ਹੈਦਰਾਬਾਦ ਡੈਸਕ: 2024 ਪੰਜਾਬ 'ਚ ਚੋਣਾਂ ਦੇ ਨਾਮ ਰਿਹਾ, ਇਸ ਸਾਲ ਪੰਜਾਬ ਦੇ ਲੋਕਾਂ ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ, ਪੰਚਾਇਤੀ ਚੋਣਾਂ, ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਵੋਟਾਂ ਪਾਈਆਂ। ਇਸ ਰਿਪੋਰਟ 'ਚ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਲੋਕਾਂ ਨੇ ਕਿਸ ਪਾਰਟੀ 'ਤੇ ਆਪਣੇ ਯਕੀਨ ਬਣਾਇਆ ਅਤੇ ਕਿਸ ਪਾਰਟੀ ਨੂੰ ਸ਼ੀਸ਼ਾ ਦਿਖਾਇਆ।
ਲੋਕ ਸਭਾ ਚੋਣਾਂ 2024
ਸਭ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਹਾਂ। ਲੋਕ ਸਭਾ ਚੋਣਾਂ 2024 ਲਈ 1 ਜੂਨ ਨੂੰ ਵੋਟਾਂ ਪਈਆਂ ਅਤੇ 4 ਜੂਨ ਨੂੰ ਨਤੀਜੇ ਆਏ। ਜੇਕਰ ਨਤੀਜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਸੱਤ, ਆਮ ਆਦਮੀ ਪਾਰਟੀ ਨੇ ਤਿੰਨ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਤੇ ਆਜ਼ਾਦ ਉਮਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ। ਇੰਨ੍ਹਾਂ 'ਚ ਪੰਜਾਬ ਦੀ ਬਹੁਚਰਚਿਤ ਸੀਟ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ।
ਉੱਧਰ, ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮਦਵਾਰ ਡਾ. ਅਮਰ ਸਿੰਘ, ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ, ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ, ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ। ਜਦਕਿ ਲੁਧਿਆਣਾ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਆਗੁ ਸੁਖਜਿੰਦਰ ਰੰਧਾਵਾ ਨੇ ਸੀਟ ਜਿੱਤੀ।
ਵਿਧਾਨ ਸਭਾ ਚੋਣਾਂ
ਪੰਜਾਬ 'ਚ 4 ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਈਆਂ ਅਤੇ 23 ਨਵੰਬਰ ਨੂੰ ਨਤੀਜੇ ਆਏ। ਇੰਨ੍ਹਾਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੇ 3 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾ. ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ। ਜਦਕਿ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ ।
ਪੰਜਾਬ 'ਚ ਪੰਚਾਇਤੀ ਚੋਣਾਂ
ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਖਾਸਾ ਉਤਸ਼ਾਹ ਦੇਖਿਆ ਗਿਆ। 15 ਅਕਤੂਬਰ ਨੂੰ ਵੋਟਾਂ ਪਈਆਂ ਅਤੇ ਇਸੇ ਦਿਨ ਪਿੰਡਾਂ ਦੀ ਸਰਕਾਰ ਚੁਣੀ ਗਈ। ਇਸ ਸਰਕਾਰ ਨੂੰ ਚੁਣਨ ਲਈ ਕੁੱਲ੍ਹ 13,229 ਗ੍ਰਾਮ ਪੰਚਾਇਤਾਂ ਦੇ ਲਈ ਵੋਟਿੰਗ ਹੋਈ। ਸੂਬੇ ਵਿੱਚ ਕੁੱਲ 1.33 ਕਰੋੜ ਦੇ ਕਰੀਬ ਲੋਕਾਂ ਨੇ ਵੋਟ ਪਾਈ। 50 ਫੀਸਦੀ ਸੀਟਾਂ ਪੰਚਾਇਤੀ ਚੋਣਾਂ ਲਈ ਰਾਖਵੀਆਂ ਰੱਖੀ ਗਈਆਂ ਸਨ ਅਤੇ 13000 ਤੋਂ ਵੱਧ ਪਿੰਡਾਂ ਦੇ ਵਿੱਚ 1.33 ਕਰੋੜ ਲੋਕਾਂ ਵੱਲੋਂ 19 ਹਜ਼ਾਰ 110 ਪੋਲਿੰਗ ਬੂਥਾਂ ਉੱਤੇ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਇਸ ਤੋਂ ਇਲਾਵਾ 3798 ਦੇ ਕਰੀਬ ਉਮੀਦਵਾਰ ਸਰਬ ਸੰਮਤੀ ਦੇ ਨਾਲ ਚੁਣੇ ਗਏ। ਜਦੋਂ ਕਿ 48 ਹਜ਼ਾਰ, 861 ਪੰਚ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ। ਪੰਚਾਇਤੀ ਚੋਣਾਂ ਲਈ ਬੈਲਟ ਪੇਪਰ ਉੱਤੇ ਹੀ ਸਾਰੀ ਵੋਟਿੰਗ ਹੋਈ। ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਇਸ ਵਾਰ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਹੋਈਆਂ।
