ਫਰੀਦਕੋਟ : ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ। ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ, ਤਾਂ ਸਭ ਤੋਂ ਜਿਆਦਾ ਖੁਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਹੈ। ਅਜਿਹੀ ਹੀ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ, ਤਾਂ ਆਉਂਦੇ ਹੀ ਉਸ ਨੇ ਆਪਣੀ ਮਾਂ ਨੂੰ ਇੰਝ ਸਲੂਟ ਕੀਤਾ ਜਿਵੇਂ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੋਵੇ, ਇਹ ਸਭ ਦੇਖ ਕੇ ਪਰਿਵਾਰ ਦਾ ਜਜ਼ਬਾਤੀ ਹੋਣਾ ਵੀ ਨਿਸ਼ਚਤ ਸੀ।
ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ: ਦਰਅਸਲ, ਫ਼ਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ। ਪਿਤਾ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ, ਤਾਂ ਘਰ 'ਚ ਖੁਸ਼ੀ ਦਾ ਮਾਹੌਲ ਸੀ। ਪੂਰਾ ਪਰਿਵਾਰ ਉਸ 'ਤੇ ਫੁਲਾਂ ਦੀ ਵਰਖਾ ਕਰ ਰਿਆ ਸੀ।
ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ। ਖੇਤਾਂ 'ਚ ਝੋਨਾ ਵੀ ਲਾਇਆ ਤੇ ਫਸਲਾਂ ਦੀ ਵਾਢੀ ਵੀ ਕਰਦੇ ਰਹੇ, ਜਿਸ ਵਿੱਚ ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ ਹੈ। ਉਸ ਨੇ ਝੋਨੇ ਦੀ ਬਿਜਾਈ ਵੀ ਕੀਤੀ ਅਤੇ ਨਾਲ ਨਾਲ ਫੌਜ 'ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ। ਅੱਜ ਉਸ ਦੀ ਮਿਹਨਤ ਰੰਗ ਲਿਆਈ, ਜਦੋ ਉਸ ਦਾ ਅਤੇ ਸਾਡਾ ਸੁਪਨਾ ਪੂਰਾ ਹੋਇਆ ਅਤੇ ਅੱਜ ਉਹ ਫੌਜੀ ਬਣ ਕੇ ਘਰ ਪਰਤਿਆ ਹੈ।
- ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸ਼ੱਕੀ ਡਰੋਨ ਸਣੇ ਬਰਾਮਦ ਕੀਤੀ 500 ਗ੍ਰਾਮ ਹੈਰੋਇਨ - Heroin and drone recovered
- ਤਿੰਨ ਪਿੰਡਾਂ ਦੇ ਲੋਕਾਂ ਦਾ ਦੋਸ਼: ਵਿਧਾਇਕ ਬਲਜਿੰਦਰ ਕੌਰ ਦੇ ਪਿੰਡ ਜਗਾਰਾਮ ਤੀਰਥ ਵਿਖੇ ਨਹਿਰੀ ਪਾਣੀ ਦੀ ਚੋਰੀ - Theft of canal water
- ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਿਵਾਰ ਦੀ ਧੀ ਲਈ ਫਰਿਸ਼ਤਾ ਬਣ ਆਏ ਅੱਗੇ, ਪੁਗਾਏ ਸਾਰੇ ਚਾਅ - Congress leader Sonu Jandiala
ਮਾਂ ਦਾ ਸੁਪਨਾ ਸੀ ਵਰਦੀ 'ਚ ਘਰ ਆਏ ਪੁੱਤ: ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਗਰੀਬੀ ਦੇਖੀ ਹੈ ਜਿਸ ਵਿੱਚ ਉਸ ਨੇ ਖੇਤਾਂ 'ਚ ਝੋਨਾ ਵੀ ਲਾਇਆ। ਨਾਲ ਹੀ ਉਸ ਨੇ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ 'ਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿਸਾ ਹੈ ਅਤੇ ਸ਼੍ਰੀਨਗਰ ਵਿੱਚ ਤੈਨਾਤ ਹੈ। ਉਸ ਨੇ ਕਿਹਾ ਕਿ ਪਹਿਲੀ ਵਾਰੀ ਛੁੱਟੀ ਆਇਆ ਅਤੇ ਉਸ ਦੀ ਮਾਂ ਦਾ ਸੁਪਨਾ ਸੀ ਕਿ ਉਹ ਵਰਦੀ 'ਚ ਘਰ ਆਏ ਇਸ ਲਈ ਉਹ ਵਰਦੀ ਪਾ ਕੇ ਘਰ ਆਇਆ। ਇਥੇ ਉਸ ਦੇ ਸਾਰੇ ਪਰਿਵਾਰ ਨੇ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ।