ETV Bharat / state

ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ; ਪੁਲਿਸ ਦੇ ਹੱਥ ਅਜ਼ੇ ਵੀ ਖਾਲੀ, ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ - Fifth theft within a month in Dirba

author img

By ETV Bharat Punjabi Team

Published : Jun 24, 2024, 1:59 PM IST

Sangrur Crime : ਸੰਗਰੂਰ ਦੇ ਦਿੜਬਾ ਵਿਖੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਇਸ ਨੂੰ ਲੈਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਚਲਦਿਆਂ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ।

Fifth theft within a month in Dirba, the hands of the police are still empty, people are protesting against the administration
ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ, ਪੁਲਿਸ ਦੇ ਹੱਥ ਅਜ਼ੇ ਵੀ ਖਾਲੀ, ਲੋਕਾਂ 'ਚ ਪ੍ਰਸ਼ਾਸਨ ਖਿਲਾਫ ਰੋਸ (ਰਿਪੋਰਟ (ਪੱਤਰਕਾਰ ਸੰਗਰੂਰ))
ਦਿੜ੍ਹਬਾ 'ਚ ਇੱਕ ਮਹੀਨੇ ਅੰਦਰ ਪੰਜਵੀਂ ਚੋਰੀ (ਰਿਪੋਰਟ (ਪੱਤਰਕਾਰ ਸੰਗਰੂਰ))

ਸੰਗਰੂਰ : ਸੂਬੇ ਵਿੱਚ ਇਹਨੀ ਦਿਨੀਂ ਅਪਰਾਧ ਵੱਧ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਦਿੜ੍ਹਬਾ ਸ਼ਹਿਰ ਦੀ ਤਾਂ ਸ਼ਹਿਰ ਅੰਦਰ ਪੁਲਿਸ ਸੁਸਤ ਅਤੇ ਚੋਰ ਚੁਸਤ ਲੱਗ ਰਹੇ ਹਨ। ਸ਼ਹਿਰ ਅੰਦਰ ਇੱਕ ਮਹੀਨੇ ਦੇ ਅੰਦਰ ਪੰਜ ਚੋਰੀਆਂ ਹੋ ਗਈਆ ਹਨ ਪਰ ਪੁਲਿਸ ਦੇ ਅਜੇ ਤੱਕ ਵੀ ਕੁੱਝ ਵੀ ਹੱਥ ਪੱਲੇ ਨਹੀਂ ਲੱਗਾ। ਕੁੱਝ ਦਿਨ ਪਹਿਲਾਂ ਦਿੜ੍ਹਬਾ ਦੇ ਮੁੱਖ ਚੌਂਕ ਵਿੱਚ ਵੀ ਇਕੱਠੇ ਹੀ ਚਾਰ ਦੁਕਾਨਾਂ 'ਤੇ ਚੋਰੀ ਹੋਈ ਸੀ। ਪੁਲਿਸ ਦੀ ਨੱਕ ਹੇਠ ਹੋਈ ਚੋਰੀ ਜਿੱਥੇ ਪੁਲਿਸ ਦੇ ਕਹਿਣ ਮੁਤਾਬਕ 24 ਘੰਟੇ ਪੁਲਿਸ ਤਾਇਨਾਤ ਰਹਿੰਦੀ ਹੈ। ਸ਼ਨਿਵਾਰ ਦੀ ਰਾਤ ਨੂੰ ਫਿਰ ਤਾਜ ਸ਼ਾਪਿੰਗ ਕੰਪਲੈਕਸ ਦੇ ਵਿੱਚ ਲੋਹੇ ਅਤੇ ਸਰੀਏ ਦੀ ਦੁਕਾਨ ਉਤੇ ਸਵੇਰੇ 3 ਕੁ ਵਜੇ ਸ਼ਟਰ ਦੀ ਕੁੰਡੀ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ ਚੋਰਾਂ ਨੇ ਦੁਕਾਨ ਅੰਦਰ ਪਿਆ ਗੱਲਾ ਚੁੱਕ ਕੇ ਲੈ ਗਏ।

ਪੁਲਿਸ ਦੇ ਹੱਥ ਅਜ਼ੇ ਵੀ ਖਾਲੀ: ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੁਕਾਨ ਮਾਲਕ ਸ਼੍ਰੀ ਰਾਮ ਗੋਇਲ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਕੁ ਵਜੇ ਚੌਂਕੀਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸ਼ਟਰ ਖੁੱਲਾ ਹੈ ਜਦੋਂ ਆ ਕੇ ਵੇਖਿਆ ਗਿਆ ਤਾਂ ਦੁਕਾਨ ਅੰਦਰ ਪਿਆ ਗੱਲਾ ਗਾਇਬ ਸੀ। ਉਸ ਗੱਲੇ ਵਿੱਚ ਕਰੀਬ 15 ਹਜਾਰ ਦੀ ਨਕਦੀ ਸੀ। ਇਸ ਦੇ ਨਾਲ ਬੈਂਕਾਂ ਦੀਆਂ ਪਾਸ ਬੁੱਕ ਅਤੇ ਚੈੱਕ ਬੂੱਕ ਵੀ ਸਨ। ਸੀਸੀਟੀਵੀ ਕੈਮਰੇ ਵਿੱਚ ਵੇਖਿਆ ਗਿਆ ਕਿ ਚੋਰੀ ਕਰਨ ਵਾਲੇ ਤਿੰਨ ਨੌਜਵਾਨ ਸਨ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਉਧਰ ਸ਼੍ਰੀ ਰਾਮ ਗੋਇਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਾਇਮ ਰੋਕਣ ਵਿੱਚ ਲੱਗਾ ਹੋਇਆ ਹੈ ਪਰ ਪ੍ਰਸ਼ਾਸ਼ਨ ਉਸ ਪੱਧਰ ਉਤੇ ਚੌਕੰਨਾ ਨਜਰ ਨਹੀਂ ਆ ਰਿਹਾ। ਉਨਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ। ਲਗਾਤਾਰ ਚੋਰੀਆਂ ਹੋਣ ਨਾਲ ਸ਼ਹਿਰ ਵਾਸੀਆਂ ਵਿੱਚ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ।

ਪੁਲਿਸ ਨੂੰ ਕੀਤਾ ਸੁਚਿਤ: ਸ਼੍ਰੀ ਰਾਮ ਗੋਇਲ ਨੇ ਕੜੇ ਸ਼ਬਦਾਂ ਵਿਚ ਕਿਹਾ ਕਿ ਅਗਰ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ੍ਹ ਨਾ ਪਈ ਤਾਂ ਆਉਣ ਵਾਲੇ ਦਿਨਾਂ ਵਿੱਚ ਬਜ਼ਾਰ ਬੰਦ ਕਰਕੇ ਮੇਨ ਚੌਕ ਵਿਖੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ਼ ਸਿੰਘ ਚਾਹਲ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ। ਉਧਰ ਜਦ ਥਾਣਾ ਮੁੱਖ ਅਫਸਰ ਗੁਰਮੀਤ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਜਨਾਬ ਕੈਮਰੇ ਮੂਹਰੇ ਆਉਣ ਤੋਂ ਟਲਦੇ ਰਹੇ, ਜਦ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਲ ਲੱਗਦੀਆਂ ਦੁਕਾਨਾਂ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਮੁਦਈ ਦੇ ਬਿਆਨ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.