ਤਰਨਤਾਰਨ: ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਣੇਕੇ ਵਿਖੇ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇੱਕ ਕਮਰੇ ਵਿੱਚ ਹੀ ਸੁੱਤੇ ਪਏ ਸਾਰੇ ਪਰਿਵਾਰ 'ਤੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਜਖ਼ਮੀ ਹੋ ਗਏ ।
ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ: ਪਰਿਵਾਰਕ ਮੈਂਬਰ ਦੁਆਰਾ ਦੱਸਿਆ ਗਿਆ ਹੈ ਕਿ ਬਹੁਤ ਭਾਰੀ ਮੀਂਹ ਪੈਣ ਕਾਰਨ ਜਦੋਂ ਘਰ ਦੇ ਕਮਰੇ ਵਿੱਚ ਬੈਠੇ ਪੂਰੇ ਪਰਿਵਾਰ 'ਤੇ ਅਚਾਨਕ ਛੱਤ ਡਿੱਗ ਪਈ ਅਤੇ ਛੱਤ ਡਿੱਗਣ ਕਾਰਨ ਕਮਰੇ ਅੰਦਰ ਬੈਠੀ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਉਸਦੇ ਨਾਲ ਹੀ ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ ਔਰਤ ਜੋਗਿੰਦਰ ਕੌਰ ਦੇ ਲੜਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਤਿੰਨੇ ਭੈਣਾਂ ਪਿੰਡ ਮਾਣੇਕੇ ਕੇ ਵਿਖੇ ਆਈਆਂ ਹੋਈਆਂ ਸਨ।
ਹੌਲੀ-ਹੌਲੀ ਪੂਰੇ ਪਰਿਵਾਰ ਨੂੰ ਬਾਹਰ ਕੱਢਿਆ : ਜਦੋਂ ਉਹ ਕਮਰੇ ਅੰਦਰ ਬੈਠੀਆਂ ਹੋਈਆਂ ਸਨ ਤਾਂ ਅਚਾਨਕ ਉਤੋਂ ਛੱਤ ਡਿੱਗ ਪਈ। ਜਦੋਂ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਪੂਰੇ ਪਰਿਵਾਰ ਨੂੰ ਛੱਤ ਦੇ ਮਲਵੇ ਹੇਠੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਮਲਵਾ ਬਹੁਤ ਜਿਆਦਾ ਹੋਣ ਕਰਕੇ ਹੌਲੀ-ਹੌਲੀ ਪੂਰੇ ਪਰਿਵਾਰ ਨੂੰ ਬਾਹਰ ਕੱਢਿਆ ਗਿਆ।
ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ: ਜਿਸ ਕਾਰਨ ਉਸਦੀ ਮਾਂ ਜੋਗਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਇੱਕ ਛੋਟਾ ਬੱਚਾ ਗੰਭੀਰ ਜਖ਼ਮੀ ਹੋ ਗਿਆ ਹੈ। ਜਿਨਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀੜਤ ਵਿਅਕਤੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।
- ਲੱਖਾਂ ਰੁਪਏ ਖਰਚ ਕੇ ਪ੍ਰੇਮਿਕਾ ਨੂੰ ਭੇਜਿਆ ਇੰਗਲੈਂਡ, ਏਅਰਪੋਰਟ 'ਤੇ ਪਹੁੰਚਦੇ ਹੀ ਕੁੜੀ ਨੇ ਬਦਲੇ ਤੇਵਰ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ - Youth committed suicide in Patiala
- ਦਿੱਲੀ ਬੇਸਮੈਂਟ ਵਿੱਚ ਹੋਏ ਹਾਦਸੇ ਤੋਂ ਬਾਅਦ ਜਾਗਿਆ ਲੁਧਿਆਣਾ ਪ੍ਰਸ਼ਾਸਨ, ਕਾਰਵਾਈ ਦੇ ਆਦੇਸ਼ ਕੀਤੇ ਜਾਰੀ - Ludhiana administration
- ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਅੰਮ੍ਰਿਤਸਰ ਪੁਲਿਸ ਸਖ਼ਤ, ਨਵੇਂ ਕਾਨੂੰਨ ਲਾਗੂ ਕਰਨ ਲਈ ਵਧਾਏ ਹੋਰ 20 ਦਿਨ - Amritsar police issued challans