ਬਰਨਾਲਾ: ਪੰਜਾਬ ਦੀ ਖੇਤੀ ਇਸ ਵੇਲੇ ਘਾਟੇ ਦਾ ਸੌਦਾ ਬਣੀ ਹੋਈ ਹੈ, ਕਿਸਾਨ ਦਿਨੋਂ ਦਿਨ ਕਰਜ਼ਈ ਹੋ ਰਹੇ ਹਨ, ਉਥੇ ਪਾਣੀ ਦੇ ਮਾਮਲੇ ਤੋਂ ਪੰਜਾਬ ਬੰਜ਼ਰ ਹੁੰਦਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਹਰਵਿੰਦਰ ਸਿੰਘ ਫ਼ੂਲਕਾ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਪੰਜਾਬ ਦੇ ਪਾਣੀ ਅਤੇ ਖੇਤੀ ਸੰਕਟ ਨੂੰ ਲੈ ਕੇ ਆਪਣੇ ਖੇਤ ਤੋਂ ਸ਼ੁਰੂਆਤ ਕੀਤੀ ਹੈ। ਉਹਨਾਂ ਬਰਨਾਲਾ ਜਿਲ੍ਹੇ ਵਿਚਲੇ ਆਪਣੇ ਜ਼ੱਦੀ ਪਿੰਡ ਭਦੌੜ ਵਿੱਚ ਆਪਣੇ ਖੇਤਾਂ ਵਿੱਚ ਨਵੇਂ ਖੇਤੀ ਮਾਡਲ ਨੂੰ ਅਪਣਾਇਆ ਹੈ। ਜਿੱਥੇ ਇਸ ਵਿਧੀ ਰਾਹੀਂ ਉਹਨਾਂ ਵਲੋਂ ਕਣਕ ਸਮੇਤ ਹੋਰ ਫ਼ਸਲਾਂ ਲਗਾਈਆਂ ਗਈਆਂ ਹਨ। ਫਗਵਾੜਾ ਖੇਤੀ ਵਿਧੀ ਅਪਣਾ ਕੇ ਐਡਵੋਕੇਟ ਫ਼ੂਲਕਾ ਪਾਣੀ ਦੀ ਬੱਚਤ ਦੇ ਨਾਲ ਨਾਲ ਘੱਟ ਖ਼ਰਚੇ ਵਿੱਚ ਵਧੇਰੇ ਆਮਦਨ ਵੀ ਖੇਤੀ ਤੋਂ ਪ੍ਰਾਪਤ ਕਰ ਰਹੇ ਹਨ। ਇਹ ਖੇਤੀ ਵਿਧੀ ਰਵਾਇਤੀ ਖੇਤੀ ਤੋਂ ਬਿਲਕੁਲ ਅਲੱਗ ਹੈ, ਇਸ ਤਕਨੀਕ ਵਿੱਚ ਹਰ ਫ਼ਸਲ ਵੱਟਾਂ (ਬੈਡ) ਬਣਾ ਕੇ ਲਗਾਈ ਜਾਂਦੀ ਹੈ, ਜਿਸ ਨਾਲ ਪਾਣੀ ਦੀ ਬਹੁਤ ਘੱਟ ਖ਼ਪਤ ਹੁੰਦੀ ਹੈ, ਉਥੇ ਫ਼ਸਲਾਂ ਦਾ ਝਾੜ ਵੀ ਵਧੇਰੇ ਹੁੰਦਾ ਹੈ।
ਖ਼ਰਚੇ ਤੋਂ ਵੱਧ ਆਮਦਨ: ਇਸ ਵਿਧੀ ਰਾਹੀਂ ਇੱਕ ਸਮੇਂ ਇੱਕੋ ਖੇਤ ਵਿੱਚ ਦੋ ਤੋਂ ਲੈ ਕੇ ਪੰਜ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਫ਼ਸਲਾਂ ਉਪਰ ਕਿਸੇ ਕਿਸਮ ਦੇ ਰਸਾਇਣਿਕ ਖਾਦ ਅਤੇ ਸਪਰੇਅ ਵਗੈਰਾ ਦੀ ਕੋਈ ਲੋੜ ਨਹੀਂ ਪੈਂਦੀ, ਜਿਸ ਨਾਲ ਖ਼ਰਚਾ ਵੀ ਬਹੁਤ ਜਿਆਦਾ ਘੱਟ ਹੁੰਦਾ ਹੈ। ਉਹਨਾਂ ਆਪਣੇ ਖੇਤ ਵਿੱਚ ਲਗਾਈ ਕਣਕ ਦੀ ਫ਼ਸਲ ਦਿਖਾਈ ਅਤੇ ਕਣਕ ਵਿੱਚ ਛੋਲੇ ਬੀਜੀ ਹੋਈ ਦਿਖਾਏ, ਜੋ ਆਮ ਫ਼ਸਲਾਂ ਤੋਂ ਵਧੇਰੇ ਝਾੜ ਵਾਲੇ ਲੱਗ ਰਹੇ ਹਨ। ਐਡਵੋਕੇਟ ਫ਼ੂਲਕਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੰਜ਼ਰ ਹੋਣ ਵਾਲੀ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਅੱਜ ਹੀ ਕਦਮ ਪੁੱਟਣ ਦੀ ਲੋੜ ਹੈ। ਫਗਵਾੜਾ ਖੇਤੀ ਵਿਧੀ ਰਾਹੀਂ ਕਿਸਾਨ ਪਾਣੀ ਦੀ ਬੱਚਤ ਕਰਨ ਦੇ ਨਾਲ ਨਾਲ ਘੱਟ ਖ਼ਰਚੇ ਤੋਂ ਵੱਧ ਆਮਦਨ ਪ੍ਰਾਪਤ ਕਰ ਸਕਣਗੇ।
ਪਾਣੀ ਦੀ ਵਰਤੋਂ ਬਹੁਤ ਘਟੇਗੀ: ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਰਵਾਇਤੀ ਖੇਤੀ ਕੀਤੀ ਜਾ ਰਹੀ ਹੈ, ਉਸ ਹਿਸਾਬ ਨਾਲ ਸਾਡੀ ਬਰਨਾਲਾ ਤੇ ਭਦੌੜ ਏਰੀਏ ਦੀ ਧਰਤੀ ਪਾਣੀ ਦੇ ਪੱਖ ਤੋਂ ਬੰਜ਼ਰ ਹੋ ਜਾਣੀ ਹੈ। ਜਿਸ ਕਰਕੇ ਹੁਣ ਸਮਾਂ ਹੈ ਕਿ ਪੰਜਾਬ ਦੀ ਖੇਤੀ ਦਾ ਢੰਗ ਬਦਲਿਆ ਜਾਵੇ। ਧਰਤੀ ਵਿੱਚੋਂ ਕੱਢੇ ਜਾ ਰਹੇ ਪਾਣੀ ਦੀ ਵਰਤੋਂ ਨੂੰ ਘਟਾਉਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਫ਼ਗਵਾੜਾ ਖੇਤੀ ਮਾਡਲ ਇੱਕ ਅਜਿਹਾ ਖੇਤੀ ਮਾਡਲ ਹੈ, ਜਿਸ ਨਾਲ ਖੇਤੀ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਵੱਧ ਹੁੰਦਾ ਹੈ। ਅਜਿਹਾ ਕਰਕੇ ਅਸੀਂ ਪੰਜਾਬ ਨੂੰ ਬੰਜ਼ਰ ਹੋਣ ਤੋਂ ਬਚਾ ਸਕਦੇ ਹਾਂ। ਉਹਨਾਂ ਦੱਸਿਆ ਕਿ ਇਸ ਖੇਤੀ ਵਿਧੀ ਰਾਹੀਂ ਹਰ ਫ਼ਸਲ ਵੱਟਾਂ(ਬੈਡ) ਬਣਾ ਕੇ ਲਗਾਈ ਜਾਂਦੀ ਹੈ। ਜਿਸ ਨਾਲ ਪਾਣੀ ਦੀ ਵਰਤੋਂ ਬਹੁਤ ਘਟੇਗੀ।
ਉਹਨਾਂ ਦੱਸਿਆ ਕਿ ਇਸ ਵਾਰ ਆਪਣੇ ਖੇਤ ਵਿੱਚ ਇਸ ਵਿਧੀ ਰਾਹੀਂ ਕਣਕ ਦੀ ਫ਼ਸਲ ਬੀਜੀ ਸੀ। ਸਿਰਫ਼ ਡੇਢ ਕਿੱਲੋ ਕਣਕ ਦਾ ਬੀਜ ਇੱਕ ਏਕੜ ਵਿੱਚ ਲੱਗਿਆ। ਜਦ ਕਿ ਇਸ ਫ਼ਸਲ ਦਾ ਝਾੜ ਰਵਾਇਤੀ ਵਿਧੀ ਤੋਂ ਵੱਧ ਨਿਕਲੇਗਾ। ਕੋਈ ਵੀ ਰੇਅ-ਸਪਰੇਅ ਦੀ ਲੋੜ ਨਹੀਂ ਹੈ। ਇਸ ਦਾ ਭਾਵ ਹੈ ਕਿ ਇਹ ਵਿਧੀ ਘੱਟ ਖਰਚੇ, ਘੱਟ ਪਾਣੀ ਨਾਲ ਵਧੇਰੇ ਫ਼ਸਲ ਦਾ ਝਾੜ ਲੈ ਸਕਦੇ ਹਾਂ। ਜਿਸ ਕਰਕੇ ਇਸ ਵਿਧੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ ਹੈ। ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਜਾਂ ਪੰਜਾਬ ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ, ਇਸ ਲਈ ਕਿਸਾਨਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ ਅਤੇ ਬੰਜ਼ਰ ਹੋ ਰਹੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਐਡਵੋਕੇਟ ਫ਼ੂਲਕਾ ਨੇ ਕਿਹਾ ਕਿ ਕੋਈ ਵੀ ਰਸਾਇਣਿਕ ਦਵਾਈ ਇਸ ਫ਼ਸਲ ਵਿੱਚ ਨਾ ਵਰਤੀ ਹੋਣ ਕਰਕੇ ਇਸਦਾ ਸੁਆਦ ਵੀ ਦੂਜੀ ਫ਼ਸਲ ਤੋਂ ਚੰਗਾ ਹੈ। ਉਹਨਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਪਰਿਵਾਰ ਦੀ ਤੰਦਰੁਸਤੀ ਲਈ ਇਹ ਵਿਧੀ ਅਪਣਾ ਕੇ ਖੇਤੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਸ਼ੁਰੂਆਤੀ ਦੌਰ ਵਿੱਚ ਆਪਣੀ ਜ਼ਮੀਨ ਦੇ ਕੁੱਝ ਹਿੱਸੇ ਵਿੱਚ ਕਿਸਾਨ ਇਹ ਵਿਧੀ ਵਰਤ ਸਕਦੇ ਹਨ। ਉੱਥੇ ਨਾਲ ਹੀ ਐਸਐਚ ਫ਼ੂਲਕਾ ਨੇ ਦੱਸਿਆ ਕਿ ਸਿਰਫ਼ ਕਣਕ ਹੀ ਨਹੀਂ ਹੋਰ ਵੀ ਸਾਰੀਆਂ ਫ਼ਸਲਾਂ ਇਸ ਫਗਵਾੜਾ ਮਾਡਲ ਰਾਹੀਂ ਬੀਜੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮੱਕੀ, ਨਰਮਾ, ਕਪਾਹ, ਸਬਜ਼ੀਆਂ ਅਤੇ ਝੋਨਾ ਵੀ ਇਸ ਵਿਧੀ ਰਾਹੀਂ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਫ਼ਸਲ ਪਾਣੀ ਦੀ ਸਭ ਤੋਂ ਵੱਧ ਖ਼ਪਤ ਕਰਦੀ ਹੈ।
- ਡੀਜੀਪੀ ਪੰਜਾਬ ਨੇ ਰੇਲਵੇ ਸੁਰੱਖਿਆ ਲਈ ਤਾਲਮੇਲ ਕਮੇਟੀ ਦੀ ਕੀਤੀ ਪ੍ਰਧਾਨਗੀ, ਰੇਲਵੇ ਸੁਰੱਖਿਆ ਲਈ ਠੋਸ ਰਣਨੀਤੀ ਬਣਾਉਣ ਉੱਤੇ ਵੀ ਦਿੱਤਾ ਜ਼ੋਰ - committee for railway safety
