ਹੁਸ਼ਿਆਰਪੁਰ : ਰੋਜ਼ਾਨਾ ਹੀ ਤੇਜ਼ ਰਫ਼ਤਾਰੀ ਨਾਲ ਹਾਦਸਿਆਂ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਹਨ ਪਰ ਬਾਵਜੂਦ ਇਸ ਦੇ ਲੋਕ ਤੇਜ਼ ਰਫਤਾਰ ਗੱਡੀ ਚਲਾਉਣ ਤੋਂ ਬਾਅਦ ਨਹੀਂ ਆਉਂਦੇ ਅਤੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ। ਜਿਥੇ ਸਵੇਰ ਦੇ ਸਮੇਂ ਦੋ ਤੇਜ਼ ਰਫਤਾਰ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ।
ਕਿਸਮਤ ਨਾਲ ਬੱਚੀਆਂ ਜਾਨਾਂ : ਜ਼ਬਰਦਸਤ ਟੱਕਰ 'ਚ ਜਿਥੇ ਗੱਡੀਆਂ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਉਥੇ ਹੀ ਗੱਡੀਆਂ 'ਚ ਸਵਾਰ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਦੀ ਵਾਲ-ਵਾਲ ਜਾਨ ਬਚ ਗਈ। ਉਥੇ ਹੀ ਹਾਦਸੇ ਦੀ ਆਵਾਜ਼ ਸੁਣਦਿਆਂ ਹੀ ਮੌਕੇ 'ਤੇ ਲੋਕ ਵੀ ਇਕੱਤਰ ਹੋ ਗਏ ਜਿਨ੍ਹਾਂ ਵਲੋਂ ਤੁਰੰਤ ਗੱਡੀਆਂ ਚੋਂ ਵਿਅਕਤੀਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ।
ਧਾਰਮਿਕ ਸਥਾਨ ਤੋਂ ਪਰਤ ਰਹੇ ਸੀ ਲੋਕ : ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਗੱਡੀਆਂ ਟਕਰਾਉਣ ਦੀ ਆਵਾਜ਼ ਸੁਣਾਈ ਦਿੱਤੀ ਤੇ ਟੱਕਰ ਇੰਨੀ ਜਿ਼ਆਦਾ ਭਿਆਨਕ ਸੀ ਕਿ ਜਿਵੇਂ ਕੋਈ ਬੰਬ ਫਟਿਆ ਹੋਵੇ। ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ਤਰਨਤਾਰਨ ਤੋਂ ਪਰਿਵਾਰ ਧਾਰਮਿਕ ਜਗ੍ਹਾ 'ਤੇ ਜਾ ਰਿਹਾ ਸੀ ਤੇ ਦੂਜੀ ਗੱਡੀ ਹੁਸ਼ਿਆਰਪੁਰ ਦੇ ਮੁਹੱਲਾ ਆਕਾਸ਼ ਕਲੋਨੀ ਦੀ ਹੈ। ਇਸ ਹਾਦਸੇ 'ਚ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਹਨ।
- ਹੈਦਰਾਬਾਦ: ਇੰਸਟਾਗ੍ਰਾਮ 'ਤੇ ਦੋਸਤੀ ਤੋਂ ਬਾਅਦ ਪਿਆਰ ਅਤੇ ਫਿਰ ਸ਼ੁਰੂ ਹੋਇਆ ਨਸ਼ੇ ਦਾ ਕਾਰੋਬਾਰ, ਜੋੜਾ ਗ੍ਰਿਫਤਾਰ - Instagram Friendship
- NEET UG 2024 ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਹੋਈ ਸੁਣਵਾਈ, ਇਨ੍ਹਾਂ ਉਮੀਦਵਾਰਾਂ ਦੀ ਮੁੜ ਹੋਵੇਗੀ ਪ੍ਰੀਖਿਆ - NEET UG 2024 Exam
- AIIMS ਦੇ ਡਾਕਟਰਾਂ ਨੂੰ ਸਲਾਮ! ਜਾਪਾਨ ਤੋਂ ਖੂਨ ਮੰਗ ਕੇ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਦਿੱਤੀ ਜ਼ਿੰਦਗੀ - AIIMS NEW ACHIEVEMENT
ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ : ਹਾਦਸੇ ਨਾਲ ਪ੍ਰਵਭਾਵਿਤ ਹੋਏ ਵਿਅਕਤੀਆਂ ਨੇ ਕਿਹਾ ਹੈ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ। ਨਾਲ ਹੀ ਕਾਰ ਚਾਲਕ ਨੇ ਕਿਹਾ ਕਿ ਜਿਸ ਕਾਰਨ ਇਹ ਹਾਦਸਾ ਹੋਇਆ ਹੈ ਸਾਡਾ ਨੁਕਸਾਨ ਹੋਇਆ ਹੈ ਉਹਨਾਂ ਵੱਲੋਂ ਸਾਡੀ ਗੱਡੀ ਠੀਕ ਕਰਵਾਉਣ ਲੈ ਅਤੇ ਜ਼ਖਮੀਆਂ ਦਾ ਇਲਾਜ ਕਰਵਾਉਣ ਲਈ ਮੁਆਵਜ਼ਾ ਦਿੱਤਾ ਜਾਵੇ।