ETV Bharat / state

ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅੱਪਡੇਟ, ਸੂਬੇ ਦੇ ਇਨ੍ਹਾਂ ਇਲਾਕਿਆਂ 'ਚ ਪਵੇਗਾ ਮੀਂਹ ਤੇ ਕਿਸਾਨਾਂ ਲਈ ਖਾਸ ਹਿਦਾਇਤ - Rain Alert In Punjab - RAIN ALERT IN PUNJAB

Punjab Weather Update : ਜੇਕਰ ਤੁਸੀਂ ਕਿਤੇ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ ਇੱਕ ਵਾਰ ਜ਼ਰੂਰ ਪੰਜਾਬ ਦੇ ਤਾਜ਼ਾ ਮੌਸਮ ਅੱਪਡੇਟ ਬਾਰੇ ਜਾਣ ਲਓ। ਦਰਅਸਲ, ਮੌਸਮ ਵਿਭਾਗ ਵਲੋਂ ਪੰਜਾਬ ਵਿੱਚ ਮੁੜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਾਣੋ ਕਦੋਂ ਪਵੇਗਾ ਮੀਂਹ, ਹੁਣ ਤੱਕ ਕਿਨ੍ਹਾਂ ਮੀਂਹ ਦਰਜ ਹੋਇਆ ਤੇ ਕਿੰਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ? ਜਾਣਨ ਲਈ, ਇੱਥੇ ਪੜ੍ਹੋ ਪੂਰੀ ਖ਼ਬਰ।

Rain Alert In Punjab
ਮੌਸਮ ਸਬੰਧੀ ਤਾਜ਼ਾ ਅੱਪਡੇਟ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Aug 12, 2024, 1:58 PM IST

Updated : Aug 13, 2024, 6:33 AM IST

ਮੌਸਮ ਸਬੰਧੀ ਤਾਜ਼ਾ ਅੱਪਡੇਟ (Etv Bharat (ਪੱਤਰਕਾਰ, ਲੁਧਿਆਣਾ))

ਲੁਧਿਆਣਾ: ਪੰਜਾਬ ਵਿੱਚ ਬੀਤੇ ਦਿਨ ਪਏ ਮੀਂਹ ਨੇ, ਜਿੱਥੇ ਇੱਕ ਪਾਸੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਂਹ 'ਕਾਲ' ਸਾਬਿਤ ਹੋਈ ਹੈ, ਜਿੱਥੇ ਬੀਤੇ ਦਿਨ ਹੁਸ਼ਿਆਰਪੁਰ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ, ਦੂਜੇ ਪਾਸੇ, ਪੰਜਾਬ ਵਿੱਚ ਬੀਤੇ ਦਿਨ ਪਏ ਭਾਰੀ ਮੀਂਹ ਤੋਂ ਬਾਅਦ ਅੱਜ ਤੱਕ ਅਗਸਤ ਮਹੀਨੇ ਵਿੱਚ 190 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਹ ਪੀਏਯੂ ਵੱਲੋਂ ਦਿੱਤੇ ਅੰਕੜੇ ਨੇ ਕਈ ਜ਼ਿਲ੍ਹਿਆਂ ਵਿੱਚ ਇਸ ਤੋਂ ਵੱਧ ਅਤੇ ਘੱਟ ਵੀ ਹੀ ਸਕਦੇ ਹਨ, ਦੱਸ ਦਈਏ ਕਿ 190 ਐਮਐਮ ਮੀਂਹ ਲੁਧਿਆਣਾ ਵਿੱਚ ਪਏ ਮੀਂਹ ਦਾ ਅੰਕੜਾ ਹੈ।

ਆਉਣ ਵਾਲੇ ਦਿਨਾਂ 'ਚ ਮੀਂਹ ਦਾ ਅਲਰਟ : ਪੀ ਏ ਯੂ ਮੌਸਮ ਵਿਗਿਆਨੀ ਨੇ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਅਗਲੇ ਆਉਣ ਵਾਲੇ ਦਿਨਾਂ ਵਿੱਚ ਡੈਪਸਿਟ ਵਿੱਚ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ 70 ਮਿਲੀਮੀਟਰ ਬਾਰਿਸ਼ ਕੀਤੀ ਗਈ, ਜੋ ਆਮ ਡੈਪਸਿਟ ਨਾਲੋਂ ਘੱਟ ਹੈ। ਉਨ੍ਹਾਂ ਕਿਹਾ ਕਿ 10 ਅਤੇ 11 ਤਰੀਕ ਦਾ ਬਾਰਿਸ਼ ਦਾ ਅਲਰਟ ਸੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ, ਤਾਂ ਉਨ੍ਹਾਂ 15 ਅਤੇ 16 ਤਰੀਕ ਨੂੰ ਮੁੜ ਤੋਂ ਬਾਰਿਸ਼ ਦੀ ਸੰਭਾਵਨਾ ਦੀ ਗੱਲ ਕਹੀ ਹੈ। ਇਸ ਦੌਰਾਨ ਮਾਨਸਾ, ਸੰਗਰੂਰ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਤੇ ਪਠਾਨਕੋਟ ਵਿਖੇ ਹਲਕਾ ਮੀਂਹ ਪੈ ਸਕਦਾ ਹੈ।

