ਲੁਧਿਆਣਾ: ਪੰਜਾਬ 'ਚ ਜਿੱਥੇ ਕਹਿਰ ਦੀ ਗਰਮੀ ਜਾਰੀ ਹੈ, ਉੱਥੇ ਹੀ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਰਿਹਾ ਹੈ ਅਤੇ ਅਗਲੇ 1-2 ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ 24 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲਈ ਮੌਸਮ ਵਿਭਾਗ ਨੇ 23 ਜੁਲਾਈ ਲਈ ਔਰੇਂਜ ਅਲਰਟ ਅਤੇ 24 ਜੁਲਾਈ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ

ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਦਿਨ ਦਾ ਟੈਂਪਰੇਚਰ ਵੱਧ ਤੋਂ ਵੱਧ 36 ਡਿਗਰੀ ਦੇ ਨੇੜੇ ਜਦੋਂ ਕਿ ਘੱਟ ਤੋਂ ਘੱਟ ਟੈਂਪਰੇਚਰ 28 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਜ਼ਿਆਦਾ ਹੈ। ਉੱਥੇ ਹੀ ਲੁਧਿਆਣਾ ਦੇ ਵਿੱਚ ਤਿੰਨ ਦਿਨਾਂ ਦਾ ਤਾਪਮਾਨ 34.2 ਡਿਗਰੀ ਜਦੋਂ ਕਿ ਰਾਤ ਦਾ 28 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਦਿਨ ਦਾ ਟੈਂਪਰੇਚਰ 35.8 ਡਿਗਰੀ ਜਦੋਂ ਕਿ ਪਟਿਆਲਾ ਦਾ ਟੈਂਪਰੇਚਰ 34.4 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ।
ਕਈ ਜ਼ਿਲ੍ਹਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ: ਹਾਲਾਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਕਈ ਥਾਵਾਂ 'ਤੇ ਬਰਸਾਤ ਵੀ ਰੁਕ-ਰੁਕ ਕੇ ਹੋ ਰਹੀ ਹੈ ਪਰ ਮੌਨਸੂਨ ਖੁੱਲ ਕੇ ਨਹੀਂ ਵਰ ਰਹੇ। ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਜੁਲਾਈ ਦੇ ਬਾਕੀ ਦੋ ਹਫ਼ਤੇ ਕਾਫੀ ਖੁਸ਼ਕ ਰਹੇ ਹਨ। ਪੰਜਾਬ ਦੇ ਵਿੱਚ ਮੀਂਹ ਆਮ ਨਾਲੋਂ ਵੀ ਘੱਟ ਵੇਖਣ ਨੂੰ ਮਿਲਿਆ ਹੈ। ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਨੇ ਦੱਸਿਆ ਸੀ ਕਿ ਆਮ ਨਾਲੋਂ ਲਗਭਗ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ 30 ਫੀਸਦੀ ਤੱਕ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ 22 ਤਰੀਕ ਤੋਂ ਬਾਅਦ ਮੌਨਸੂਨ ਮੁੜ ਤੋਂ ਐਕਟਿਵ ਹੋ ਸਕਦਾ ਹੈ ਪਰ ਮੌਨਸੂਨ ਕੁਝ ਇਲਾਕਿਆਂ ਦੇ ਵਿੱਚ ਹੀ ਐਕਟਿਵ ਨਜ਼ਰ ਆ ਰਿਹਾ ਹੈ।
ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ: ਇੰਡੀਅਨ ਮੈਟਰੋਜੀਕਲ ਡਿਪਾਰਟਮੈਂਟ ਚੰਡੀਗੜ੍ਹ ਦੇ ਮੁਤਾਬਿਕ ਬੀਤੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਵਿੱਚ ਪੰਜ ਐਮਐਮ ਬਾਰਿਸ਼ ਅਤੇ ਪਠਾਨਕੋਟ ਦੇ ਵਿੱਚ ਹੋਈ ਕੁਝ ਬਾਰਿਸ਼ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਹੋਈ ਹੈ, ਹਾਲਾਂਕਿ ਲੁਧਿਆਣਾ ਦੇ ਵਿੱਚ ਜਰੂਰ ਦੋ ਐਮਐਮ ਤੱਕ ਬਾਰਿਸ਼ ਰਿਕਾਰਡ ਕੀਤੀ ਗਈ। ਪਰ ਇਸ ਤੋਂ ਇਲਾਵਾ ਬਾਕੀ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵਾ ਇਲਾਕੇ ਦੇ ਵਿੱਚ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ ਹਾਲਾਂਕਿ ਜਿੱਥੇ ਇੱਕ ਪਾਸੇ ਗਰਮੀ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਝੋਨੇ ਦੀ ਫ਼ਸਲ ਲਈ ਵੀ ਬਰਸਾਤ ਦਾ ਪਾਣੀ ਨਹੀਂ ਮਿਲ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਮੋਟਰਾਂ ਚਲਾਉਣੀਆਂ ਪੈ ਰਹੀਆਂ ਹਨ ਅਤੇ ਉੱਥੇ ਹੀ ਦੂਜੇ ਪਾਸੇ ਜ਼ਿਆਦਾ ਬਿਜਲੀ ਦੀ ਖਪਤ ਹੋਣ ਕਰਕੇ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ।
- OMG!...ਬਠਿੰਡਾ ਜੇਲ੍ਹ 'ਚ ਵਾਰਡਨ ਹੀ ਕਰ ਰਿਹਾ ਸੀ ਵੱਡਾ ਕਾਰਾ, ਜਾਣਕੇ ਉੱਡ ਜਾਣਗੇ ਹੋਸ਼, ਖਬਰ 'ਚ ਜਾਣੋ ਕੀ-ਕੀ ਕੀਤੇ ਕਾਰਨਾਮੇ - Jail warden arrested
- ਕੇਂਦਰੀ ਬਜਟ ਤੋਂ ਸਾਈਕਲ ਇੰਡਸਟਰੀ ਨਿਰਾਸ਼, ਕਿਹਾ-MSMI ਸੈਕਟਰ ਲਈ ਕੇਂਦਰ ਸਰਕਾਰ ਨੇ ਨਹੀਂ ਦਿੱਤੀਆਂ ਨਵੀਆਂ ਰਿਆਇਤਾਂ - BUDGET SESSION 2024 LIVE UPDATES
- ਵਿਵਾਦਾਂ 'ਚ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ 'ਪੰਜਾਬ 95', ਰੋਕ ਲਗਾਉਣ ਉਤੇ ਬੋਲੇ ਸੈਂਸਰ ਬੋਰਡ ਦੇ ਸਾਬਕਾ ਮੈਂਬਰ, ਕਿਹਾ-ਫਿਲਮ ਰਿਲੀਜ਼... - Film Punjab 95
ਅਗਲੇ ਕੁਝ ਘੰਟਿਆਂ ਦੌਰਾਨ ਦਰਮਿਆਨੀ ਬਾਰਿਸ਼ ਹੋਣ ਦਾ ਆਸਾਰ: ਅੱਜ ਸਵੇਰੇ ਵੀ ਦੁਆਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਵਿਭਾਗ ਅਨੁਸਾਰ ਅਗਲੇ ਕੁਝ ਘੰਟਿਆਂ ਦੌਰਾਨ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ, ਐਸਏਐਸ ਨਗਰ, ਚੰਡੀਗੜ੍ਹ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇੱਥੇ ਦੱਸ ਦੇਈਏ ਕਿ ਪੰਜਾਬ ਵਿੱਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਧਰਤੀ ਹੇਠਲੇ ਪਾਣੀ ਅਤੇ ਨਹਿਰੀ ਪਾਣੀ 'ਤੇ ਨਿਰਭਰ ਰਹਿਣਾ ਪੈਂਦਾ ਹੈ।