ਹੁਸਿ਼ਆਰਪਰ: ਹੁਸਿ਼ਆਰਪਰ ਦੇ ਬਲਾਕ ਮਾਹਿਲਪੁਰ ਅਧੀਨ ਆਉਂਦੇ ਪਿੰਡ ਬਘੌਰਾ ਤੋਂ ਹੈ ਜਿੱਥੇ ਕਿ ਇਕ ਪਤੀ ਵਲੋਂ ਪਹਿਲਾਂ ਆਪਣੀ ਪਤਨੀ ਤੇ ਚਾਕੂਆਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਤੇ ਫਿਰ ਬਾਅਦ ਚ ਆਪਣੇ ਆਪ ਨੂੰ ਅੱਗ ਲਾ ਲਈ ਜਿਸ ਤੋਂ ਤੁਰੰਤ ਬਾਅਦ ਦੋਵੇਂ ਪਤੀ ਪਤਨੀ ਨੂੰ ਗੰਭੀਰ ਹਾਲਤ 'ਚ ਮਾਹਿਲਪੁਰ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਗਿਆ। ਜਿੱਥੋਂ ਕਿ ਦੋਵਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਹੁਸਿ਼ਆਰਪੁਰ ਲਈ ਰੈਫਰ ਕਰ ਦਿੱਤਾ ਗਿਆ ਪਰ ਹਾਲਦ ਜਿ਼ਆਦਾ ਗੰਭੀਰ ਹੋਣ ਕਾਰਨ ਹੁਸਿ਼ਆਰਪੁਰ ਦੇ ਸਰਕਾਰੀ ਹਸਪਤਾਲ ਤੋਂ ਵੀ ਦੋਵੇਂ ਪਤੀ ਪਤਨੀ ਨੂੰ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ। ਜ਼ਖਮੀਆਂ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਬਲਜੀਤ ਕੌਰ ਪਤਨੀਪ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ 90 ਫੀਸਦੀ ਤੋਂ ਵਧੇਰੇ ਝੁਲਸ ਚੁੱਕਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਡਾਕਟਰਾਂ ਵਲੋਂ ਦੋਵੇਂ ਨੂੰ ਅਨਫਿਟ ਦੱਸਿਆ ਗਿਆ ਹੈ। ਉਹ ਦੋਵੇਂ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹਨ ਤੇ ਜਿਵੇਂ ਹੀ ਪਰਿਵਾਰ ਵੱਲੋਂ ਬਿਆਨ ਲਿਖਵਾਏ ਜਾਣਗੇ ਤਾਂ ਪੁਲਿਸ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਅਜੇ ਤੱਕ ਝਗੜੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਡਿਊਟੀ ਦੇ ਤੈਨਾਤ ਡਾ. ਮੁਨੀਸ਼ ਨੇ ਦੱਸਿਆ ਕਿ ਦੋਹਾਂ ਨੂੰ ਮੁੱਢਲੀ ਸਹਾਇਆ ਦੇ ਕੇ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਹਾਲਤ ਕੁਝ ਠੀਕ ਲੱਗ ਰਹੀ ਐ ਪਰੰਤੂ ਉਸਦਾ ਪਤੀ 90 ਫੀਸਦੀ ਤੋਂ ਜਿ਼ਆਦਾ ਝੁਲਸ ਚੁੱਕਿਆ ਹੈ।