ਅੰਮ੍ਰਿਤਸਰ : ਸੂਬੇ ਵਿੱਚ ਕਾਫੀ ਦਿਨਾਂ ਤੋਂ ਬਦਲੇ ਹੋਏ ਮੌਸਮ ਦੇ ਮਿਜਾਜ਼ ਨੇ ਜਨ ਜੀਵਨ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਉਥੇ ਹੀ ਬੀਤੇ ਕਈ ਦਿਨਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਹੋ ਰਹੀ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਰਾਹਤ ਪਹੁੰਚਾਈ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੇ ਰਾਹਤ ਮਹਿਸੂਸ ਕਰਦਿਆਂ ਕਿਹਾ ਕਿ ਇਹ ਸਾਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਕਿ ਮੌਸਮ ਇੰਨਾ ਸੁਹਾਵਣਾ ਹੋਇਆ ਹੈ ਅਤੇ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਸੁਖ ਦਾ ਸਾਹ ਆਇਆ ਹੈ।
ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ : ਦੱਸਣਯੋਗ ਹੈ ਕਿ ਤੜਕੇ ਤੋਂ ਹੋ ਰਹੀ ਬਾਰਿਸ਼ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਘਰ 'ਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਇਹਨਾ ਹੀ ਨਹੀਂ ਸ਼ਹਿਰ ਵਾਸੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਥੇ ਆਮ ਜਨ ਜੀਵਨ ਨੂੰ ਰਾਹਤ ਹੈ ਉਥੇ ਹੀ ਹੁਣ ਕਿਸਾਨਾਂ ਨੂੰ ਵੀ ਇਸ ਬਰਸਾਤ ਦਾ ਲਾਹਾ ਮਿਲੇਗਾ।
ਕੁਝ ਘੰਟਿਆਂ ਦੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ : ਹਾਲਾਂਕਿ ਹੈਰੀਟੇਜ ਸਟਰੀਟ ਦੇ ਹਾਲ ਬੁਰੇ ਨਜ਼ਰ ਆਏ ਜਿਥੋਂ ਲੰਘ ਕੇ ਸੰਗਤਾਂ ਗੁਰੂ ਘਰ ਵਿੱਚ ਜਾਂਦੀਆਂ ਹਨ। ਉੱਥੇ ਪਾਣੀ ਭਰਨ ਨਾਲ ਛੱਪੜ ਵਰਗੇ ਹਲਾਤ ਹਨ। ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਅੰਮ੍ਰਿਤਸਰ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸੀਵਰੇਜ ਬੰਦ ਹੋਣ ਕਰਕੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਜੇਕਰ ਅਜਿਹਾ ਹੀ ਰਿਹਾ ਤੇ ਆਉਣ ਵਾਲੇ ਸਮੇਂ 'ਚ ਲਗਾਤਾਰ ਹੋਣ ਵਾਲੀਆਂ ਬਰਸਾਤਾਂ ਕਾਰਨ ਇੱਥੇ ਬਹੁਤ ਬੁਰਾ ਹਾਲ ਹੋ ਜਾਵੇਗਾ।
- ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ, ਇਕਲੌਤਾ ਪੁੱਤ ਸੀ ਮ੍ਰਿਤਕ - Death of policeman due to drugs
- ਪਠਾਨਕੋਟ ਦੀ ਲੀਚੀ ਪਹੁੰਚੇਗੀ ਲੰਡਨ, ਜਾਣੋਂ ਪਹਿਲੀ ਵਾਰ ਵਿਦੇਸ਼ ਨਿਰਯਾਤ ਹੋਈ ਲੀਚੀ 'ਚ ਕੀ ਹੈ ਖਾਸ - pathankot litchi exported
- ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੋਟ ਨਹੀਂ ਸਮਝਣਾ ਚਾਹੀਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - Jathedar Giani Harpreet Singh
ਓਰੇਂਜ ਅਲਰਟ ਜਾਰੀ: ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦ ਐਨਾਲ ਹੀ ਅਗਲੇ 2-3 ਦਿਨਾਂ ਤੱਕ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ, ਜਿਸ ਨਾਲ ਸੂਬੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ। ਉਧਰ ਆਈਐਮਡੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਹੈ ਜਿੰਨਾਂ ਵਿਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ ਵਿੱਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।