ETV Bharat / state

ਬਰਨਾਲਾ 'ਚ ਤੇਜ਼ ਰਫ਼ਤਾਰ ਕਾਰ ਨੇ ਦਰੜੇ ਚਾਰ ਲੋਕ, ਇੱਕ ਦੀ ਮੌਤ

ਬਰਨਾਲਾ ਵਿੱਚ ਤੇਜ਼ ਰਫਤਾਰ ਕਾਰ ਨੇ 4 ਲੋਕ ਦਰੜ ਦਿੱਤੇ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ।

PEOPLE HIT BY SPEEDING CAR
ਬਰਨਾਲਾ 'ਚ ਤੇਜ਼ ਰਫ਼ਤਾਰ ਕਾਰ ਨੇ ਦਰੜੇ ਚਾਰ ਲੋਕ (ETV BHARAT PUNJAB (ਰਿਪੋਟਰ,ਬਰਨਾਲਾ))
author img

By ETV Bharat Punjabi Team

Published : Nov 2, 2024, 7:24 AM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਤੇਜ਼ ਰਫ਼ਤਾਰ ਕਾਰਨ ਨੇ ਪੈਦਲ ਜਾ ਰਹੇ ਚਾਰ ਲੋਕ ਕੁਚਲ ਦਿੱਤੇ, ਜਿਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਹ ਘਟਨਾ ਬਰਨਾਲਾ ਦੇ ਹੰਡਿਆਇਆ ਰੋਡ ਦੀ ਹੈ, ਜਿੱਥੇ ਕਾਰ ਚਾਲਕ ਨੇ ਤੇਜ਼ ਰਫ਼ਤਾਰ ਨਾਲ ਸੜਕ ਉੱਤੇ ਪੈਦਲ ਜਾ ਰਹੇ 4 ਲੋਕਾਂ ਉਪਰ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਯੂਪੀ ਨਿਵਾਸੀ ਰਵੀ ਕੁਮਾਰ ਦੀ ਮੌਤ ਹੋ ਗਈ, ਜੋ ਆਪਣੇ ਪਿਤਾ ਨਾਲ ਦਿਵਾਲੀ ਦਾ ਸਮਾਨ ਲੈ ਕੇ ਘਰ ਪਰਤ ਰਿਹਾ ਸੀ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ। ਪੁਲਿਸ ਨੇ ਕਾਰ ਚਾਲਕ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ।

ਇੱਕ ਦੀ ਮੌਤ (ETV BHARAT PUNJAB (ਰਿਪੋਟਰ,ਬਰਨਾਲਾ))

ਸਖ਼ਤ ਕਾਰਵਾਈ ਦੀ ਮੰਗ
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਅਤੇ ਉਸਦਾ ਪੁੱਤਰ ਕੰਮ ਤੋਂ ਵਾਪਸ ਘਰ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਸਵਾਰ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਉਸਦੇ ਪੁੱਤਰ ਅਤੇ ਚਾਰ ਹੋਰ ਲੋਕਾਂ ਵਿੱਚ ਟੱਕਰ ਮਾਰ ਦਿੱਤੀ। ਜਿਸ ਨਾਲ ਉਸਦੇ ਪੁੱਤਰ ਰਵੀ ਦੀ ਮੌਤ ਹੋ ਗਈ, ਜਦਕਿ ਬਾਕੀ ਵੀ ਜ਼ਖਮੀ ਹੋਏ ਹਨ। ਉਹਨਾਂ ਕਿਹਾ ਕਿ ਉਹ ਦਿਵਾਲੀ ਦਾ ਸਮਾਨ ਲੈ ਕੇ ਘਰ ਜਾ ਰਹੇ ਸਨ ਪਰ ਉਹਨਾਂ ਵਿੱਚ ਤੇਜ਼ ਰਫ਼ਤਾਰ ਕਾਰ ਪਿੱਛੇ ਤੋਂ ਆਕੇ ਵੱਜੀ। ਉਹਨਾਂ ਕਿਹਾ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹਨਾਂ ਮੰਗ ਕੀਤੀ ਕਿ ਕਾਰ ਚਾਲਕ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਸਖ਼ਤ ਕਾਰਵਾਈ ਦਾ ਭਰੋਸਾ

ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਹੰਡਿਆਇਆ ਰੋਡ ਉਪਰ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਸਨ। ਉਹਨਾਂ ਦੱਸਿਆ ਕਿ ਇੱਕ ਕਾਰ ਸਵਾਰ ਬਰਨਾਲਾ ਤੋਂ ਬਠਿੰਡਾ ਸਾਈਡ ਜਾ ਰਿਹਾ ਸੀ, ਜਿਸ ਨੇ ਬਹੁਤ ਹੀ ਅਣਗਹਿਲੀ ਨਾਲ ਡਰਾਇਵਿੰਗ ਕਰਦਿਆਂ 2 ਮੋਟਰਸਾਈਕਲਾਂ ਅਤੇ 4 ਪੈਦਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਹਾਦਸੇ ਵਿੱਚ 6 ਵਿਅਕਤੀ ਗੰਭੀਰ ਰੂਪ ਜ਼ਖ਼ਮੀ ਹੋ ਗਏ। ਜਿਹਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਫ਼ਰੀਦਕੋਟ ਰੈਫ਼ਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਗਦੀਸ਼ ਵਾਸੀ ਯੂਪੀ ਨੇ ਬਿਆਨ ਦਰਜ਼ ਕਰਵਾਇਆ ਹੈ ਕਿ ਉਸਦੇ ਪੁੱਤਰ ਰਵੀ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਘਟਨਾ ਲਈ ਜਿੰਮੇਵਾਰ ਮੁਲਜ਼ਮ ਕਾਰ ਚਾਲਕ ਗਗਨਦੀਪ ਸਿੰਘ ਵਿਰੁੱਧ ਵਿਰੁੱਧ ਕੇਸ ਦਰਜ਼ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਡੈਡਬਾਡੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.