ਬਠਿੰਡਾ: ਪੰਜ ਤਿਉਹਾਰਾਂ ਦਾ ਸੰਗਮ ਦਿਵਾਲੀ ਦਾ ਤਿਉਹਾਰ ਇਸ ਵਾਰ ਇੱਕ ਨਵੰਬਰ ਨੂੰ ਮਨਾਇਆ ਜਾਵੇਗਾ ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਮਨਾਉਣ ਦੀ ਚਰਚਾ ਚੱਲ ਰਹੀ ਸੀ, ਇਸੇ ਚਰਚਾ ਦੇ ਚਲਦੇ ਲੋਕ ਦੁਚਿੱਤੀ ਵਿੱਚ ਸਨ। ਇਨ੍ਹਾਂ ਚਰਚਾਵਾਂ ਨੂੰ ਵਿਰਾਮ ਲਾਉਂਦੇ ਹੋਏ ਪੰਡਿਤ ਮੁਰਲੀ ਧਰ ਗੋਡ ਨੇ ਦੱਸਿਆ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਜੋ ਭਰਮ ਪੈਦਾ ਕੀਤੇ ਜਾ ਰਹੇ ਹਨ। ਅਜਿਹਾ ਕੁਝ ਨਹੀਂ ਹੈ ਇਸ ਵਾਰ ਦਿਵਾਲੀ 1 ਨਵੰਬਰ ਦੀ ਮਨਾਈ ਜਾਵੇਗੀ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ। 31 ਅਕਤੂਬਰ ਨੂੰ ਚਤੁਰਦਸੀ ਦਾ ਤਿਉਹਾਰ ਹੈ ਅਤੇ 1 ਨਵੰਬਰ ਨੂੰ ਲੋਕ ਦਿਵਾਲੀ ਮਨਾਉਣਗੇ।
ਦੋਸ਼ ਕਾਲ ਦੇ ਸਮੇਂ ਹੀ ਕਰੋ ਲਕਸ਼ਮੀ ਮਾਤਾ ਦੀ ਪੂਜਾ
ਪੰਡਿਤ ਮੁਰਲੀ ਧਰ ਗੋਡ ਨੇ ਦੱਸਿਆ ਕਿ 31 ਅਕਤੂਬਰ ਨੂੰ ਮਨਾਈ ਜਾਣ ਵਾਲੀ ਚਤੁਰਦਸੀ ਨੂੰ ਛੋਟੀ ਦੀਵਾਲੀ ਵੀ ਕਿਹਾ ਜਾਂਦਾ ਹੈ ਇਸ ਦਿਨ ਆਟੇ ਦਾ ਦੀਵਾ ਬਣਾ ਕੇ ਘਰ ਦੇ ਮੁੱਖ ਗੇਟ ਦੇ ਦੱਖਣ ਵਾਲੇ ਪਾਸੇ ਮੂੰਹ ਕਰਕੇ ਦੀਪਕ ਜਲਾਇਆ ਜਾਣਾ ਚਾਹੀਦਾ ਹੈ। ਇਹ ਦੀਪਕ ਦਿਨ ਸ਼ੇਪੇ ਤੋਂ ਬਾਅਦ ਸਾਈ ਕਾਲ ਦੇ ਸਮੇਂ ਦੌਰਾਨ ਜਲਾਇਆ ਜਾਂਦਾ ਹੈ ਅਤੇ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਮਨੁੱਖ ਨੂੰ ਨਰਕ ਦਾ ਦਵਾਰ ਨਾ ਵੇਖਣਾ ਪਵੇ। 1 ਨਵੰਬਰ ਨੂੰ ਦਿਵਾਲੀ ਮਨਾਉਣ ਸਮੇਂ ਸਾਈ ਕਾਲ ਸਮੇਂ ਪਰ ਦੋਸ਼ ਕਾਲ ਦੇ ਸਮੇਂ ਲਕਸ਼ਮੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ ਪੂਜਾ ਸਮੇਂ ਰੌਲੀ, ਮੌਲੀ, ਚਾਵਲ, ਗੁੜ, ਮਿਠਾਈ, ਪਾਣ ਦੇ ਪੱਤੇ, ਫੁੱਲ ਪਤਾਸੇ ਅਤੇ ਕਮਲ ਗੱਟੇ ਲੈ ਕੇ ਲਕਸ਼ਮੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਦੀਪਕ ਜਲਾਏ ਜਾਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਸਾਰਾ ਸਾਲ ਲਾਭ ਪ੍ਰਾਪਤ ਹੁੰਦਾ ਹੈ।
ਪੂਜਾ ਕਰਨ ਸਮੇਂ ਰੱਖੋ ਖਿਆਲ
ਪੰਡਿਤ ਮੁਰਲੀ ਧਰ ਗੋਡ ਨੇ ਇਹ ਵੀ ਦੱਸਿਆ ਕਿ 2 ਨਵੰਬਰ ਨੂੰ ਅਨੁਕੁੱਟ ਦਾ ਤਿਉਹਾਰ ਹੁੰਦਾ ਹੈ ਗਵਰਧਨ ਭਗਵਾਨ ਦੀ ਪੂਜਾ ਕੀਤੀ ਜਾਵੇਗੀ ਗਾਂ ਦੇ ਗੋਹੇ ਤੋਂ ਗਵਰਧਨ ਭਗਵਾਨ ਦੀ ਮੂਰਤੀ ਬਣਾਈ ਜਾਵੇਗੀ ਅਤੇ ਉਸ ਦੀ ਪੂਜਾ ਕੀਤੀ ਜਾਵੇਗੀ। ਫੇਰ ਸਾਇ ਕਾਲ ਦੇ ਗਊ ਦਾ ਬਛੜਾ ਤੋਂ ਪੈਰ ਰਖਵਾਇਆ ਜਾਂਦਾ ਅਤੇ ਫਿਰ ਉਸ ਗੋਬਰ ਦੇ ਉਪਲੇ ਬਣਾ ਹਵਨ ਪੂਜਨ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 3 ਨਵੰਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਾਉਂਦੀਆਂ ਹਨ ਅਤੇ ਪੂਜਾ ਕਰਦੀਆਂ ਹਨ ਅਤੇ ਆਪਣੇ ਭਰਾ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਹਨ। ਪੂਜਾ ਕਰਨ ਸਮੇਂ ਧਨ ਲੱਗਣ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿਉਂਕਿ ਇਹ ਸਭ ਤੋਂ ਉੱਤਮ ਸਮਾ ਹੁੰਦਾ ਹੈ ਪੂਜਾ ਕਰਨ ਲਈ ਲਗਣ ਦੇਖ ਕੇ ਸਮੇਂ ਅਨੁਸਾਰ ਪੂਜਾ ਕਰਨੀ ਚਾਹੀਦੀ ਹੈ।