ਫਾਜ਼ਿਲਕਾ : ਹਾਲ ਹੀ 'ਚ ਨੀਟ 2024 ਦੀ ਪ੍ਰੀਖਿਆ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਟਾਪ ਕੀਤੇ ਜਾਣ ਤੋਂ ਬਾਅਦ ਨਤੀਜਿਆਂ ਵਿੱਚ ਹੋਈ ਗੜਬੜੀ ਦਾ ਜਤਾਇਆ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਉਥੇ ਹੀ ਇਸ ਸਾਰੇ ਵਿਵਾਦ ਵਿਚਾਲੇ ਕੁਝ ਪਰਿਵਾਰ ਅਜਿਹੇ ਹਨ ਜੋ ਕਿ ਬੱਚਿਆਂ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਇਹਨਾਂ ਵਿੱਚ ਚੰਡੀਗੜ੍ਹ ਦੇ ਇੱਕ ਹੀ ਸੈਂਟਰ ਦੇ ਛੇ ਵਿਦਿਆਰਥੀਆਂ ਵੱਲੋਂ ਸਫਲਤਾ ਹਾਸਿਲ ਕਰਦੇ ਹੋਏ ਟੌਪ ਕੀਤਾ ਗਿਆ ਹੈ।
700 ਅੰਕ ਲੈਕੇ ਕੀਤਾ ਟੌਪ : ਦੱਸ ਦਈਏ ਕਿ 2024 ਦੀ ਨੀਟ ਪ੍ਰੀਖਿਆ ਦੇ ਵਿੱਚ 67 ਵਿਦਿਆਰਥੀਆਂ ਵੱਲੋ ਟਾਪ ਕੀਤਾ ਗਿਆ ਹੈ ਜਿਸ ਵਿੱਚ ਫਾਜ਼ਿਲਕਾ ਦੇ ਕੁਝ ਵਿਦਿਆਰਥੀਆਂ ਵਲੋਂ ਫਾਜ਼ਿਲਕਾ ਵਿਚ ਪ੍ਰੀਖਿਆ ਸੈਂਟਰ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਸੈਂਟਰ ਦੀ ਚੋਣ ਕੀਤੀ ਗਈ ਸੀ ਅਤੇ 700 ਦੇ ਨੇੜੇ ਨੰਬਰ ਹਾਸਲ ਕਰਕੇ ਸਫਲਤਾ ਪ੍ਰਾਪਤ ਕੀਤੀ ਗਈ ਹੈ l ਇਸ ਮੌਕੇ ਗੱਲ ਕਰਦੇ ਹੋਏ ਮੇਹੁਲ ਨੇ ਕਿਹਾ ਕਿ ਮਾਤਾ ਪਿਤਾ ਦੇ ਸਹਿਯੋਗ ਨਾਲ ਇਸ ਸਥਾਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਰੱਬ ਨੇ ਵੀ ਇਹ ਮੇਹਰ ਬਖਸ਼ੀ ਹੈ ਕਿ ਉਹ ਅੱਜ 700 ਵਿੱਚ 700 ਅੰਕ ਲੈਕੇ ਟੌਪ ਕਰ ਸਕੇ ਹਨ। ਹਾਲਾਂਕਿ ਕਈ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਸੈਂਟਰ ਦੀ ਚੋਣ ਕਰਨ 'ਤੇ ਵੀ ਕਈ ਤਰਾਂ ਦੇ ਸਵਾਲ ਖੜੇ ਹੁੰਦੇ ਹਨ।
- ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ 'ਚ ਸੰਗਰੂਰ 'ਚ ਭਾਜਪਾ ਵਰਕਰਾਂ ਨੇ ਲੱਡੂ ਵੰਡ ਮਨਾਇਆ ਜਸ਼ਨ - BJP workers celebrated in Sangrur
- ਚੰਡੀਗੜ ਵਿਖੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਬਣੇ ਛੇ ਹੋਰ ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਮਿਲਆ ਕਮਿਸ਼ਨ - Armed Forces Preparatory Institute
- ਡਾ. ਸੁਰਜੀਤ ਪਾਤਰ ਦੀ ਯਾਦ 'ਚ ਬਰਨਾਲਾ ਵਿਖੇ ਜੁੜੇ ਹਜ਼ਾਰਾਂ ਲੋਕ, 'ਧਰਤੀ ਦੇ ਗੀਤ' ਨਾਲ ਸਨਮਾਨਿਆ - Late Surjit Patar
ਮਿਹਨਤ ਦਾ ਮਿਲਿਆ ਫਲ : ਉਥੇ ਹੀ ਮੇਹੁਲ ਦੇ ਮਾਤਾ ਪਿਤਾ ਨੇ ਵੀ ਬੱਚੇ ਦੀ ਸਫਲਤਾ ਦੀ ਖੁਸ਼ੀ ਮਨਾਈ ਅਤੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਕਿੰਨੀ ਮਿਹਨਤ ਕਰਕੇ ਇਹ ਸਥਾਨ ਹਾਸਿਲ ਕੀਤਾ ਹੈ। ਉਹਨਾਂ ਦੱਸਿਆ ਕਿ 2 ਸਾਲ ਪਹਿਲਾਂ ਚੰਡੀਗੜ੍ਹ ਦੇ ਕੋਚਿੰਗ ਸੈਂਟਰ ਵਿੱਚ ਐਡਮਿਸ਼ਨ ਕਰਵਾਈ ਗਈ ਸੀ ਅਤੇ ਦਿਨ ਰਾਤ ਦੀ ਮਿਹਨਤ ਅਤੇ ਕੋਚਿੰਗ ਸੈਂਟਰ ਦੇ ਪ੍ਰੋਫੈਸਰਾਂ ਵੱਲੋਂ ਕਰਵਾਈ ਤਿਆਰੀ ਤਹਿਤ ਅੱਜ ਬਚੇ ਇਸ ਮੁਕਾਮ 'ਤੇ ਹਨ ਜਿਸ ਦੀ ਖੁਸ਼ੀ ਪੂਰੇ ਪਰਿਵਾਰ ਨੂੰ ਤਾਂ ਹੈ ਹੀ ਨਾਲ ਹੀ ਲੋਕ ਵੀ ਵਧਾਈਆਂ ਦੇ ਰਹੇ ਹਨ। ਉਸਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਵੱਲੋ ਦਿਨ ਰਾਤ ਮਿਹਨਤ ਕਰਕੇ ਇਸ ਵਿੱਚ ਟਾਪ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਦਾ ਟੀਚਾ ਹਾਸਲ ਕੀਤਾ ਗਿਆ ਹੈ ਅਤੇ ਉਸ ਵੱਲੋ ਆਪਣੀ ਜਿੰਦਗੀ ਵਿਚ ਲੋਕਾਂ ਦੀ ਸੇਵਾ ਵੀ ਕੀਤੀ ਜਾਵੇਗੀ l