ਮਾਨਸਾ: ਸਿੱਧੂ ਮੂਸੇਵਾਲਾ ਦੇ ਘਰ ਜਨਮੇ ਛੋਟੇ ਮੂਸੇਵਾਲਾ ਦੀ ਖੁਸ਼ੀ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਮੂਸਾ ਪਿੰਡ ਦੇ ਵਿੱਚ ਨਿੰਮ ਬੰਨਣ ਦੀ ਰਸਮ ਨਿਭਾਈ ਜਾ ਰਹੀ ਹੈ ।ਅੱਜ ਪਿੰਡ ਵਾਸੀਆਂ ਵੱਲੋਂ ਜਿੱਥੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਗਿੱਧੇ-ਭੰਗੜੇ ਪਾ ਕੇ ਨਿਮ ਬੰਨਣ ਦੀ ਰਸਮ ਅਦਾ ਕੀਤੀ ਗਈ ,ਉਥੇ ਹੀ ਮੂਸੇ ਪਿੰਡ ਦੇ ਹਰ ਘਰ 'ਤੇ ਨਿੰਮ ਬੰਨ ਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਖੁਸ਼ੀ ਮਨਾਈ ਗਈ।
ਮੂਸੇ ਪਿੰਡ ਦੀ ਹੋਲੀ : ਅੱਜ ਹਰ ਪਾਸੇ ਹੌਲ਼ੀ ਦੇ ਤਿਉਹਾਰ ਦੀ ਧੂਮ ਹੈ। ਇਹ ਧੂਮ ਮਾਨਸਾ ਨੇ ਪਿੰਡ ਮੂਸਾ 'ਚ ਵੀ ਵੇਖਣ ਨੂੰ ਮਿਲੀ। ਅੱਜ ਸਿੱਧੂ ਦੇ ਛੋਟੇ ਵੀਰ ਦੀ ਪਹਿਲੀ ਹੌਲੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੂਸੇਵਾਲਾ ਦੀ ਹਵੇਲੀ 'ਚ ਨੱਚ-ਗਾ ਕੇ, ਗੁਲਾਲ ਲਗਾ ਕੇ ਹੌਲੀ ਮਨਾਈ ਗਈ ਅਤੇ ਖੁਸ਼ੀ 'ਚ ਲੱਡੂ ਵੰਡੇ ਗਏ।
- ਸ੍ਰੀ ਦੁਰਗਿਆਨਾ ਤੀਰਥ 'ਚ ਹੋਲੀ ਦੀ ਧੂਮ, ਸ਼ਰਧਾਲੂਆਂ ਨੇ ਮਨਾਈ 'ਫੁੱਲਾਂ ਅਤੇ ਗੁਲਾਲ ਨਾਲ ਹੋਲੀ - celebrated Holi at durgyana mandir
- ਹੋਲੀ ਦੇ ਰੰਗਾਂ ਵਿੱਚ ਰੰਗੀ ਸਰਹੱਦ, ਬੀਐਸਐਫ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਨਾਈ ਹੋਲੀ - Border painted in colors of Holi
- ਹੋਲੀ ਦੇ ਜਸ਼ਨ ਵਿੱਚ ਡੁੱਬਿਆ ਪੂਰਾ ਦੇਸ਼, ਰੰਗਾਂ ਵਿੱਚ ਰੰਗੇ ਲੋਕ - Holi Celebration 2024
ਕੀ ਕਹਿੰਦੀਆਂ ਨੇ ਪਿੰਡ ਦੀਆਂ ਔਰਤਾਂ: ਮੂਸਾ ਪਿੰਡ ਦੀਆਂ ਔਰਤਾਂ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਮੁੜ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੇ ਪਿੰਡ ਆਪਣੇ ਪੈਰ ਪਾਏ ਨੇ,,ਜਿਵੇਂ ਸਿੱਧੂ ਨੇ ਪੂਰੀ ਦੁਨਿਆਂ 'ਚ ਮੂਸੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ ਉਵੇਂ ਹੀ ਇਹ ਨਿੱਕਾ ਸਿੱਧੂ ਵੀ ਪੂਰੀ ਦੁਨਿਆਂ 'ਚ ਮੁੜ ਤੋਂ ਇੱਕ ਵਾਰ ਫੇਰ ਮੂਸੇ ਪਿੰਡ ਦਾ ਨਾਮ ਚਮਕਾਵੇਗਾ।ਉਨ੍ਹਾਂ ਆਖਿਆ ਕਿ ਪੂਰੀ ਦੁਨਿਆਂ ਦੀ ਅਰਦਾਸਾਂ ਕਬੂਲ ਹੋਣ ਤੋਂ ਬਾਅਦ ਰੱਬ ਨੇ ਮੁੜ ਮੂਸੇ ਪਿੰਡ ਦੀ ਰੋਣਕ ਛੋਟੇ ਸਿੱਧੂ ਦੇ ਰੂਪ 'ਚ ਪੂਰੀ ਕੀਤੀ ਹੈ।