ਰੋਪੜ: ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਛੱਤੀਸਗੜ੍ਹ ਵਿਖੇ ਕਰਵਾਏ ਗਏ ਨੈਸ਼ਨਲ ਗੱਤਕਾ ਸਕੂਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਅਕੈਡਮੀ ਲੋਦੀਮਾਜਰਾ ਦੀ ਖਿਡਾਰc ਹਰਪ੍ਰੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਆਪਣੀ ਸੰਸਥਾ ਮਾਪਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਹਰਪ੍ਰੀਤ ਕੌਰ ਦੀ ਅੰਡਰ 17 ਸਿੰਗਲ ਸੋਟੀ ਮੁਕਾਬਲੇ ਲਈ ਪੰਜਾਬ ਦੀ ਟੀਮ ਵਿੱਚ ਚੋਣ ਹੋਈ ਸੀ।
ਖਿਡਾਰਣ ਹਰਪ੍ਰੀਤ ਕੌਰ ਵੱਲੋਂ ਪਿਛਲੇ ਦੋ ਸਾਲ ਤੋਂ ਗਤਕੇ ਦੇ ਅਧੀਨ ਪੈਂਦੀ ਖੇਡ ਸਿੰਗਲ ਸੋਟੀ ਦੀ ਟ੍ਰੇਨਿੰਗ ਲਈ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਖੇਡ ਦੇ ਵਿੱਚ ਮਹਾਰਤ ਹਾਸਿਲ ਹੋ ਗਈ ਹੈ ਅਤੇ ਬੀਤੇ ਦਿਨੀ ਉਸ ਨੇ ਛੱਤੀਸਗੜ੍ਹ ਵਿੱਚ ਹੋਏ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀਆਂ ਗੇਮਾਂ ਵਿੱਚ ਹਿੱਸਾ ਲਿਆ। ਜਿੱਥੇ ਉਸ ਵੱਲੋਂ ਅੱਵਲ ਦਰਜੇ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਗਿਆ।
ਗੋਲਡ ਮੈਡਲਿਸਟ ਹਰਪ੍ਰੀਤ ਨੇ ਕਿਹਾ ਕਿ ਮੁਕਾਬਲਾ ਬਹੁਤ ਹੀ ਸਖਤ ਸੀ ਅਤੇ ਇਸ ਦੌਰਾਨ ਵੱਖ-ਵੱਖ ਸੂਬਿਆਂ ਦੀਆਂ ਖਿਡਾਰਣਾਂ ਨਾਲ ਉਨ੍ਹਾਂ ਦੇ ਸਖ਼ਤ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਪੰਜਾਬ ਅਤੇ ਛੱਤੀਸਗੜ੍ਹ ਦੇ ਵਿੱਚ ਰਿਹਾ ਜਿਸ ਦੌਰਾਨ ਪੰਜਾਬ ਨੇ ਬਾਜ਼ੀ ਮਾਰੀ। ਹਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਖੇਡਣ ਦਾ ਸ਼ੌਂਕ ਸੀ ਅਤੇ ਪਰਿਵਾਰ ਵੱਲੋਂ ਵੀ ਇਸ ਸ਼ੌਂਕ ਦਾ ਸਮਰਥਨ ਕੀਤਾ ਗਿਆ ਅਤੇ ਜਿਸ ਕਾਰਨ ਉਸ ਨੂੰ ਇਹ ਆਜ਼ਾਦੀ ਮਿਲ ਗਈ ਕਿ ਉਹ ਆਪਣੇ ਸੁਪਨੇ ਨੂੰ ਜੀ ਸਕੇ। ਹਰਪ੍ਰੀਤ ਨੇ ਅੱਗੇ ਕਿਹਾ ਕਿ ਉਹਨਾਂ ਦਾ ਸੁਫਨਾ ਹੈ ਕਿ ਉਹ ਅੱਗੇ ਜਾ ਕੇ ਖੇਡਾਂ ਦੇ ਵਿੱਚ ਵੀ ਹਿੱਸਾ ਲਵੇ ਅਤੇ ਹੋਰ ਬਿਹਤਰ ਪ੍ਰਦਰਸ਼ਨ ਕਰੇ।
- ਜੇਸੀਬੀ ਮਸ਼ੀਨ ਨਾਲ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਕਿਸਾਨਾਂ ਨੇ ਪਾਏ ਚਾਲੇ, ਕਿਹਾ-ਬੇਰੀਕੇਡਿੰਗ ਦਾ ਦੇਵਾਂਗੇ ਮੂੰਹ ਤੋੜ ਜਵਾਬ
- ਇੰਡੀਆ ਫਾਰਮਰ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ, 16 ਫਰਵਰੀ ਦੇ ਬੰਦ ਦੀ ਕਾਲ ਨੂੰ ਲੈਕੇ ਕੀਤੀ ਚਰਚਾ
- ਦਿੱਲੀ ਵੱਲ ਵੱਖ-ਵੱਖ ਥਾਵਾਂ ਤੋਂ ਕੂਚ ਕਰ ਰਹੇ ਕਿਸਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਰੁਕੇ, ਕਿਹਾ- ਆਗੂਆਂ ਦੇ ਇਸ਼ਾਰੇ ਉੱਤੇ ਹੋਵੇਗਾ ਅਗਲਾ ਐਕਸ਼ਨ
ਜੇਤੂ ਖਿਡਾਰਣ ਹਰਪ੍ਰੀਤ ਕੌਰ ਦੀ ਮਾਤਾ ਦਾ ਕਹਿਣਾ ਸੀ ਕਿ ਉਸ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਸ ਦੀ ਧੀ ਵੱਲੋਂ ਇਂਨੀ ਘੱਟ ਉਮਰ ਦੇ ਵਿੱਚ ਸੂਬੇ ਅਤੇ ਰੋਪੜ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਹਰਪ੍ਰੀਤ ਨੇ ਦੱਸਿਆ ਕਿ ਕਈ ਵਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਜਦੋਂ ਕਿਸੀ ਖੇਡ ਵਿੱਚ ਜਿੱਤ ਮਿਲ ਜਾਂਦੀ ਹੈ ਤਾਂ ਉਸਦਾ ਆਨੰਦ ਵੱਖ ਹੀ ਹੁੰਦਾ ਹੈ। ਖੇਡਾਂ ਤੋਂ ਵਾਪਸ ਆਉਣ ਤੋਂ ਬਾਅਦ ਅੱਜ ਹਰਪ੍ਰੀਤ ਦਾ ਉਸ ਦੇ ਟ੍ਰੇਨਿੰਗ ਸੈਂਟਰ ਅਤੇ ਸਕੂਲ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਕੌਰ ਨੇ ਸੁਨੇਹਾ ਦਿੱਤਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ।