ETV Bharat / state

ਤਲਵੰਡੀ ਸਾਬੋ ਦੇ ਲੇਲੇਆਣਾ ਰੋਡ 'ਤੇ 35 ਏਕੜ ਕਣਕ ਦੀ ਨਾੜ ਨੂੰ ਲੱਗੀ ਅੱਗ - fire broke out in Talwandi Sabo - FIRE BROKE OUT IN TALWANDI SABO

ਕਣਕ ਦੀ ਵਾਢੀ ਸਿਖਰਾਂ 'ਤੇ ਹੈ ਤਾਂ ਉਥੇ ਹੀ ਕਈ ਥਾਵਾਂ 'ਤੇ ਕਣਕ ਦੀ ਫਸਲ ਜਾਂ ਨਾੜ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਲੇਲੇਆਣਾ ਰੋਡ ਤੋਂ ਸਾਹਮਣੇ ਆਇਆ, ਜਿਥੇ 35 ਏਕੜ ਕਣਕ ਦੀ ਨਾੜ ਨੂੰ ਅੱਗ ਲੱਗ ਗਈ।

ਕਣਕ ਦੀ ਨਾੜ ਨੂੰ ਅੱਗ
ਕਣਕ ਦੀ ਨਾੜ ਨੂੰ ਅੱਗ
author img

By ETV Bharat Punjabi Team

Published : Apr 25, 2024, 6:44 PM IST

ਕਣਕ ਦੀ ਨਾੜ ਨੂੰ ਅੱਗ

ਬਠਿੰਡਾ: ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਲੇਲੇਆਣਾ ਰੋਡ 'ਤੇ ਕਰੀਬ 35 ਏਕੜ ਕਣਕ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ। ਇਸ ਅੱਗ ਕਾਰਨ ਕਈ ਘਰ ਤੱਕ ਲਪੇਟ ਵਿੱਚ ਆ ਜਾਣੇ ਸਨ ਪਰ ਮੌਕੇ 'ਤੇ ਮੌਜੂਦ ਕਿਸਾਨਾਂ ਵੱਲੋਂ ਅੱਗ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਆਪਣੇ ਪੱਧਰ 'ਤੇ ਅੱਗ ਵਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ।

ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ: ਉਥੇ ਹੀ ਦੇਰੀ ਨਾਲ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਕੁਝ ਸਮਾਂ ਪਾਣੀ ਅੱਗ 'ਤੇ ਪਾਉਣ ਤੋਂ ਬਾਅਦ ਫਿਰ ਦੁਬਾਰਾ ਗੱਡੀ ਪਾਣੀ ਦੀ ਭਰ ਕੇ ਲਿਆਂਦੀ ਗਈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਘਰਾਂ ਨੂੰ ਪੈ ਜਾਣੀ ਸੀ ਅਤੇ ਕਈ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ।

ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ: ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਦੇਰੀ ਨਾਲ ਫਾਇਰ ਬ੍ਰਿਗੇਡ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਇੱਕ ਗੱਡੀ ਨਾਲ ਹੀ 35 ਏਕੜ ਵਿੱਚ ਫੈਲੀ ਹੋਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਪ੍ਰਸ਼ਾਸਨ 'ਤੇ ਵੀ ਸਵਾਲ ਖੜੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਤੋਂ ਬਾਅਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।

ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ: ਉਧਰ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਹੀ ਉਹਨਾਂ ਨੂੰ ਅੱਗ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਗੱਡੀ ਲੈ ਕੇ ਪਹੁੰਚੇ ਹਨ ਅਤੇ ਅੱਗ 'ਤੇ ਲੋਕਾਂ ਦੇ ਸਹਿਯੋਗ ਨਾਲ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਗੱਡੀ ਕਿਤੇ ਹੋਰ ਅੱਗ ਬਝਾਉਣ ਲਈ ਗਈ ਹੋਈ ਸੀ, ਜੋ ਉਥੋਂ ਵਾਪਸ ਇਥੇ ਆ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.