ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਆਏ ਦਿਨ ਕੋਈ ਨਾ ਕੋਈ ਉਮੀਦਵਾਰ ਧਰਮਾਂ ਨਾਲ ਜੁੜੀਆਂ ਬਿਆਨਬਾਜ਼ੀਆਂ ਕਰ ਕੇ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇੱਕ ਵਿਵਾਦਿਤ ਬਿਆਨ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਪ੍ਰਭੂ ਯਿਸੂ ਮਸੀਹ ਵੱਡਾ ਭਰਾ ਅਤੇ ਸਿੱਖ ਸਭ ਤੋਂ ਛੋਟਾ ਬੱਚਾ’ ਹੈ।
'ਸਭ ਤੋਂ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਅਤੇ ਸਭ ਤੋਂ ਛੋਟਾ ਭਰਾ ਸਿੱਖ ਹੈ’: ਦੱਸਯੋਗ ਹੈ ਕਿ ਅੰਮ੍ਰਿਤਸਰ 'ਚ ਇਸਾਈ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਬੋਨੀ ਅਜਨਾਲ਼ਾ ਨੇ ਕਿਹਾ ਕਿ 2024 ਦਾ ਸੱਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ। 'ਸਭ ਤੋਂ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਅਤੇ ਸਭ ਤੋਂ ਛੋਟਾ ਭਰਾ ਸਿੱਖ ਹੈ’। ਇਸ ਬਿਆਨ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਿਆਨ ਦੀ ਨਿਖੇਧੀ ਹੋਣ ਤੋਂ ਬਾਅਦ ਭਾਜਪਾ ਆਗੂ ਵੱਲੋਂ ਮੁਆਫ਼ੀ ਵੀ ਮੰਗੀ ਗਈ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
'ਮੈਂ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ’: ਇੱਕ ਵੀਡੀਓ ਜਾਰੀ ਕਰਦਿਆਂ ਅਜਨਾਲਾ ਨੇ ਕਿਹਾ, ‘ਮੇਰੀ ਅਜਿਹੀ ਕੋਈ ਗਲਤ ਭਾਵਨਾ ਨਹੀਂ ਸੀ, ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਅਤੇ ਇਹ ਕਿਸ ਨੇ ਕੀਤੀ ਹੈ, ਉਸ ਬਾਰੇ ਮੈਨੂੰ ਪਤਾ ਹੈ। ਜਿਸ ਧਰਮ ਵਿਚ ਮੇਰਾ ਜਨਮ ਹੋਇਆ ਉਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਤੇ ਮੈਂ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ’। ਬੋਨੀ ਅਜਨਾਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।
ਸਿੱਖ ਜਗਤ 'ਚ ਭਾਰੀ ਰੋਸ : ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਬਿਆਨ 'ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂਂ ਕਿਹਾ ਕਿ ਉਹਨਾਂ ਕਿਹਾ ਕਿ ਧਾਰਮਿਕ ਲੋਕਾਂ ਵੱਲੋਂ ਧਾਰਮਿਕ ਆਸਥਾ ਨੂੰ ਛਿੱਕੇ ਟੰਗਦੀ ਨਜ਼ਰ ਆ ਜਾ ਰਹੀ ਹੈ, ਬੀਤੇ ਦਿਨੀਂ ਅੰਮ੍ਰਿਤਾ ਵੜਿੰਗ ਵੱਲੋਂ ਕਾਂਗਰਸ ਦੇ ਖੂਨੀ ਪੰਜੇ ਨੂੰ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਜੋੜਿਆ ਗਿਆ ਸੀ, ਅੱਜ ਪਤਾ ਲੱਗਾ ਕਿ ਭਾਜਪਾ ਆਗੂ ਬੋਨੀ ਅਜਨਾਲਾ ਜੋ ਕਿਸੇ ਸਮੇਂ ਅਕਾਲੀ ਦਲ ਵਿੱਚ ਰਹੇ 'ਤੇ ਅੱਜ ਕੱਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੁੱਕ ਕੇ ਲੜਾਈ ਲੜ ਰਹੇ ਹਨ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਿਲ ਹੋਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਹਰ ਵਿਅਕਤੀ ਨੂੰ ਆਪਣਾ ਹੱਕ ਹੈ। ਪਰ ਕਿਸੇ ਵੀ ਮਨੁੱਖ ਨੂੰ ਕਿਸੇ ਦੂਸਰੇ ਧਰਮ ਦੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।