ਦੱਸ ਦਈਏ ਕਿ ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ, 14 ਅਗਸਤ ਨੂੰ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਤੇ ਪਠਾਨਕੋਟ ਵਿੱਟ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਕਿੰਨਾ ਮੀਂਹ ਦਰਜ: ਮੌਸਮ ਮਾਹਿਰ ਡਾਕਟਰ ਕੁਲਵਿੰਦਰ ਕੌਰ ਗਿੱਲ ਮੁਤਾਬਿਕ ਬੇਸ਼ੱਕ ਬਾਰਿਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਲੁਧਿਆਣਾ ਜ਼ਿਲ੍ਹੇ ਵਿੱਚ ਬੀਤੇ ਦਿਨ 70 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਦਕਿ ਹੁਣ ਤਕ ਅਗਸਤ ਵਿੱਚ 190 ਮਿਲੀਮੀਟਰ ਬਾਰਿਸ਼ ਹੋਈ ਹੈ। ਆਉਂਦੀ 15 ਅਤੇ 16 ਅਗਸਤ ਨੂੰ ਵੀ ਬਾਰਿਸ਼ ਹੋਣ ਸੰਭਾਵਨਾ ਹੈ। ਪੰਜਾਬ ਦੇ ਕਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ।

ਕਿਸਾਨਾਂ ਲਈ ਖਾਸ ਹਿਦਾਇਤ: ਡਾਕਟਰ ਗਿੱਲ ਮੁਤਾਬਿਕ ਬਾਰਿਸ਼ ਤੋਂ ਕਿਸਾਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਖੇਤਾਂ ਵਿੱਚ ਪਾਣੀ ਨੂੰ ਖੜਾ ਹੋਣ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ।

ਤਾਪਮਾਨ ਵਿੱਚ ਗਿਰਾਵਟ ਦਰਜ: ਕੱਲ੍ਹ ਹੋਈ ਬਾਰਿਸ਼ ਦੇ ਨਾਲ ਪਾਰਾ ਹੇਠਾਂ ਗਿਆ ਹੈ, ਕੱਲ੍ਹ ਦਿਨ ਦਾ ਤਾਪਮਾਨ 28 ਡਿਗਰੀ ਦੇ ਨੇੜੇ ਜਦਕਿ ਰਾਤ ਦਾ ਤਾਪਮਾਨ 24 ਡਿਗਰੀ ਦੇ ਨੇੜੇ ਦਰਜ ਹੋਇਆ ਹੈ, ਪਿਛਲੇ ਦਿਨੀਂ ਇਹ ਕਾਫੀ ਘੱਟ ਸੀ। ਉਨ੍ਹਾਂ ਦੱਸਿਆ ਕਿ ਜੂਨ ਅਤੇ ਜੁਲਾਈ ਵਿੱਚ ਮਾਨਸੂਨ ਕਾਫੀ ਕਮਜ਼ੋਰ ਰਿਹਾ ਹੈ ਅਤੇ ਪੰਜਾਬ ਵਿੱਚ ਲਗਭਗ 40 ਫੀਸਦੀ ਤੱਕ ਘਟ ਬਾਰਿਸ਼ ਹੋਈ ਹੈ, ਪਰ ਸਤੰਬਰ ਤੱਕ ਮਾਨਸੂਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਐਵੇਰੇਜ ਮਾਨਸੂਨ ਸੀਜ਼ਨ ਪੂਰਾ ਖ਼ਤਮ ਹੋਣ ਤੋਂ ਬਾਅਦ ਹੀ ਕੱਢੀ ਜਾਵੇਗੀ।

ਮੀਂਹ ਬਣਿਆ 'ਕਾਲ', ਗੱਡੀ ਸਵਾਰੀਆਂ ਸਣੇ ਰੁੜੀ: ਬੀਤੇ ਦਿਨ ਭਾਰੀ ਮੀਂਹ ਕਾਰਨ, ਹੁਸ਼ਿਆਰਪੁਰ ਵਿੱਚ ਚੋਅ ਵਿੱਚ ਕਾਰ ਰੁੜ ਗਈ ਤੇ ਇਸ ਹਾਦਸੇ ਵਿੱਚ 10 ਚੋਂ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਡੇਹਲਾਨ ਪਿੰਡ ਅਤੇ ਭਟੋਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸਾਰੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਨਵਾਂਸ਼ਹਿਰ ਆ ਰਹੇ ਸੀ।

Last Updated : Aug 13, 2024, 6:33 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.