ਮੁੜ ਵੋਟਾਂ ਪਈਆਂ
ਜਦਕਿ 15 ਦਸੰਬਰ ਨੂੰ ਪੰਜਾਬ 'ਚ ਪੰਚ ਅਤੇ ਸਰਪੰਚ ਦੀ ਚੋਣ ਲਈ ਮੁੜ ਵੋਟਿੰਗ ਹੋਈ। ਦੱਸ ਦਈਏ ਕਿ ਬਠਿੰਡਾ ਦੇ ਗਿੱਦੜਬਾਹਾ ਹਲਕੇ ਦੇ 14 ਪਿੰਡਾਂ ’ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਿਕ ਦੌਲਾ, ਆਸਾ ਬੁਟਰ, ਦਾਦੂ ਮਹੱਲਾ ਮੱਲਣ, ਖਿੜਕੀਆਂ ਵਾਲਾਂ, ਵਾੜਾ ਕਿਸ਼ਨ ਪੂਰਾ, ਬੁਟਰ ਸ਼੍ਰੀ, ਭਾਰੂ, ਭੁੰਦੜ, ਕੋਠੇ ਹਿਮਤ ਪੂਰਾ, ਲੁੰਡੇ ਵਾਲਾ, ਮਨਿਆ ਵਾਲਾਂ ਸ਼ੇਖ, ਖੁਣਨ ਖੁਰਦ, ਬੁਟਰ ਬਖੁਆ ’ਚ ਵੋਟਿੰਗ ਹੋਈ।
ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ
ਹੁਣ ਗੱਲ ਪੰਜਾਬ 'ਚ 22 ਦਸੰਬਰ ਨੂੰ ਪਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੀ ਕਰਦੇ ਹਾਂ, ਜਿੱਥੇ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ਼ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਬਹੁਮਤ ਹਾਸਿਲ ਕਰ ਸਕੀ ਹੈ ਜਦੋਂਕਿ ਬਾਕੀ ਚਾਰ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਫਗਵਾੜਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਪਰ ਨਗਰ ਨਿਗਮ ਜਲੰਧਰ ਤੇ ਲੁਧਿਆਣਾ ਵਿੱਚ ‘ਆਪ’ ਅਤੇ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 42 ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਵਿੱਚੋਂ 29 ’ਤੇ ‘ਆਪ’ ਅਤੇ ਦੋ ’ਤੇ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਿਲ ਕੀਤਾ ਹੈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ 60 ਵਿੱਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ, ਜਦੋਂ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ’ਤੇ ਸੱਤ ਵਾਰਡਾਂ ’ਤੇ ਚੋਣ ਨਹੀਂ ਹੋਈ। ਇੱਥੇ ‘ਆਪ’ ਨੇ 43, ਕਾਂਗਰਸ ਤੇ ਭਾਜਪਾ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਜਲੰਧਰ ਵਿੱਚ 85 ਵਾਰਡਾਂ ਵਿੱਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਵਿੱਚ 95 ਵਾਰਡਾਂ ਵਿੱਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੀ ਚੋਣ ਵਿੱਚ 85 ਵਾਰਡਾਂ ਵਿੱਚੋਂ ਕਾਂਗਰਸ ਨੇ 40, ‘ਆਪ’ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਫਗਵਾੜਾ ਦੀ ਚੋਣ ਵਿੱਚ 50 ਵਾਰਡਾਂ ਵਿੱਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ 3-3 ਅਤੇ 6 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਇਹ 2024 'ਚ ਪੰਜਾਬ ਦੀ ਸਿਆਸਤ ਦਾ ਅਤੇ ਲੋਕਾਂ ਦੇ ਮਨਾਂ ਦਾ ਹਾਲ ਰਿਹਾ। ਜਿਸ ਤੋਂ ਪਤਾ ਲੱਗਿਆ ਕਿ ਹਰ ਚੋਣਾਂ ਬਾਰੇ ਵੋਟਰਾਂ ਦੇ ਮਨਾਂ 'ਚ ਵੱਖ-ਵੱਖ ਰਾਏ ਅਤੇ ਮੁੱਦੇ ਹੰਦੇ ਨੇ ਜਿਸ ਮੁਤਾਬਿਕ ਉਹ ਆਪਣੀ ਵੋਟ ਦਾ ਭੁਗਤਾਨ ਕਰਦੇ ਹਨ।
- ਬੁੱਧਵਾਰ ਨੂੰ ਹੋਵੇਗਾ ਨਵੇਂ ਸਾਲ 2025 ਦਾ ਪਹਿਲਾ ਦਿਨ, ਜਾਣੋ ਕਿਵੇਂ ਦਾ ਰਹੇਗਾ ਸਾਲ ਦਾ ਪਹਿਲਾ ਦਿਨ ਅਤੇ 2025 ’ਚ ਕਿਸ ਤਰ੍ਹਾਂ ਦੇ ਹਨ ਸ਼ੁਭ ਮਹੂਰਤ
- ਅਕਾਲੀ ਦਲ ਨਾਲੋਂ ਵੱਖ ਹੋ ਕੇ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਕੀ ਖੱਟਿਆ ਤੇ ਕੀ ਗੁਆਇਆ!
- ਚੱਲੋ ਜੀ ਹੁਣ ਬੱਸਾਂ ਵਾਲਿਆਂ ਨੇ ਲਿਆ ਵੱਡਾ ਫੈਸਲਾ, ਟਿਕਟਾਂ ਕੱਟਣ ਸਮੇਂ ਖੁਦ ਦੇਣਗੇ ਲੋਕਾਂ ਨੂੰ ਜਾਣਕਾਰੀ, ਜ਼ਰਾ ਧਿਆਨ ਨਾਲ ਨਹੀਂ ਤਾਂ...