ਲੁਧਿਆਣਾ: ਪੰਜਾਬ ਦੇ ਵਿੱਚ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਕਿਸਾਨਾਂ ਨੇ ਅਪਣਾਇਆ ਹੈ ਅਤੇ ਹੁਣ ਇਸ ਦਾ ਰਕਬਾ ਵੀ ਵਧਿਆ ਹੈ। ਪੰਜਾਬ ਦੇ ਵਿੱਚ ਇਸ ਵਕਤ 43 ਹਜ਼ਾਰ ਏਕੜ ਦੇ ਵਿੱਚ ਮੱਛੀ ਪਾਲਣ ਦਾ ਸਹਾਇਕ ਧੰਦਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਵੀ ਇਸ ਵਿੱਚ ਅਹਿਮ ਯੋਗਦਾਨ ਰਿਹਾ ਹੈ, ਜਿਨਾਂ ਨੇ ਮੱਛੀ ਦੀਆਂ ਕਿਸਮਾਂ ਅਤੇ ਉਸ ਦੀ ਟ੍ਰੇਨਿੰਗ ਕਿਸਾਨਾਂ ਨੂੰ ਦਿੱਤੀ। ਜਿਸ ਤੋਂ ਬਾਅਦ ਮੱਛੀ ਪਾਲਣ ਦਾ ਧੰਦਾ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਿਆ ਹੈ। ਪੰਜਾਬ ਦੇ ਵਿੱਚ ਇਸ ਵੇਲੇ ਛੇ ਤਰ੍ਹਾਂ ਦੀਆਂ ਮੱਛੀਆਂ ਦੀ ਪੈਦਾਵਾਰ ਹੋ ਰਹੀ ਹੈ। ਜੋ ਕਿ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਪੰਜਾਬ ਦੇ ਬਾਹਰ ਵੀ ਸਪਲਾਈ ਹੋ ਰਹੀ ਹੈ। ਯੂਨੀਵਰਸਿਟੀ ਦੀ ਵਿਭਾਗ ਦੀ ਮੁਖੀ ਡਾਕਟਰ ਮੀਰਾ ਅੰਸਲ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਕਿੱਤੇ ਨੂੰ ਹੁਣ ਕਾਫੀ ਕਾਮਯਾਬ ਬਣਾਇਆ ਜਾ ਚੁੱਕਾ ਹੈ। ਮੱਛੀ ਦੀਆਂ ਹੁਣ ਕਈ ਅਜਿਹੀ ਕਿਸਮਾਂ ਵੀ ਆਈਆਂ ਹਨ, ਜਿਸ ਦੀ ਪੰਜਾਬ ਦੇ ਵਿੱਚ ਵੀ ਕਾਫੀ ਡਿਮਾਂਡ ਹੈ।
ਮੱਛੀ ਪਾਲਣ ਦਾ ਵਧਿਆ ਰੁਝਾਨ: ਪੰਜਾਬ ਦੇ ਵਿੱਚ ਇਸ ਵਕਤ 1 ਲੱਖ 90 ਹਜ਼ਾਰ ਟਨ ਮੱਛੀ ਦੀ ਪੈਦਾਵਾਰ ਹੋ ਰਹੀ ਹੈ। ਬੀਤੇ ਦਿਨੀਂ ਪੰਜਾਬ ਖੇਤੀਬਾੜੀ ਮੰਤਰੀ ਨੇ ਵੀ ਇਸ ਧੰਦੇ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਵਿੱਚ 2023 ਤੱਕ ਜਿੱਥੇ ਇਹ ਰਕਬਾ 42 ਹਜ਼ਾਰ ਏਕੜ ਦੇ ਕਰੀਬ ਸੀ, ਉੱਥੇ ਹੀ 2024 ਦੇ ਵਿੱਚ ਹੁਣ ਤੱਕ ਇਹ ਰਕਬਾ 43 ਹਜ਼ਾਰ ਏਕੜ ਤੋਂ ਵੱਧ ਹੋ ਗਿਆ ਹੈ। ਯੂਨੀਵਰਸਿਟੀ ਦੀ ਮਾਹਰ ਡਾਕਟਰ ਨੇ ਦੱਸਿਆ ਹੈ ਕਿ ਅਸੀਂ ਕਿਸਾਨਾਂ ਨੂੰ ਇਸ ਸਬੰਧੀ ਸਿਖਲਾਈ ਦਿੰਦੇ ਹਾਂ। ਜੇਕਰ ਕਿਸਾਨ ਇੱਥੇ ਤੱਕ ਨਹੀਂ ਆ ਸਕਦੇ ਤਾਂ ਅਸੀਂ ਉਹਨਾਂ ਦੇ ਫਾਰਮ 'ਚ ਜਾ ਕੇ ਵੀ ਉਹਨਾਂ ਨੂੰ ਸਿਖਲਾਈ ਦੇ ਸਕਦੇ ਹਾਂ। ਉਹਨਾਂ ਕਿਹਾ ਕਿ ਮੱਛੀ ਪਾਲਣ ਮਿੱਠੇ ਪਾਣੀ ਦੇ ਵਿੱਚ ਵੀ ਕਾਫੀ ਸਹਾਈ ਸਿੱਧ ਹੋ ਰਿਹਾ ਹੈ। ਜਿਸ ਕਰਕੇ ਕਿਸਾਨ ਇਸ ਵੱਲ ਵੱਧ ਰਹੇ ਹਨ। ਉਹਨਾਂ ਕਿਹਾ ਕਿ ਆਮ ਮੱਛੀ ਤੋਂ ਸਲਾਨਾ ਇੱਕ ਏਕੜ ਤੋਂ ਇਕ ਲੱਖ ਰੁਪਏ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਦੀ ਆਮਦਨ ਕਿਸਾਨ ਹਾਸਿਲ ਕਰ ਸਕਦੇ ਹਨ ਅਤੇ ਜੇਕਰ ਬਿਨਾਂ ਕੰਡੇ ਵਾਲੀ ਕਿਸਾਨ ਮੱਛੀ ਦੀ ਪੈਦਾਵਾਰ ਕਰਦੇ ਹਨ ਤਾਂ ਉਹ ਦੋ ਲੱਖ ਰੁਪਏ ਤੱਕ ਵੀ ਸਲਾਨਾ ਇੱਕ ਏਕੜ ਤੋਂ ਕਮਾਈ ਕਰ ਸਕਦੇ ਹਨ ਜੋ ਕਿ ਆਮ ਫਸਲਾਂ ਨਾਲੋਂ ਕਿਤੇ ਜਿਆਦਾ ਹੈ।
- ਵਰਲਡ ਚੈਂਪੀਅਨ ਨੂੰ ਮਿਲੇ ਸੀਐਮ ਮਾਨ, ਜਾਣੋ ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਬੋਲੇ ਡਬਲ ਓਲੰਪਿਕ ਮੈਡਲਿਸਟ ਮਨੂ ਭਾਕਰ - Manu Bhaker Meets CM Mann
- ਤਰਨ ਤਾਰਨ 'ਚ ਸਰਪੰਚ ਨਾਲ ਬਹਿਸਿਆ ਚੌਂਕੀ ਇੰਚਾਰਜ, ਵਰਤੀ ਭੱਦੀ ਸ਼ਬਦਾਵਲੀ,ਪੰਚਾਇਤ ਨੇ ਕਾਰਵਾਈ ਦੀ ਕੀਤੀ ਮੰਗ - Punjab Police clash with sarpanch
- ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲ ਦੇ ਸਾਹਮਣੇ ਹੋਇਆ ਭਿਆਨਕ ਸੜਕ ਹਾਦਸਾ, ਦੋ ਭੈਣਾਂ ਦੇ ਇੱਕਲੋਤੇ ਭਰਾ ਦੀ ਮੌਤ - ROAD ACCIDENT
ਬਰੀਕੀਆਂ ਨੂੰ ਸਿਖਲਾਈ ਲੈਣਾ ਲਾਜ਼ਮੀ: ਯੂਨੀਵਰਸਿਟੀ ਦੀ ਡਾਕਟਰ ਮੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਇਸ ਨੂੰ ਲਗਾਤਾਰ ਪ੍ਰਫੁਲਿਤ ਕਰ ਰਹੀ ਹੈ ਅਤੇ ਕੇਂਦਰ ਵੱਲੋਂ ਵੀ ਵੱਖ-ਵੱਖ ਸਕੀਮਾਂ ਦੇ ਤਹਿਤ ਸਬਸਿਡੀ ਮੁਹਈਆ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਮੱਛੀ ਪਾਲਣ ਤੇ ਵਜਾ ਫੀਸਦੀ ਤੱਕ ਦੀ ਸਬਸਿਡੀ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜੇਕਰ ਕੋਈ ਕਿਸਾਨ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਸਤੀ ਕੀਮਤਾਂ 'ਤੇ ਲੋਨ ਆਦਿ ਦੀ ਸੁਵਿਧਾ ਵੀ ਮੁਹਈਆ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਮੱਛੀ ਪਾਲਣ ਦੀ ਸਿਖਲਾਈ ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਵੱਲੋਂ ਉਹ ਲੈ ਸਕਦੇ ਹਨ। ਪਹਿਲਾ ਸਿਖਲਾਈ ਲੈਣ ਤੋਂ ਬਾਅਦ ਹੀ ਉਹ ਕੰਮ ਸ਼ੁਰੂ ਕਰਨ ਤਾਂ ਜੋ ਉਹ ਇਸ ਦੀਆਂ ਬਰੀਕੀਆਂ ਨੂੰ ਜਾਣ ਸਕਣ। ਉਹਨਾਂ ਕਿਹਾ ਕਿ ਜਿਹੜੀਆਂ ਮੱਛੀਆਂ ਪੰਜਾਬ ਦੇ ਵਿੱਚ ਪੈਦਾ ਹੋ ਰਹੀਆਂ ਹਨ, ਉਹਨਾਂ ਦਾ ਬੀਜ ਆਸਾਨੀ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਤੋਂ ਕਿਸਾਨਾਂ ਨੂੰ ਉਪਲਬਧ ਹੋ ਜਾਂਦਾ ਹੈ। ਇਸ ਤੋਂ ਇਲਾਵਾ ਘੱਟ ਥਾਂ ਤੇ ਵੱਧ ਪੈਦਾਵਾਰ ਸਬੰਧੀ ਵੀ ਅਸੀਂ ਨਵੀਆਂ ਤਕਨੀਕਾਂ ਇਜਾਦ ਕਰ ਰਹੇ ਹਾਂ ਤਾਂ ਜੋ ਕਿਸਾਨ ਇਸ ਤੋਂ ਵੱਧ ਤੋਂ ਵੱਧ ਫਾਇਦਾ ਲੈ ਸਕਣ।