- ਸੁਖਬੀਰ ਬਾਦਲ ਦਾ ਬਿਆਨ, ਕਿਹਾ- ਪੰਜਾਬ ਨੂੰ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਤੋਂ ਬਚਾਉਣ ਦੀ ਲੋੜ - Need to save Punjab from AAP
- ਛੋਟੇ ਸਿੱਧੂ ਦੇ ਜਨਮ ਨੂੰ ਲੈਕੇ ਹੋਏ ਵਿਵਾਦ 'ਤੇ ਬਲਕੌਰ ਸਿੰਘ ਨੇ ਜਤਾਇਆ ਦੁੱਖ, ਜੱਦੀ ਪਿੰਡ ਮੂਸਾ ਦੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ - Musa village of Mansa
ਕਣਕ ਦੀ ਫ਼ਸਲ ਹੋਰ ਵਧੇਰੇ ਚੰਗੀ ਹੋਵੇਗੀ: ਇਸ ਵਿਧੀ ਨਾਲ ਜਿੱਥੇ ਝੋਨੇ ਦੀ ਬਿਜਾਈ ਦਾ ਖ਼ਰਚਾ ਬਚੇਗਾ, ਉਥੇ ਪਾਣੀ ਰਵਾਇਤੀ ਦੇ ਮੁਕਾਬਲੇ ਬਹੁਤ ਘੱਟ ਲੱਗੇਗਾ। ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਵੀ ਹੱਲ ਹੈ ਕਿਉਂਕਿ ਝੋਨੇ ਦੀ ਪਰਾਲੀ ਖੇਤ ਵਿੱਚ ਵਾਹ ਕੇ ਸਿੱਧੀ ਕਣਕ ਬੀਜੀ ਜਾ ਸਕਦੀ ਹੈ, ਜਿਸ ਨਾਲ ਅੱਗੇ ਕਣਕ ਦੀ ਫ਼ਸਲ ਹੋਰ ਵਧੇਰੇ ਚੰਗੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਉਹਨਾਂ ਦੇ ਖੇਤ ਆ ਕੇ ਪ੍ਰਦਰਸ਼ਨੀ ਮਾਡਲ ਦੇਖ ਸਕਦੇ ਹਨ। ਉਹਨਾਂ ਕਿਹਾ ਕਿ ਇਸ ਵਿਧੀ ਰਾਹੀਂ ਇੱਕੋ ਵਾਰ ਇੱਕ ਖੇਤ ਵਿੱਚ ਦੋ ਤੋਂ ਪੰਜ ਫ਼ਸਲਾਂ ਵੀ ਬੀਜ ਸਕਦੇ ਹਾਂ। ਕਣਕ ਦੀ ਫ਼ਸਲ ਨਾਲ ਛੋਲੇ ਦੀ ਫ਼ਸਲ ਵੀ ਬੀਜੀ ਜਾ ਸਕਦੀ ਹੈ। ਇਸਤੋਂ ਇਲਾਵਾ ਕਣਕ ਦੇ ਨਾਲ ਮਸਰੀ ਤੇ ਮੇਥਾ ਵੀ ਲੱਗ ਸਕਦਾ ਹੈ। ਇਸੇ ਤਰ੍ਹਾਂ ਗੰਨੇ ਦੇ ਖੇਤ ਵਿੱਚ ਕਣਕ ਬੀਜੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਫ਼ਗਵਾੜਾ ਖੇਤੀ ਮਾਡਲ ਬਨਾਉਣ ਵਾਲੇ ਡਾ.ਅਵਤਾਰ ਸਿੰਘ ਵਲੋਂ ਇਸ ਵਿਧੀ ਦੀ ਜਾਣਕਾਰੀ ਲਈ ਇੱਕ ਪਰਚਾ ਵੀ ਪ੍ਰਕਾਸਿਤ ਕੀਤਾ ਗਿਆ ਹੈ, ਜਿਸ ਨੂੰ ਪੜ੍ਹ ਕੇ ਕਿਸਾਨ ਇਸ ਦਾ ਲਾਭ ਲੈ ਸਕਦੇ ਹਨ।