ਅੰਮ੍ਰਿਤਸਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਜੋ ਕਿ ਆਪਣੇ ਚਾਰ ਦਿਨਾਂ ਦੇ ਸਰਹੱਦੀ ਦੌਰੇ ਉੱਤੇ ਹਨ। ਬੀਤੀ ਸ਼ਾਮ ਉਹ ਅਟਾਰੀ ਸਰਹੱਦ ਵਿਖੇ ਪਹੁੰਚੇ ਅਤੇ ਸਰਹੱਦ ਉੱਤੇ ਹੁੰਦੀ ਰੀ-ਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਉਹਨਾਂ ਨੇ ਇਸ ਮੌਕੇ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੇ ਜਾ ਰਹੇ ਪਰੇਡ ਦਾ ਆਨੰਦ ਲਿਆ ਅਤੇ ਜਵਾਨਾਂ ਦੇ ਇਸ ਕਾਬਲ ਏ ਤਾਰੀਫ ਪ੍ਰਦਰਸ਼ਨ ਦੀ ਸਰਾਹਨਾ ਕੀਤੀ। ਇਸ ਦੌਰਾਨ ਕਟਾਰੀਆ ਨੇ ਜਵਾਨਾਂ ਵੱਲੋਂ ਅੰਤਰਰਾਸ਼ਟਰੀ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਨ ਲਈ ਕੀਤੀ ਜਾ ਰਹੀ ਡਿਊਟੀ ਲਈ ਉਨਾਂ ਦੀ ਪਿੱਠ ਥਾਪੜੀ।
ਪਰਾਲੀ ਦਾ ਬਦਲਵਾਂ ਹਲ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਪੰਜਾਬ ਨੇ ਪਰਾਲੀ ਸਾੜਨ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਤੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਵਲ ਸਖਤੀ ਦੀ ਨਹੀਂ ਬਲਕਿ ਬਦਲ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੀ ਸਨਅਤ ਦੀ ਲੋੜ ਹੈ ਜੋ ਕਿ ਪਰਾਲੀ ਨੂੰ ਬਾਲਣ ਵਜੋਂ ਵਰਤੇ ਜਾਂ ਪਰਾਲੀ ਤੋਂ ਕੱਚਾ ਮਾਲ ਲੈ ਕੇ ਉਸ ਨੂੰ ਅੱਗੇ ਪ੍ਰੋਸੈਸ ਕਰੇ।
ਨਸ਼ਾ ਸਰਹੱਦ ਪਾਰ ਤੋਂ ਮਿਲ ਰਿਹਾ
ਇਸ ਮੌਕੇ ਉਹਨਾਂ ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਸਮਗਲਿੰਗ ਸਬੰਧੀ ਪੁਛੇ ਜਾਣ ਉੱਤੇ ਜਵਾਬ ਦਿੰਦੇ ਹੋਏ ਕਿਹਾ ਕਿ ਸਰਹੱਦ ਪਾਰ ਤੋਂ ਆਉਂਦਾ ਨਸ਼ਾ ਜੋ ਕਿ ਹੁਣ ਡਰੋਨਾਂ ਦੀ ਸਹਾਇਤਾ ਨਾਲ ਬਹੁਤ ਆਸਾਨੀ ਨਾਲ ਪਹੁੰਚ ਰਿਹਾ ਹੈ, ਨੂੰ ਰੋਕਣ ਲਈ ਲੋਕਾਂ ਦੇ ਸਾਥ ਦੀ ਵੱਡੀ ਲੋੜ ਹੈ ਅਤੇ ਮੈਂ ਇਹ ਸਾਥ ਲੈਣ ਲਈ ਹੀ ਕੋਸ਼ਿਸ਼ ਕਰ ਰਿਹਾ ਹਾਂ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਬੀਐਸਐਫ ਜੋ ਕਿ ਦੇਸ਼ ਦੀ ਸੁਰੱਖਿਆ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਉਹਨਾਂ ਵੱਲੋਂ ਬਹੁਤ ਸਾਰੇ ਨਸ਼ੇ ਤਸਕਰੀ ਨੂੰ ਲੈ ਕੇ ਡਰੋਨਾਂ ਨੂੰ ਸੁੱਟਿਆ ਗਿਆ ਹੈ ਅਤੇ ਬਹੁਤ ਸਾਰੇ ਡਰੋਨ ਵੀ ਉਹਨਾਂ ਵੱਲੋਂ ਬਰਾਮਦ ਕੀਤੇ ਗਏ ਹਨ। ਹਾਲਾਂਕਿ ਇਸ ਦੇ ਨਾਲ ਬਹੁਤ ਸਾਰੀ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਰਾਜਾ ਵੜਿੰਗ ਦੇ 'ਸੁਰਖੀ-ਬਿੰਦੀ' ਵਾਲੇ ਬਿਆਨ 'ਤੇ ਰਵਨੀਤ ਬਿੱਟੂ ਨੇ ਸਾਧਿਆ ਨਿਸ਼ਾਨਾ,ਮੁਆਫੀ ਦੀ ਕੀਤੀ ਮੰਗ
ਪਨਸਪ ਐਮਡੀ ਸੋਨਾਲੀ ਗਿਰੀ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ, ਝੋਨੇ ਦਾ ਚੁੱਕਿਆ ਜਾਵੇਗਾ ਦਾਣਾ-ਦਾਣਾ
ਉਥੇ ਹੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਹੋਰ ਇਸ ਤਰਾਂ ਦੇ ਫੈਕਟਰੀ ਲਗਾਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਪਰਾਲੀ ਦੇ ਨਾਲ ਹੋਰ ਤੇਲ ਦਾ ਉਤਪਾਦ ਬਣਾ ਸਕੀਏ ਅਤੇ ਇਸ ਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਵਰਤੋ ਲੈ ਕੇ ਆਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਆਪਣੀ ਬਹਾਦਰੀ ਦੇ ਕਾਰਨ ਜਾਂਦੇ ਹਨ ਅਤੇ ਜੇਕਰ ਪੰਜਾਬ ਦਾ ਵਾਤਾਵਰਣ ਦੁਸ਼ਟ ਹੋ ਰਿਹਾ ਹੈ ਤਾਂ ਇਸ ਨੂੰ ਵੀ ਠੀਕ ਕਰਨ ਵਾਸਤੇ ਸਾਨੂੰ ਕੁਝ ਨਾ ਕੁਛ ਹੋਰ ਕਦਮ ਚੁੱਕਣ ਦੇ ਜਰੂਰਤ ਹੈ।