ਮਾਨਸਾ : ਪੰਜਾਬ ਸਰਕਾਰ ਦੇ ਜਰਨਲ ਐਡਵੋਕੇਟ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੇ ਹਲਫਨਾਮੇ ਚੋਂ ਸਿੱਧੂ ਮੂਸੇ ਵਾਲਾ ਦੀ ਸਕਿਉਰਟੀ ਘੱਟ ਕਰਨ ਦੀ ਵਜ੍ਹਾ ਕਾਰਨ ਉਸ ਦੇ ਕਤਲ ਹੋਣ ਦੀ ਗੱਲ ਕਬੂਲ ਕਰੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ 'ਤੇ ਨਾਲ ਹੀ ਅੱਜ ਬਠਿੰਡਾ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਕਿਹਾ ਗਿਆ ਹੈ ਹੁਣ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਿੱਧੂ ਮੂਸੇਵ ਦਾ ਕਤਲ ਸੁਰੱਖਿਆ ਘੱਟ ਹੋਣ ਦੇ ਕਾਰਨ ਹੀ ਹੋਇਆ ਹੈ।
'ਬਿੱਲੀ ਥੈਲੇ ਵਿੱਚੋਂ ਬਾਹਰ ਆ ਚੁੱਕੀ ਹੈ': ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ 'ਤੇ ਉਹਨਾਂ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਗਿਆ। ਇਸ ਦੌਰਾਨ ਉਹਨਾਂ ਪਿੰਡ ਚੱਕ ਅਲਸ਼ੇਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸਕਿਊਰਟੀ ਨੂੰ ਲੈ ਕੇ ਜੋ ਹੁਣ 'ਬਿੱਲੀ ਥੈਲੇ ਵਿੱਚੋਂ ਬਾਹਰ ਆ ਚੁੱਕੀ ਹੈ', ਜੋ ਕਿ ਮੂਸੇਵਾਲਾ ਦੇ ਪਿਤਾ ਹਮੇਸ਼ਾ ਆਪਣੇ ਪੁੱਤਰ ਦੇ ਕਤਲ ਦੀ ਵਜ੍ਹਾ ਸਿਕਿਊਰਟੀ ਵਾਪਸ ਲੈਣ ਦੀ ਗੱਲ ਕਰਦੇ ਸੀ।
- ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਵਧੀਆਂ ਮੁਸ਼ਕਿਲਾਂ, ਚੋਣ ਪ੍ਰਚਾਰ ਨਾ ਕਰਨ ਸੰਬੰਧੀ ਭਾਜਪਾ ਵੱਲੋਂ ਨੋਟਿਸ ਜਾਰੀ - Lok Sabha Elections 2024
- ਮੁੰਬਈ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਵਾਲੇ ਅਨੁਜ ਥਾਪਣ ਦੇ ਪਰਿਵਾਰ ਨੇ ਕੀਤਾ ਪ੍ਰਦਰਸ਼ਨ, ਇਨਸਾਫ਼ ਦੀ ਕੀਤੀ ਮੰਗ - Anuj Thapan suicide case
- 'ਭਾਜਪਾ' ਅਤੇ 'ਆਪ' ਦਾ ਪਿੰਡਾਂ 'ਚ ਵਿਰੋਧ ਕਾਰਨ ਕੀ ਅਕਾਲੀ ਦਲ ਨੂੰ ਹੋਵੇਗਾ ਫਾਇਦਾ ? ਅਕਾਲੀ ਦਲ ਦੇ ਉਮੀਦਵਾਰਾਂ ਨੇ ਕੀਤਾ ਦਾਅਵਾ, ਕਿਹਾ ਵੱਡੀ ਲੀਡ ਨਾਲ ਹੋਵੇਗੀ ਜਿੱਤ - Lok Sabha Elections 2024
ਹੁਣ ਪੰਜਾਬ ਸਰਕਾਰ ਦੇ ਜਰਨਲ ਐਡਵੋਕੇਟ ਵੱਲੋਂ ਸੁਪਰੀਮ ਕੋਰਟ ਵਿੱਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਨੂੰ ਲੈ ਕੇ ਉਸ ਦਾ ਕਤਲ ਹੋਣ ਦੀ ਗੱਲ ਕਬੂਲ ਲਈ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕਿਹਾ ਗਿਆ ਹੈ ਕਿ ਆਖਰ ਸੱਚ ਜੁਬਾਨ ਤੇ ਆ ਹੀ ਜਾਂਦਾ ਹੈ ਉਹਨਾਂ ਕਿਹਾ ਕਿ ਅੱਜ ਵੀ ਜੋ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਵੱਲੋਂ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਿੱਤਾ ਗਿਆ ਹੈ, ਉਸ ਵਿੱਚ ਕਲੀਅਰ ਕੱਟ ਪੰਜਾਬ ਸਰਕਾਰ ਮੰਨ ਚੁੱਕੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਸੀ ਇਸ ਲਈ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ।