ਲੁਧਿਆਣਾ : ਆਗਾਮੀ ਮੌਨਸੂਨ ਸੈਸ਼ਨ ਅਤੇ ਹੋਰਨਾਂ ਮੁੱਦਿਆਂ 'ਤੇ ਚਰਚਾ ਕਰਨ ਲਈ ਅੱਜ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਹੋਈ। ਇਸ ਦੀ ਅਗਵਾਈ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਕੀਤੀ। ਇਸ ਵਿੱਚ ਪ੍ਰਸ਼ਾਸਨ ਦੇ ਨਾਲ ਵਿਧਾਇਕਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਪੰਜਾਬ ਦੀ ਬੇਹਤਰੀ ਲਈ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਅਤੇ ਸਰਕਾਰੀ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਪੰਜਾਬ ਦੇ ਅਹਿਮ ਮੁੱਦਿਆਂ 'ਤੇ ਕੰਮ ਕਰਨ ਲਈ ਉਲੀਕੀ ਰਣਨੀਤੀ: ਇਸ ਮੌਕੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਜਿਨਾਂ ਦੀ ਮੌਜੂਦਗੀ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਅਤੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੁੱਢੇ ਨਾਲੇ ਦੇ ਨਾਲ ਨਹਿਰੀ ਪੀਣ ਵਾਲਾ ਪਾਣੀ ਅਤੇ ਹੋਰ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਅਸੀਂ 650 ਕਰੋੜ ਰੁਪਆ ਜੋ ਬੁੱਢੇ ਨਾਲੇ ਤੇ ਲਵਾਇਆ ਗਿਆ ਸੀ ਉਸ ਨੂੰ ਲੈ ਕੇ ਚਰਚਾ ਵੀ ਕੀਤੀ ਹੈ ਉਹਨੇ ਕਿਹਾ ਕਿ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇਗੀ ਅਤੇ ਬੁੱਢੇ ਨਾਲੇ ਨੂੰ ਸਾਫ ਕਰਨ ਸਬੰਧੀ ਵੀ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਅਗਾਮੀ ਮਾਨਸੂਨ ਸੈਸ਼ਨ ਦੀ ਤਿਆਰੀ: ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਗੱਲ ਕਰਦਿਆਂ ਕਿਹਾ ਕਿ ਮਾਨਸੂਨ ਸੈਸ਼ਨ ਤੋਂ ਪਹਿਲਾਂ ਵੀ ਇੱਕ ਮੀਟਿੰਗ ਹੋਵੇਗੀ। ਜਿਸ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਕੀ ਅਜੈਂਡੇ ਰੱਖੇ ਜਾਣਗੇ ਅਤੇ ਅੱਗੇ ਦੀ ਰਣਨੀਤੀ ਕੀ ਤਿਆਰ ਕੀਤੀ ਜਾਵੇਗੀ, ਇਸ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਸੀਂ ਇਸ ਮੀਟਿੰਗ 'ਚ ਕੋਈ ਸਿਆਸੀ ਗੱਲ ਨਹੀ ਕੀਤੀ ਅਸੀਂ ਮਹਿਜ਼ ਵਿਕਾਸ ਦੇ ਮੁਦਿਆਂ 'ਤੇ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸਿਰਫ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਪ੍ਰਸ਼ਾਸਨ ਗੱਲਾਂ ਦੀ ਗੱਲਬਾਤ ਕੀਤੀ ਗਈ ਹੈ।
- ਨਸ਼ੇ ਦੇ ਕੇਸ 'ਚ ਜੇਲ੍ਹ ਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਿਮ ਰਸਮ 'ਚ ਹੋਏ ਸ਼ਾਮਿਲ, ਭੋਲਾ ਨੇ ਖੁੱਦ ਨੂੰ ਨਸ਼ੇ ਦੇ ਕੇਸ 'ਚ ਦੱਸਿਆ ਬੇਕਸੂਰ, ਸੀਬੀਆਈ ਜਾਂਚ ਦੀ ਕੀਤੀ ਮੰਗ - Jagdish Bhola drug case
- ਸੂਬੇਦਾਰ ਤਰਲੋਕ ਸਿੰਘ ਨੇ ਕਾਰੀਗਲ ਦੀ ਜੰਗ ਦੌਰਾਨ ਦੁਸ਼ਮਣਾਂ ਦੇ ਛੁਡਾਏ ਸੀ ਛੱਕੇ, ਪਰਿਵਾਰ ਤੋਂ ਸੁਣੋ ਕਾਰਗਿਲ ਯੋਧੇ ਦੀ ਦਾਸਤਾਨ... - Kargil Vijay Diwas 25th Anniversary
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜਨਾਲਾ ਦੇ ਸ਼ਹੀਦ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ, ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ 'ਚ ਲਗਾਏ ਗਏ ਪੌਦੇ - 25th anniversary Kargil Vijay Day
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਆਪ ਦੇ ਕਈ ਵਿਧਾਇਕ ਸ਼ਾਮਿਲ ਹੋਏ। ਜਿਨਾਂ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਉਤੇ ਗੌਰ ਕੀਤਾ ਅਤੇ ਨਾਲ ਹੀ ਕਿਹੲ ਕਿ ਜਲਦੀ ਹੀ ਲੁਧਿਆਣਾ ਵਾਸੀਆਂ ਨੂੰ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ। ਇਹਨਾਂ ਵਿੱਚ ਖਾਸ ਤੌਰ 'ਤੇ ਬੁਢੇ ਨਾਲੇ ਦੀ ਸਫਾਈ ਸਬੰਧੀ ਅਹਿਮ ਕਾਰਜ ਸ਼ਾਮਿਲ ਹਨ।