ਫ਼ਿਰੋਜ਼ਪੁਰ: ਸ਼ਹਿਰ ਵਿੱਚ ਉਸ ਵੇਲ੍ਹੇ ਹੰਗਾਮਾ ਹੋ ਗਿਆ, ਜਦੋਂ ਲੰਗਰ ਖਾ ਕੇ ਘਰ ਪਰਤ ਰਹੇ ਹਮਾਦ ਚੱਕ ਦੇ ਲੋਕਾਂ ਦੀ ਪਿੰਡ ਵਿੱਚ ਪੁਲਿਸ ਨਾਲ ਝੜਪ ਹੋ ਗਈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮੇਲੇ ਚੱਲ ਰਹੇ ਹਨ। ਜਿਸ ਕਾਰਨ ਦਿਨ-ਰਾਤ ਲਗਾਤਾਰ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ, ਜੋ ਕਿ ਰਾਤ ਨੂੰ ਲੰਗਰ ਛੱਕ ਕੇ ਵਾਪਸ ਆਉਂਦੇ ਹਨ ਅਤੇ ਜਦੋਂ ਉਹ ਆ ਰਹੇ ਸਨ, ਤਾਂ ਰਸਤੇ ਵਿੱਚ ਝਗੜਾ ਹੋ ਗਿਆ ਅਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਤਿੰਨ ਤੋਂ ਚਾਰ ਪਿੰਡ ਵਾਸੀ ਜ਼ਖਮੀ ਹੋ ਗਏ ਅਤੇ ਪੁਲਿਸ ਮੁਲਾਜ਼ਮ ਦੇ ਜਖਮੀ ਹੋਣ ਦੀ ਵੀ ਖ਼ਬਰ ਹੈ।
ਪੁਲਿਸ ਉੱਤੇ ਫਾਇਰਿੰਗ ਦੇ ਇਲਜ਼ਾਮ
ਪੀੜਤ ਪਰਿਵਾਰ ਦੇ ਮੈਂਬਰ ਗੁਰਮੇਜ ਸਿੰਘ ਨੇ ਦੱਸਿਆ ਕਿ ਅਸੀਂ ਟਰੈਕਟਰ ਉੱਤੇ ਵਾਪਸ ਆ ਰਹੇ ਸੀ। ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਾ ਸੀ। ਅਣਾਪਛਾਤਿਆਂ ਵਿਅਕਤੀਆਂ ਨਾਲ ਝਗੜਾ ਹੋਇਆ, ਤਾਂ ਪਿੰਡ ਆ ਕੇ ਆਪਸ ਵਿੱਚ ਇਨ੍ਹਾਂ ਦੀ ਲੜਾਈ ਹੋ ਗਈ। ਉਨ੍ਹਾਂ ਕਿਹਾ ਲੜਾਈ ਦਰਮਿਆਨ ਐਸਐਚਏ ਬਲਰਾਜ ਸਿੰਘ ਦੇ ਗੰਨਮੈਨ ਨੇ ਗੋਲੀਆਂ ਚਲਾਉਂਦੇ ਹੋਏ 6 ਫਾਇਰ ਕੀਤੇ ਜਿਸ ਦੌਰਾਨ ਕੁੱਲ 3 ਵਿਅਕਤੀ ਜਖਮੀ ਹੋ ਗਏ।
ਪੁਲਿਸ ਦਾ ਕੀ ਕਹਿਣਾ ?
ਦੂਜੇ ਪਾਸੇ, ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਵੱਲੋਂ ਨਾਕਾ ਲਾਇਆ ਗਿਆ ਸੀ, ਤਾਂ ਪੁਲਿਸ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਮੋਟਰਸਾਈਕਲ ਸਵਾਰ ਸ਼ਰਾਬ ਪੀ ਕੇ ਪਿੰਡ ਵੱਲ ਗਿਆ ਸੀ। ਇਸ ਤੋਂ ਬਾਅਦ ਐਸ.ਐਚ.ਓ ਆਪਣੀ ਟੀਮ ਸਣੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਫੜਨ ਲਈ ਪਿੰਡ ਚੱਕ ਹਮਾਦ ਗਏ, ਤਾਂ ਉਥੇ ਕਈ ਪਿੰਡ ਵਾਸੀ ਵੀ ਖੜ੍ਹੇ ਸਨ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਪੁੱਛਗਿੱਛ ਕਰਦੇ ਹੋਏ ਸ਼ਰਾਬੀ ਵਿਅਕਤੀ ਨੂੰ ਆਪਣੇ ਨਾਲ ਜਾਣ ਲਈ ਕਿਹਾ ਤਾਂ ਕਈ ਪਿੰਡ ਵਾਸੀਆਂ ਨੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ, ਪੁਲਿਸ ਨੇ ਵੀ ਹਵਾਈ ਫਾਇਰ ਕੀਤੇ ਅਤੇ ਹਮਲੇ ਵਿੱਚ ਤਿੰਨ ਪਿੰਡ ਵਾਸੀ ਅਤੇ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਵੀ ਹਵਾਈ ਫਾਇਰ ਕੀਤੇ ਅਤੇ ਹਮਲੇ ਵਿੱਚ ਤਿੰਨ ਪਿੰਡ ਵਾਸੀ ਅਤੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ।