ਮੋਗਾ: ਗੌਰਵ ਯਾਦਵ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅਜੇ ਗਾਂਧੀ ਐਸਐਸਪੀ ਮੋਗਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਨਵਰ ਅਲੀ DSP ਨਿਹਾਲ ਸਿੰਘ ਵਾਲਾ ਦੀ ਯੋਗ ਅਗਵਾਈ ਵਿੱਚ ਥਾਣਾ ਬੱਧਨੀ ਕਲਾਂ ਵੱਲੋਂ ਵੱਖ-ਵੱਖ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਖਿਲਾਫ ਮੁਕੱਦਮਾਂ ਥਾਣਾ ਬੱਧਨੀ ਕਲਾਂ ਵਿੱਚ ਦਰਜ
ਗੱਲਬਾਤ ਕਰਦਿਆਂ ਹੋਇਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ASI ਜਸਵੰਤ ਸਿੰਘ ਚੌਕੀ ਇੰਚਾਰਜ ਲੋਪੋ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਅਕਾਸ ਪੁੱਤਰ ਰਾਮ ਸਿੰਘ, ਗੁਰਮੁੱਖ ਸਿੰਘ ਉਰਫ ਭੋਲਾ ਪੁੱਤਰ ਜਗਦੀਸ ਸਿੰਘ, ਹਰਵਿੰਦਰ ਸਿੰਘ ਉਰਫ ਘੋੜਾ ਪੁੱਤਰ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਿੱਕਰ ਸਿੰਘ ਅਤੇ ਕਮਲਪ੍ਰੀਤ ਸਿੰਘ ਉਰਫ ਕੇਪੀ ਪੁੱਤਰ ਤੇਜਾ ਸਿੰਘ ਵਾਸੀਅਨ ਦੌਧਰ ਸ਼ਰਕੀ ਜੋ 5 ਜਣੇ ਮੋਟਰਸਾਇਕਲ ਅਤੇ ਮੋਬਾਇਲ ਫੋਨ ਰਾਹਗੀਰਾਂ ਤੋਂ ਖੋਹ ਕਰਕੇ ਅੱਗੇ ਵੇਚਣ ਦੇ ਆਦੀ ਹਨ। ਜਿਸ 'ਤੇ ਮੁਲਜ਼ਮਾਂ ਖਿਲਾਫ ਮੁਕੱਦਮਾਂ ਅ/ਧ 304 (2) BNS ਥਾਣਾ ਬੱਧਨੀ ਕਲਾਂ ਦਰਜ ਰਜਿਸਟਰ ਕੀਤਾ ਗਿਆ ਹੈ।
ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਖੋਹ ਕੀਤੇ ਹੋਏ ਮੋਟਰਸਾਇਕਲ ਡਿਸਕਵਰ ਬਿਨਾਂ ਨੰਬਰ ਅਤੇ ਹੀਰੋ ਡੀਲਕਸ ਮੋਟਰਸਾਇਕਲ ਬਿਨਾਂ ਨੰਬਰ ਅਤੇ ਮੁਲਜ਼ਮ ਕੁਲਦੀਪ ਸਿੰਘ ਉਰਫ ਕੁਲਚਾ ਕੋਲੋ ਖੋਹ ਕੀਤਾ ਹੋਇਆ। ਮੋਬਾਇਲ ਫੋਨ ਰੈਡਮੀ ਅਤੇ ਗੁਰਮੁੱਖ ਸਿੰਘ ਉਰਫ ਭੋਲਾ ਤੋਂ ਮੋਬਾਇਲ ਫੋਨ ਸੈਮਸੰਗ ਅਤੇ ਹਰਵਿੰਦਰ ਸਿੰਘ ਉਰਫ ਘੋੜਾ ਕੋਲੋਂ ਮੋਬਾਇਲ ਫੋਨ ਓਪੋ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਕੋਲੋਂ ਮੋਬਾਇਲ ਫੋਨ ਓਪੋ ਬਰਾਮਦ ਹੋਏ।
ਲੁੱਟਾਂ ਖੋਹ ਦੀਆਂ ਵਾਰਦਾਤਾਂ