ਬੋਨੀ ਅਜਨਾਲਾ ਕਹਿ ਰਹੇ ਹਨ ਕਿ ‘ਪ੍ਰਭੂ ਯਿਸੂ ਮਸੀਹ ਵੱਡਾ ਭਰਾ ਅਤੇ ਸਿੱਖ ਸਭ ਤੋਂ ਛੋਟਾ ਬੱਚਾ’ ਹੈ। ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਅੰਮ੍ਰਿਤਸਰ ਸਾਹਿਬ ਤੋਂ ਇੱਕ ਭਾਜਪਾ ਦੇ ਉਮੀਦਵਾਰ ਦੇ ਵਜੋਂ ਮੈਦਾਨ 'ਚ ਉਤਾਰੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਰਹੇ ਕਿ ਮੇਰੇ ਪਿਤਾ ਪੁਰਖ ਸਮੁੰਦਰੀ ਪਰਿਵਾਰ ਜਿਹਨਾਂ ਨੇ ਸਿੱਖ ਕੌਮ ਦੇ ਲਈ ਵੱਡੀਆਂ ਲੜਾਈਆਂ ਲੜੀਆਂ। ਉਹ ਇਸ ਗੱਲ ਦਾ ਅਧਾਰ ਬਣਾ ਕੇ ਵੋਟਾਂ ਵੀ ਮੰਗ ਰਹੇ ਹਨ। ਉਹਨਾਂ ਕਿਹਾ ਕਿ ਬੋਨੀ ਅਜਨਾਲਾ ਵੱਲੋਂ ਸਿੱਖ ਧਰਮ ਨੂੰ ਛੋਟਾ ਬੱਚਾ ਕਹਿ ਕੇ ਸਿੱਖੀ ਦੀ ਤੌਹੀਨ ਕੀਤੀ ਗਈ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਹੁਣ ਕਿਸਾਨਾਂ ਤੋਂ ਇਲਾਵਾ ਸਿੱਖ ਵੀ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਵਾਲ ਕਰਨਗੇ।
- ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਕੀਤਾ ਚੋਣ ਮੁਹਿੰਮ ਦਾ ਆਗਾਜ਼ - Beginning of election campaign
- ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਸਿੱਖ ਧਰਮ ਨੂੰ ਲੈ ਕੇ ਕਥਿਤ ਵਿਵਾਦਤ ਬਿਆਨ, ਬੋਨੀ ਅਜਨਾਲਾ ਨੇ ਮਾਮਲੇ ਉੱਤੇ ਦਿੱਤੀ ਸਫਾਈ - BJP leader Amarpal Singh Bone
- ਸਮਰਾਲਾ ਚ ਪੁਲਿਸ ਚੌਂਕੀ ਕੋਲ ਲੁੱਟ ਦੀ ਵਾਰਦਾਤ, ਐਕਟਿਵਾ ਸਵਾਰ ਚਾਚੀ ਭਤੀਜੀ ਨੂੰ ਘੇਰ ਕੇ ਖੋਹੀ ਸੋਨੇ ਦੀ ਚੈਨ - Robbery incident during the day
ਭਾਜਪਾ ਆਗੂ ਨੇ ਮੰਗੀ ਮੁਆਫੀ : ਦੱਸ ਦਈਏ ਕਿ ਜਦੋਂ ਮਾਮਲਾ ਭਖਦਾ ਨਜ਼ਰ ਆਇਆ ਤਾਂ ਭਾਜਪਾ ਆਗੂ ਬੋਨੀ ਅਜਨਾਲਾ ਨੇ ਤੁਰੰਤ ਮੁਆਫੀ ਮੰਗ ਲਈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਬੀਤੀ ਦੇਰ ਰਾਤ ਉਨ੍ਹਾਂ ਵੱਲੋਂ ਇੱਕ ਸਮਾਗਮ ਦੌਰਾਨ ਦਿੱਤੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸ ਨੇ ਕੀਤੀ ਹੈ ਉਨ੍ਹਾਂ ਨੂੰ ਇਹ ਵੀ ਪਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਸੀ, ਕਰਦਾ ਹਾਂ ਅਤੇ ਕਰਦਾ ਰਹਾਂਗਾ, ਜਿਸ ਕਿਸੇ ਨੂੰ ਵੀ ਉਨ੍ਹਾਂ ਦੇ ਇਸ ਬਿਆਨ ਨਾਲ ਠੇਸ ਪਹੁੰਚੀ ਹੈ, ਉਹ ਮੁਆਫੀ ਮੰਗਦੇ ਹਨ ਤੇ ਉਨ੍ਹਾਂ ਨੂੰ ਸੰਗਤ ਅਤੇ ਵਾਹਿਗੁਰੂ 'ਤੇ ਭਰੋਸਾ ਹੈ ਕਿ ਉਹ ਬਖ਼ਸ਼ਣਹਾਰ ਹੈ।