ਮੋਗਾ : ਮੋਗਾ ਦੇ ਸਾਬਕਾ ਮੇਅਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਉਨ੍ਹਾਂ ਦੇ ਘਰ ਭਾਜਪਾ ਵਰਕਰ ਅਤੇ ਸਾਬਕਾ ਮੇਅਰ ਅਕਸ਼ਿਤ ਜੈਨ ਅਤੇ ਉਨ੍ਹਾਂ ਦੇ ਪਿਤਾ ਜੋਗਿੰਦਰ ਪਾਲ ਜੈਨ ਦਾ ਪਾਰਟੀ ਵਿੱਚ ਆਉਣ ਦੇ ਭਰਵਾਂ ਸਵਾਗਤ ਕੀਤਾ, ਨਾਲ ਹੀ ਉਹਨਾਂ ਨਾਲ ਚੋਣਾਂ ਸੰਬੰਦੀ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਮੋਗਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹੰਸ ਰਾਜ ਹੰਸ ਨੇ ਕਿਹਾ ਕਿ ਜੋਗਿੰਦਰ ਪਾਲ ਜੈਨ ਮੋਗਾ ਦੀ ਰਾਜਨੀਤੀ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ, ਜੋ ਕਿ ਮੋਗਾ ਵਿੱਚ ਵਿਧਾਇਕ ਵੀ ਰਹਿ ਚੁੱਕੇ ਹਨ।
ਉਹਨਾਂ ਕਿਹਾ ਕਿ ਭਾਜਪਾ ਨੂੰ ਜਿਤਾਉਣ ਲਈ ਜੋਗਿੰਦਰ ਪਾਲ ਜੈਨ ਵਰਗੇ ਆਗੂ ਦੀ ਲੋੜ ਹੈ, ਜਿਸ ਨੂੰ ਲੈਕੇ ਅੱਜ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹੰਸ ਰਾਜ ਹੰਸ ਨੇ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਿਸਾਨ ਸਭ ਤੋਂ ਵੱਧ ਮੇਰਾ ਵਿਰੋਧ ਕਰਦੇ ਹਨ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਫਿਰ ਵੀ ਆਪਣਾ ਸਿਰ ਨੀਵਾਂ ਕਰਕੇ ਚੋਣ ਪ੍ਰਚਾਰ ਕਰ ਰਿਹਾ ਹਾਂ।
ਮੇਰਾ ਹੀ ਵਿਰੋਧ ਕਿਉਂ : ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਇਕ ਬੀਜੇਪੀ ਵਰਕਰ ਨੇ ਚੁਣਾਂਵੀ ਮੀਟਿੰਗ ਰੱਖੀ ਸੀ, ਕਿਸਾਨਾਂ ਨੇ ਉਸ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਅਤੇ ਧਮਕੀ ਦਿੱਤੀ, ਉਸ ਵਰਕਰ ਨੇ ਮੇਰੇ ਸਾਹਮਣੇ ਆਪਣਾ ਦੁੱਖੜਾ ਸੁਣਾਇਆ, ਜਿਸ ਕਰਕੇ ਮੈਨੂੰ ਥੋੜਾ ਮਹਿਸੂਸ ਹੋਇਆ। ਇਸ ਲਈ ਕਿਹਾ ਕਿ ਦੋ ਤਰੀਕ ਤੋਂ ਬਾਅਦ ਗੱਲ ਕਰਾਂਗੇ ਹਾਲੇ ਇਹਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ, ਤੁਸੀਂ ਆਪਣਾ ਕੰਮ ਕਰਦੇ ਰਹੋ। ਉਹਨਾਂ ਕਿਹਾ ਕਿ ਮੇਰਾ ਹੀ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਹੋਰ ਵੀ ਬੀਜੇਪੀ ਦੇ ਲੀਡਰ ਹਨ, ਬਾਕੀ ਉੱਪਰ ਵਾਲਾ ਸਭ ਕੁਝ ਦੇਖ ਰਿਹਾ ਹੈ ਉਸਨੇ ਸਾਰਿਆਂ ਤੋਂ ਜਵਾਬ ਮੰਗਣਾ ਹੈ।