ETV Bharat / state

ਬੱਸਾਂ ਦੇ ਕਾਰੋਬਾਰ ਤੋਂ ਸਿਆਸਤ ਦੇ ਫੇਰਬਦਲ 'ਚ ਚਰਚਿਤ ਰਹੇ ਡਿੰਪੀ ਢਿੱਲੋਂ, ਜਾਣੋਂ ਕਿਹੋ ਜਿਹਾ ਰਿਹਾ ਸਿਆਸੀ ਸਫਰ

ਅਕਾਲੀ ਦਲ ਦੀ ਤੱਕੜੀ ਛੱਡ ਕੇ 'ਆਪ' ਦਾ ਝਾੜੂ ਫੜ੍ਹਣ ਵਾਲੇ ਡਿੰਪੀ ਢਿੱਲੋਂ ਨੇ ਰਾਜਾ ਵੜਿੰਗ ਦੀ ਪਤ0ਨੀ ਅੰਮ੍ਰਿਤਾ ਵੜਿੰਗ ਨੂੰ ਕਰਾਰੀ ਹਾਰ ਦਿੱਤੀ।

From bus business to politics, the victory achieved, know how Dimpy Dhillon's journey was
ਬੱਸਾਂ ਦੇ ਕਾਰੋਬਾਰ ਤੋਂ ਸਿਆਸਤ ਦੇ ਫੇਰਬਦਲ 'ਚ ਚਰਚਿਤ ਰਹੇ ਡਿੰਪੀ ਢਿੱਲੋਂ, ਜਾਣੋਂ ਕਿਹੋ ਜਿਹਾ ਰਿਹਾ ਸਿਆਸੀ ਸਫਰ (ਈਟੀਵੀ ਭਾਰਤ)
author img

By ETV Bharat Punjabi Team

Published : 2 hours ago

ਚੰਡੀਗੜ੍ਹ: ਅੱਜ ਪੰਜਾਬ ਦੇ ਚਾਰ ਹਲਕਿਆਂ ਦੀਆਂ ਤਿੰਨ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ ਰਹੀ। ਜਿੱਥੇ ਚੱਬੇਵਾਲ ਵਿੱਚ ਨੌਜਵਾਨ ਉਮੀਦਵਾਰ ਡਾਕਟਰ ਇਸ਼ਾਂਕ ਚੱਬੇਵਾਲ ਨੇ ਬਾਜ਼ੀ ਮਾਰੀ ਤਾਂ ਉਥੇ ਹੀ ਡੇਰਾ ਬਾਬਾ ਨਾਨਕ ਵਿਖੇ ਮਾਝੇ ਦੇ ਜਰਨੈਲ ਦੀ ਪਤਨੀ ਜਤਿੰਦਰ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਡੇਰਾ ਬਾਬਾ ਨਾਨਕ ਵਿਖੇ ਇਸ ਵਾਰ ਗੁਰਦੀਪ ਰੰਧਾਵਾ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰੇ ਤੇ ਜਿੱਤ ਦਰਜ ਕੀਤੀ। ਉਥੇ ਹੀ ਵੀਆਈਪੀ ਸੀਟ ਮਨੀਂ ਜਾਂਦੀ ਗਿੱਦੜਬਾਹਾ ਹਲਕੇ 'ਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ ਅਕਾਲੀ ਦਲ ਤੋਂ ਵੱਖ ਹੋ ਕੇ ਆਮ ਆਦਮੀ ਪਾਰਟੀ ਚੁੰਨਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੱਡੇ ਮਾਰਜਨ ਨਾਲ ਵੋਟਾਂ ਹਾਸਿਲ ਕਰਕੇ ਗਿਦੱੜਬਾਹਾ 'ਚ 'ਆਪ' ਦਾ ਝੰਡਾ ਗੱਡ ਦਿੱਤਾ।

ਵੱਡੇ ਮਾਰਜਨ ਨਾਲ ਕੀਤੀ ਜਿੱਤ ਹਾਸਿਲ

ਗਿੱਦੜਬਾਹਾ ਵਿਖੇ ਹੋਈ ਜਿਮਨੀ ਚੋਣ ਵਿੱਚ ਵੋਟਾਂ ਦੀ ਗਿਣਤੀ ਦੇ ਪਹਿਲੇ ਰਾਉਂਡ ਦੇ ਅਨੁਸਾਰ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋ ਨੂੰ 71,198, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ 49,397 ਅਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12,174 ਵੋਟਾਂ ਹਾਸਿਲ ਹੋਈਆਂ ਹਨ।

ਦੱਸਣਯੋਗ ਹੈ ਕਿ ਡਿੰਪੀ ਢਿੱਲੋਂ ਪਹਿਲੀ ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਖੜ੍ਹੀ ਕੀਤੀ ਗਈ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21,801 ਵੋਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ 12,174 ਵੋਟਾਂ ਹਾਸਿਲ ਹੋਈਆਂ ਹਨ। ਨਾਲ ਹੀ ਅਹਿਮ ਚਿਹਰਾ ਜੋ ਅਜ਼ਾਦ ਲੜ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖਰਾਜ ਸਿੰਘ ਨੇ ਮਹਿਜ਼ 708 ਵੋਟਾਂ ਪਈਆਂ ਹਨ।

