ਅੰਮ੍ਰਿਤਸਰ: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਜਰਮਨੀ ਦੇ ਖਿਲਾਫ਼ ਸੈਮੀਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ। ਇਸ ਵਾਰ ਓਲੰਪਿਕ ਖੇਡਾਂ ਪੈਰਿਸ 'ਚ ਹੋ ਰਹੀਆਂ ਹਨ। ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਧੁੰਮ ਮਚਾ ਰਹੀ ਹੈ। ਦੱਸ ਦਈਏ ਕਿ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ, ਜਿੱਥੇ ਇਸ ਟੀਮ ਦਾ ਸਾਹਮਣਾ ਵਿਸ਼ਵ ਚੈਂਪੀਅਨ ਜਰਮਨੀ ਨਾਲ ਹੋਵੇਗਾ।
ਇਸ ਲਈ ਭਾਰਤੀ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਹਾਕੀ ਮੈਚ 'ਤੇ ਬਣੀਆਂ ਹਨ। ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਗਈ, ਤਾਂ ਗੁਰਜੰਟ ਸਿੰਘ ਦੇ ਦਾਦਾ ਅਤੇ ਪਿਤਾ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਇਸ ਵਾਰ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਗੋਲਡ ਮੈਡਲ ਜਿੱਤ ਕੇ ਹੀ ਵਾਪਸ ਆਵੇਗੀ। ਇਸਦੇ ਨਾਲ ਹੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਅਤੇ ਦਾਦਾ ਨੇ ਅੱਗੇ ਕਿਹਾ ਕਿ ਅਸੀਂ ਦਿਨ ਰਾਤ ਅਰਦਾਸ ਕਰ ਰਹੇ ਹਾਂ ਕਿ ਹਾਕੀ ਟੀਮ ਇਸ ਵਾਰ ਜਿੱਤ ਕੇ ਹੀ ਵਾਪਸ ਆਵੇ। ਸਾਨੂੰ ਪੂਰੀ ਆਸ ਹੈ ਕਿ ਇਸ ਵਾਰ ਹਾਕੀ ਵਿੱਚ ਗੋਲਡ ਮੈਡਲ ਜਰੂਰ ਆਵੇਗਾ।
ਪਰਿਵਾਰ ਨੇ ਗੱਲ੍ਹ ਕਰਦੇ ਹੋਏ ਅੱਗੇ ਕਿਹਾ ਕਿ ਜਿਹੜੇ ਸਕੂਲ ਵਿੱਚ ਅਸੀਂ ਪੜ੍ਹਦੇ ਸੀ, ਅੱਜ ਉਹ ਸਕੂਲ ਸਾਡੇ ਬੱਚੇ ਦੇ ਨਾਂ 'ਤੇ ਹੈ। ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਦੇ ਹਾਂ ਅਤੇ ਸਾਹਮਣੇ ਉਹ ਸਕੂਲ ਆਉਂਦਾ ਹੈ, ਜਿਸ 'ਤੇ ਸਾਡੇ ਬੇਟੇ ਦਾ ਨਾਮ ਲਿਖਿਆ ਹੈ, ਤਾਂ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।
- ਆਜ਼ਾਦੀ ਦਿਹਾੜੇ ਨੂੰ ਲੈਕੇ ਪੁਲਿਸ ਹੋਈ ਅਲਰਟ, ਬਠਿੰਡਾ 'ਚ ਬੱਸ ਸਟੈਂਡ ਸਣੇ ਇੰਨ੍ਹਾਂ ਥਾਵਾਂ 'ਤੇ ਚਲਾਇਆ ਸਰਚ ਅਭਿਆਨ - search operation high security jail
- ਨੌਜਵਾਨਾਂ ਲਈ ਖ਼ੁਸ਼ਖਬਰੀ...ਭਗਵੰਤ ਮਾਨ ਸਰਕਾਰ ਜਲਦ ਕੱਢਣ ਜਾ ਰਹੀ ਪੰਜਾਬ ਪੁਲਿਸ ਦੀ ਭਰਤੀ - Recruitment in Punjab Police
- ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਦੋ ਧਿਰਾਂ 'ਚ ਚੱਲੇ ਇੱਟਾਂ ਰੋੜੇ ਤੇ ਕਈ ਲੋਕ ਹੋਏ ਜ਼ਖ਼ਮੀ, ਮੌਕੇ ਦੀ ਵੀਡੀਓ... - fight between two parties
ਪੈਰਿਸ ਓਲੰਪਿਕ 2024 ਲਈ ਭਾਰਤੀ ਹਾਕੀ ਟੀਮ:
ਗੋਲਕੀਪਰ: ਪੀ ਆਰ ਸ਼੍ਰੀਜੇਸ਼।
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ (ਸੈਮੀਫਾਈਨਲ ਤੋਂ ਬਾਹਰ), ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ।
ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ।
ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਬਦਲਵੇਂ ਖਿਡਾਰੀ: ਨੀਲਕੰਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।