਵੇ ਕਿ ਇਹ ਜੋ ਜੂਨ 1984 ਤੋਂ ਪਹਿਲਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਹੈ। ਜੋ ਕਿ ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ। ਇਹ ਉਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਹੈ।
ਘੱਲੂਘਾਰੇ ਤੋਂ ਪਹਿਲਾਂ ਦਾ ਮਾਡਲ: ਦੱਸ ਦੇਈਏ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਦਾਸ ਦੇ ਲੇਖੇ ਸੇਵਾ ਲਾਈ ਹੈ ਕਿ ਦੁਨੀਆਂ ਦੇ ਵਿੱਚ ਪਹਿਲਾ ਜੋ ਇਹ ਮਾਡਲ ਹੈ ਘੱਲੂਘਾਰੇ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ। ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਗੇ ਇਹ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਹੋਰ ਵੀ ਮਾਡਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਜਾਇਬ ਘਰਾਂ 'ਚ ਲਾਈਬ੍ਰੇਰੀਆਂ ਦੇ ਵਿੱਚ ਜਿੱਥੇ ਵੀ ਸਥਾਨ ਹੋਵੇ ਬਣਵਾਉਣੇ ਚਾਹੀਦੇ ਹਨ ਤਾਂ ਕਿ ਅਜੋਕੀ ਪੀੜੀ ਨੂੰ ਇਸ ਨੂੰ ਜਾਣ ਸਕਣ ਕਿ ਕਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਹੋਇਆ ਕਰਦੇ ਸੀ। ਹੁਣ ਕਿਸ ਤਰ੍ਹਾਂ ਕਰ ਦਿੱਤੇ ਗਏ ਹਨ, ਸਾਰੀਆਂ ਇਮਾਰਤਾਂ ਢੇਰੀ ਹੋ ਜਾਂਦੀਆਂ ਹਨ, ਗੁੰਬੰਧ ਟੁੱਟ ਜਾਂਦੇ ਹਨ ਅਤੇ ਕੀ ਕੁਝ ਇਤਿਹਾਸ ਵਿੱਚ ਵਾਪਰਿਆ ਹੈ। ਸਾਰਾ ਕੁਝ ਇਸਦੇ ਨਾਲ ਹੀ ਇਤਿਹਾਸ ਵੀ ਰੱਖਿਆ ਜਾਵੇਗਾ।
ਉਨ੍ਹਾਂ ਬੇਨਤੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਵੀ ਇਸ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੀਆਂ ਹਨ। ਇਸ ਤਰ੍ਹਾਂ ਦੇ ਆਪਾਂ ਯਤਨ ਕਰਿਆ ਕਰੀਏ ਅਤੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਈਏ ਤਾਂ ਕਿ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਉਹ ਅਸੀਂ ਜਾਣੂ ਕਰਵਾ ਸਕੀਏ।