ਅਕਾਲੀ ਦੱਲ ਛੱਡ ਕੇ ਆਪ ਕੀਤੀ ਸੀ ਜੁਆਇਨ

ਦੱਸ ਦਈਏ ਕਿ ਡਿੰਪੀ ਢਿੱਲੋ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਰਹਿ ਚੁੱਕੇ ਹਨ। ਹਾਲ ਹੀ ਦੇ ਦਿਨ੍ਹਾਂ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਉਹਨਾਂ ਨੇ ਗਿੱਦੜਬਾਹਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ।

ਸੁਖਬੀਰ ਬਾਦਲ ਨਾਲ ਰਹੀ ਨਾਰਾਜ਼ਗੀ

ਇਸ ਦੌਰਾਨ ਇਲਜ਼ਾਮ ਬਾਜ਼ੀਆਂ ਦੇ ਦੌਰ ਵੀ ਚੱਲੇ ਅਤੇ ਉਨ੍ਹਾਂ ਆਪਣੇ ਅਸਤੀਫੇ ‘ਚ ਕਿਹਾ ਕਿ ਉਨ੍ਹਾਂ ਪਿਛਲੇ 4 ਦਹਾਕਿਆਂ ਤੋਂ ਪਾਰਟੀ ਦੀ ਦਿਨ-ਰਾਤ ਸੇਵਾ ਕੀਤੀ ਪਰ ਜਦੋਂ ਕੋਈ ਆਪਣਾ ਸੱਟ ਮਾਰਦਾ ਹੈ ਤਾਂ ਦਰਦ ਜਿਆਦਾ ਹੁੰਦਾ ਹੈ। ਡਿੰਪੀ ਢਿੱਲੋਂ ਨੇ ਪਾਰਟੀ ਤੋਂ ਨਰਾਜ਼ਗੀ ਪ੍ਰਗਟ ਕਰਦੇ ਕਿਹਾ ਸੀ ਕਿ “ਉਨ੍ਹਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ, ਸਾਡੇ ਵਰਗੇ ਤਾਂ ਬਣੇ ਹੀ ਵਰਤਣ ਲਈ ਹੁੰਦੇ ਨੇ”। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧੇ ਨਿਸ਼ਾਨੇ ਸਾਧਦੇ ਆਖਿਆ ਕਿ “ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਚੱਲੋ ਉਨ੍ਹਾਂ ਦੀ ਮਰਜ਼ੀ” ਇਸ ਵਿੱਚ ਉਹ ਸੁਖਬੀਰ ਬਾਦਲ ਨੂੰ ਉਹਨਾਂ ਦੀ ਕਦਰ ਨਾ ਕਰਨ ਦਾ ਜ਼ਿੰਮੇਵਾਰ ਦਰਸਾਉਂਦੇ ਰਹੇ।

ਮਨਪ੍ਰੀਤ ਬਾਦਲ ਰਹੇ ਅਕਾਲੀ ਦਲ ਛੱਡਣ ਦੀ ਵਜ੍ਹਾ

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਤੌਰ ʼਤੇ ਮੁੱਦਾ ਬਣਾਇਆ। ਅਕਾਲੀ ਦਲ ਤੋਂ ਅਸਤੀਫਾ ਦੇਣ ਦੇ ਸਮੇਂ ਤੱਕ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਦੇ ਹਲਕਾ ਇੰਚਾਰਜ ਰਹੇ ਸਨ। ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਤੋਂ ਬਾਅਦ ਗਿੱਦੜਬਾਹਾ ਵਿੱਚ ਆਪਣੇ ਸਮਰਥਕਾਂ ਦਾ ਇੱਕ ਇਕੱਠ ਵੀ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਪਰਿਵਾਰਵਾਦ ਭਾਰੂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਚੋਣ ਲੜਾਉਣਾ ਚਾਹੁੰਦੇ ਹਨ। ਹਾਲਾਂਕਿ ਅਜਿਹਾ ਨਹੀਂ ਹੋਇਆ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਦੂਰੀ ਬਣਾਈ ਅਤੇ ਮਨਪ੍ਰੀਤ ਬਾਦਲ ਨੇ ਭਾਜਪਾ ਵੱਲੋਂ ਹੀ ਇਸ ਸੀਟ 'ਤੇ ਚੋਣ ਲੜੀ ਪਰ ਹਾਰ ਗਏ।

ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਗਿੱਦੜਬਾਹਾ ਸੀਟ

ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸੀਟ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਗਾਤਾਰ ਤਿੰਨ ਵਾਰ ਜਿੱਤ ਹਾਸਿਲ ਕੀਤੀ ਸੀ। ਰਾਜਾ ਵੜਿੰਗ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇੱਥੇ ਵਿਧਾਨ ਸਭਾ ਸੀਟ ਖਾਲੀ ਹੋਈ ਸੀ। ਜਿਸ ਤੋਂ ਬਾਅਦ ਇਸ ਸੀਟ ਉੱਤੇ ਮੁੜ ਤੋਂ ਵੋਟਿੰਗ ਹੋਈ ਹੈ। ਕਾਂਗਰਸ ਦੇ 4 ਜ਼ਿਮਨੀ ਚੋਣ ਦੇ ਹਲਕਿਆਂ ਵਿੱਚੋਂ ਸਭ ਤੋਂ ਜ਼ਿਆਦਾ ਵੋਟਿੰਗ ਗਿੱਦੜਬਾਹਾ ਵਿੱਚ ਹੋਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਭਾਜਪਾ ਵੱਲੋਂ ਮਨਪ੍ਰੀਤ ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ ਨੇ ਇਸ ਹਲਕੇ ਤੋਂ ਚੋਣ ਲੜੀ ਹੈ। ਇਹ ਚੋਣ ਹਲਕਾ ਹਾਟ ਸੀਟ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।

ਪਿਤਾ ਦੇ ਪਾਰਟੀ ਬਦਲਦੇ ਹੀ ਬਦਲੀ ਪੁੱਤ ਦੀ ਕਿਸਮਤ, ਪਹਿਲੀ ਵਾਰ ਹੀ ਚੋਣ ਮੈਦਾਨ 'ਚ ਦਰਜ ਕੀਤੀ ਵੱਡੀ ਜਿੱਤ

ਜ਼ਿਮਨੀ ਚੋਣਾਂ 'ਚ ਇਸ਼ਾਂਕ ਚੱਬੇਵਾਲ ਨੂੰ ਮਿਲੀ ਵੱਡੀ ਜਿੱਤ, ਪਿਤਾ ਰਾਜਕੁਮਾਰ ਨੇ ਦਿੱਤੀ ਨਸੀਹਤ

ਗਿੱਦੜਬਾਹਾ 'ਚ ਡਿੰਪੀ ਢਿੱਲੋਂ ਦੀ ਹੋਈ ਬੱਲੇ-ਬੱਲੇ, ਅੰਮ੍ਰਿਤਾ ਵੜਿੰਗ ਨੂੰ 10729 ਵੋਟਾਂ ਦੇ ਫਰਕ ਨਾਲ ਮਿਲੀ ਕਰਾਰੀ ਹਾਰ

ਬੱਸਾਂ ਦੇ ਕਾਰੋਬਾਰੀ

ਜ਼ਿਕਰਯੋਗ ਹੈ ਕਿ ਡਿੰਪੀ ਢਿੱਲੋਂ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਵੀ ਹਨ ਅਤੇ ਮਾਲਵਾ ਖੇਤਰ 'ਚ 'ਨਿਊ ਦੀਪ' ਬੱਸਾਂ ਨਾਮ ਦੀਆਂ 300 ਤੋਂ ਵੱਧ ਬੱਸਾਂ ਚੱਲਦੀਆਂ ਹਨ। ਉਹਨਾਂ ਦਾ ਬੱਸਾਂ ਦਾ ਕਰੋਬਾਰ ਅਕਸਰ ਹੀ ਚਰਚਾ ਵਿੱਚ ਰਿਹਾ ਅਤੇ ਉਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਆਏ ਹਨ ਕਿ ਉਹ ਬਾਦਲਾਂ ਦੇ ਕਰੀਬੀ ਹੋਣ ਦਾ ਲਾਹਾ ਲੈ ਕੇ ਉਹਨਾਂ ਨੇ 1 ਬੱਸ ਤੋਂ 300 ਤੋਂ ਵੱਧ ਬੱਸਾਂ ਪਾ ਲਈਆਂ। ਪਿਛਲੇ ਕੁਝ ਸਾਲਾਂ ਵਿੱਚ ਉਹਨਾਂ ਦੀਆਂ ਬੱਸਾਂ ਦੀ ਚਰਚਾ ਵੀ ਹੋਈ ਅਤੇ ਉਹਨਾਂ 'ਤੇ ਟੈਕਸ ਚੋਰੀ ਕਰਨ ਦੇ ਇਲਜ਼ਾਮ ਵੀ ਲੱਗੇ। ਹਾਲਾਂਕਿ ਉਹਨਾਂ ਨੇ ਹਰ ਇਲਜ਼ਾਮ ਦਾ ਡੱਟ ਕੇ ਜਵਾਬ ਵੀ ਦਿੱਤਾ। ਇਨਾਂ ਹੀ ਨਹੀਂ ਦੋ ਸਾਲ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਸਰਕਾਰ ਦੇ ਹੁਣ ਡਿੰਪੀ ਢਿੱਲੋਂ ਵਿਧਾਇਕ ਬਣੇ ਹਨ ਇਸ ਹੀ ਆਪ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ 'ਨਿਉ ਦੀਪ' ਬੱਸਾਂ ਦੇ ਪਰਮਿਟ ਵੀ ਰੱਦ ਕੀਤੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.