ਉਨ੍ਹਾਂ ਕਿਹਾ ਕਿ ਕਮਲਪ੍ਰੀਤ ਸਿੰਘ ਉਰਫ ਕੇਪੀ ਪੁੱਤਰ ਤੇਜਾ ਸਿੰਘ ਵਾਸੀ ਦੌਧਰ ਸ਼ਰਕੀ ਜ਼ਿਲ੍ਹਾ ਮੋਗਾ ਜੋ ਆਪਣੇ ਪਿਤਾ ਤੇਜਾ ਸਿੰਘ ਦੀ ਮੌਤ ਤੋ ਬਾਅਦ ਉਸ ਦੀ ਜਗ੍ਹਾ ਪੰਜਾਬ ਪੁਲਿਸ IRB ਮਹਿਕਮਾ ਵਿੱਚ ਜੌਇਨ ਹੋਇਆ ਸੀ। ਜਿਸਨੂੰ ਬੈਲਟ ਨੰਬਰ 804 ਅਲਾਟ ਹੋਇਆ ਹੈ ਅਤੇ ਜੋ ਸੈਂਟਰਲ ਜ਼ੇਲ੍ਹ ਬਠਿੰਡਾ ਵਿਖੇ ਤੈਨਾਤ ਸੀ। ਜਿੱਥੇ ਕਮਲਪ੍ਰੀਤ ਸਿੰਘ ਉਰਫ ਕੇਪੀ ਪਿਛਲੇ ਕ੍ਰੀਬ 2 ਮਹੀਨੇ ਤੋਂ ਗੈਰ ਹਾਜਰ ਚੱਲ ਰਿਹਾ ਹੈ ਅਤੇ ਉਕਤਾਨ ਦੋਸੀਆਨ ਨਾਲ ਮਿਲ ਕੇ ਲੁੱਟਾਂ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਤਫਤੀਸ ਦੌਰਾਨ ਮੁਲਜ਼ਮ ਗੁਰਮੁੱਖ ਸਿੰਘ ਅਤੇ ਹਰਵਿੰਦਰ ਸਿੰਘ ਉਕਤ ਕੋਲੋ ਬਰਾਮਦਾਂ ਮੋਟਰਸਾਈਕਲ ਡਿਸਕਵਰ ਬਿਨਾਂ ਨੰਬਰ ਜੋ ਉਕਤਾਨ ਵਿਅਕਤੀਆ ਵੱਲੋਂ ਹਲਕਾ ਬੰਧਨੀ ਕਲਾਂ ਤੋਂ ਖੋਹ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 125/24 ਥਾਣਾ ਬੱਧਨੀ ਕਲਾਂ ਦਰਜ ਰਜਿਸਟਰ ਹੋਣਾ ਟਰੇਸ ਹੋਇਆ ਹੈ।
ਬਿਨਾਂ ਨੰਬਰ ਪਲੇਟ ਤੋਂ ਲੁੱਟ ਖੋਹ ਕੀਤੇ ਮੋਟਰਸਾਈਕਲ
ਅਨਵਰ ਅਲੀ ਨੇ ਕਿਹਾ ਕਿ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਕੋਲੋ ਮੋਟਰ ਸਾਇਕਲ ਹੀਰੋ ਡੀਲਕਸ ਜੋ ਬਿਨਾਂ ਨੰਬਰ ਹੈ ਅਤੇ ਇਹ ਇਨ੍ਹਾਂ ਵੱਲੋ ਜਗਰਾਉ ਏਰੀਆ ਵਿੱਚੋ ਕਿਸੇ ਰਾਹਗੀਰ ਕੋਲੋ ਖੋਹ ਕੀਤਾ ਗਿਆ ਸੀ ਅਤੇ ਮੋਬਾਇਲ ਫੋਨ ਉਕਤਾਨ ਦੋਸੀਆਨ ਵੱਲੋ ਜਗਰਾਉ ਏਰੀਆ, ਮਲਕ ਰੋਡ, ਹਰੀ ਸਿੰਘ ਵਾਲਾ ਅਤੇ ਨਾਨਕਸਰ ਗੁਰਦੁਆਰਾ ਸਾਹਿਬ ਕੋਲੋ ਖੋਹ ਕੀਤੇ ਗਏ ਹਨ ਅਤੇ ਕੁਲਦੀਪ ਸਿੰਘ, ਗੁਰਮੁੱਖ ਸਿੰਘ ਉਰਫ ਭੋਲਾ, ਹਰਵਿੰਦਰ ਸਿੰਘ ਉਰਫ ਘੋੜਾ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਕਮਲਪ੍ਰੀਤ ਸਿੰਘ ਉਰਫ ਕੇਪੀ ਨੂੰ ਪੁੱਛਗਿਛ ਕਰਕੇ ਮਾਮਲੇ ਵਿੱਚ ਵਾਧਾ ਜੁਰਮ 317(2), 346 BNS ਕੀਤਾ ਗਿਆ। ਇਨ੍ਹਾਂ ਕੋਲੋ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
- ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਭਗ 5 ਕਿੱਲੋ ਹੈਰੋਇਨ ਸਣੇ ਮੁਲਜ਼ਮ ਕਾਬੂ, ਪਾਕਿਸਤਾਨ ਨਾਲ ਜੁੜੇ ਤਾਰ
- ਲਓ ਜੀ, ਹੁਣ ਨਵੇਂ ਸਾਲ 'ਤੇ ਕਿਸਾਨਾਂ ਨੇ ਬਣਾਈ ਵੱਡੀ ਯੋਜਨਾ, ਕਿਸਾਨ ਲੀਡਰਾਂ ਤੋਂ ਹੀ ਸੁਣੋ ਮੋਰਚਾ ਜਿੱਤਣ ਲਈ ਆਖਿਰ ਕਿਹੜੀ ਕਰ ਰਹੇ ਪਲੈਨਿੰਗ
- ਜਦੋਂ ਪਾਣੀ ਵਾਲੀ ਟੈਂਕੀ 'ਤੇ ਚੜ ਗਈ ਮਹਿਲਾ, ਰੋਂਦੀ ਹੋਈ ਬੋਲੀ ਇਸ ਡਾਕਟਰ ਨੇ ਮੈਨੂੰ ਕਲੀਨਿਕ ਬੁਲਾ ਕੇ ਮੇਰੇ ਨਾਲ...ਜਾਣੋ ਤਾਂ ਪੂਰਾ ਮਾਮਲਾ