ਮੋਗਾ: ਹਾਕੀ ਖਿਡਾਰੀ ਅਤੇ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਬੀਤੇ ਦਿਨੀਂ ਮੋਗਾ ਪਹੁੰਚੇ ਜਿਥੇ ਉਹਨਾਂ ਨੇ ਸਮਾਗਮ 'ਚ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ। ਦਰਅਸਲ ਮੋਗਾ ਦੇ ਵਿੱਚ ਬੀਬੀਐਸ ਗਰੁੱਪ ਦੇ ਵੱਲੋਂ 17ਵੀਂ ਬੀਬੀਐਸ ਗੇਮ ਦਾ ਆਯੋਜਨ ਕੀਤਾ ਗਿਆ। ਇਸ ਗੇਮ ਸਮਾਗਮ ਦੇ ਵਿੱਚ ਓਲੰਪੀਅਨ ਅਤੇ ਹਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਉੱਥੇ ਹੀ ਸਕੂਲ ਦੇ ਵਿੱਚ ਪਹੁੰਚਣ ਤੇ ਉਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ।
ਖੇਡਾਂ ਵੱਲ ਧਿਆਨ ਦੇਣ ਬੱਚੇ
ਇਸ ਮੌਕੇ ਜਿੱਥੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਤਾਂ ਨਾਲ ਹੀ "ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ। ਇਹ ਨਾ ਸਿਰਫ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਲਾਭਦਾਇਕ ਹੈ, ਸਗੋਂ ਉਨ੍ਹਾਂ ਨੂੰ ਮਾਨਸਿਕ ਪੱਖ ਤੋਂ ਵੀ ਮਜ਼ਬੂਤੀ ਦਿੰਦੀਆ ਹਨ। ਜੇਕਰ ਬੱਚਿਆਂ ਵਿੱਚ ਖੇਡਾਂ ਖੇਡਣ ਦਾ ਜਜ਼ਬਾ ਹੋਵੇਗਾ, ਤਾਂ ਸਾਡਾ ਦੇਸ਼ ਹੋਰ ਵੀ ਖੁਸ਼ਹਾਲ ਬਣੇਗਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਹੁਣ ਖਿਡਾਰੀਆਂ ਨੂੰ ਪੁਰਨ ਤੌਰ 'ਤੇ ਹੌਂਸਲਾ ਅਫਜ਼ਾਈ ਕਰ ਰਹੀ ਹੈ। ਜਿਸ ਤਰ੍ਹਾਂ ਹਾਕੀ ਟੀਮ ਦੇ ਪ੍ਰਦਰਸ਼ਨ 'ਤੇ ਇਨਾਮ ਵੰਡ ਕੀਤੀ ਇਹ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
ਤੀਰਅੰਦਾਜ਼ੀ 'ਚ ਵੱਧ ਰਿਹਾ ਕੁੜੀਆਂ ਦਾ ਰੁਝਾਨ
ਇਸ ਮੌਕੇ ਤੀਰਅੰਦਾਜ਼ੀ ਦੀ ਗੇਮ 'ਚ ਹਿੱਸਾ ਲੈਣ ਵਾਲੀ ਵਿਦਿਆਰਥਣ ਪ੍ਰਭਦੀਪ ਕੌਰ ਨੇ ਕਿਹਾ ਕਿ ਉਸ ਨੂੰ ਸ਼ੁਰੂ ਤੋਂ ਹੀ ਇਸ ਗੇਮ ਵਿੱਚ ਰੁਝਾਨ ਸੀ ਅਤੇ ਹੁਣ ਉਸ ਦਾ ਅਗਲਾ ਟੀਚਾ ਓਲੰਪਿਕ ਵਿੱਚ ਪ੍ਰਦਰਸ਼ਨ ਕਰਨਾ ਹੋਵੇਗਾ। ਉਸ ਨੇ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।
ਬੋਰਵੈੱਲ 'ਚ ਫਸੀ ਚੇਤਨਾ ਨੂੰ ਬਚਾਉਣ 'ਚ ਲੱਗੀ ਰੈਸਕਿਊ ਟੀਮ, ਸਚਿਨ ਪਾਇਲਟ ਨੇ ਕੀਤੀ ਇਹ ਅਪੀਲ
ਗੋਨਿਆਣਾ ਮੰਡੀ 'ਚ ਲੋਕਾਂ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ, ਵਿਭਾਗ ਨੇ ਛਾਪਾ ਮਾਰ ਕੇ ਲਿਆ ਐਕਸ਼ਨ, ਫੈਕਟਰੀ ਕਰ ਦਿੱਤੀ ਸੀਲ
ਇਸ ਮੌਕੇ ਗਰੁੱਪ ਦੇ ਚੇਅਰਮੈਨ ਨੇ ਕਿਹਾ, "ਅਸੀਂ ਹਰ ਸਾਲ ਵੱਡੇ ਪੱਧਰ 'ਤੇ ਖੇਡਾਂ ਕਰਵਾਉਂਦੇ ਹਾਂ। ਇਸ ਵਾਰ ਵੀ ਸਕੂਲ ਵਿੱਚ 17ਵੀਂਆ ਬੀ.ਬੀ. ਐਸ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਕਿਤਾਬ ਵੀ ਕੀੜੇ ਨਹੀਂ ਬਣ ਦੇਣਾ ਚਾਹੀਦਾ ਸਗੋਂ ਉਹਨਾਂ ਨੂੰ ਕਿਤਾਬਾਂ ਵਿੱਚੋਂ ਬਾਹਰ ਕੱਢ ਕੇ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਬੱਚੇ ਖੇਡਾਂ ਖੇਡਦੇ ਹਨ ਉਹ ਸਰੀਰ ਪੱਖ ਤੋਂ ਵੀ ਮਜਬੂਤ ਹੁੰਦੇ ਹਨ। ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਕੱਲੀਆਂ ਸਰਕਾਰਾਂ ਦਾ ਹੀ ਫਰਜ਼ ਨਹੀਂ ਬਣਦਾ ਬਲਕਿ ਸਾਡੀਆਂ ਸਕੂਲ ਫੈਡਰੇਸ਼ਨ ਨੂੰ ਵੀ ਇੱਕ ਜੁੱਟ ਹੋ ਕੇ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਕਿ ਅਸੀਂ ਆਪਣੇ ਪੱਧਰ 'ਤੇ ਵਧੀਆ ਖਿਡਾਰੀ ਪੈਦਾ ਕਰਕੇ ਮਿਸਾਲ ਪੈਦਾ ਕਰੀਏ ਤਾਂ ਜੋ ਸਾਡੇ ਬੱਚੇ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਸਕਣ।