ਸੰਗਰੂਰ : ਅੱਜ ਦੇ ਸਮੇਂ ਵਿੱਚ ਖੂਨ ਪਾਣੀ ਹੋ ਗਿਆ ਕਹਿ ਦਈਏ ਤਾਂ ਇਸ ਵਿੱਚ ਹੁਣ ਕੋਈ ਦੋ ਰਾਏ ਨਹੀਂ ਹੈ, ਖੂਨ ਦੇ ਰਿਸ਼ਤੇ ਨਜਾਇਜ਼ ਸਬੰਧਾਂ ਦੀ ਬਲੀ ਚੜ੍ਹ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ, ਜਿੱਥੇ ਕਲਯੁਗੀ ਪਿਓ ਨੇ ਆਪਣੇ ਹੀ ਜਿਗਰ ਦੇ ਟੁਕੜੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਜਿੱਥੇ ਪਿਓ ਨੂੰ ਕੋਈ ਪਛਤਾਵਾ ਨਹੀਂ ਤਾਂ ਉੱਥੇ ਹੀ ਜਵਾਨ ਪੁੱਤ ਦੀ ਮੌਤ 'ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਭੈਣ ਆਪਣੇ ਭਰਾ ਦੀ ਲਾਸ਼ ਨੂੰ ਵੇਖ ਵੇਖ ਕੇ ਕੁਰਲਾ ਰਹੀ ਹੈ। ਆਪਣੇ ਭਰਾ ਦੇ ਕਾਤਲ ਪਿਓ ਲਈ ਧੀ ਫਾਂਸੀ ਦੀ ਸਜ਼ਾ ਮੰਗ ਰਹੀ ਹੈ।
ਨਜਾਇਜ਼ ਸਬੰਧਾਂ ਦਾ ਵਿਰੋਧ ਕਰਦੇ ਪੁੱਤ ਨੂੰ ਮਾਰੀ ਗੋਲੀ
ਜਾਣਕਾਰੀ ਮੁਤਾਬਿਕ ਮੁਲਜ਼ਮ ਗੋਪਾਲ ਸਿੰਘ ਜੋ ਇੱਕ ਰਿਟਾਇਰਡ ਫੌਜੀ ਹੈ, ਉਸ ਦਾ ਸਬੰਧ ਕਿਸੇ ਗ਼ੈਰ ਔਰਤ ਨਾਲ ਸੀ, ਜਿਸ ਕਾਰਨ ਘਰ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਅਤੇ ਹੁਣ ਪ੍ਰਾਈਵੇਟ ਤੌਰ 'ਤੇ ਸਿਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ। ਕਤਲ ਵਾਲੇ ਦਿਨ ਵੀ ਘਰ ਵਿੱਚ ਪਤੀ ਪਤਨੀ ਦਾ ਕਲੇਸ਼ ਹੋ ਰਿਹਾ ਸੀ ਕਿ ਅਚਾਨਕ ਵਿੱਚ ਪੁੱਤਰ ਅਮਨਦੀਪ ਸਿੰਘ ਆ ਗਿਆ ਅਤੇ ਪਿਤਾ ਗੋਪਾਲ ਸਿੰਘ ਨੇ ਆਪਣੇ ਹੀ ਪੁੱਤਰ ਦੇ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਕੁਝ ਹੀ ਸਮੇਂ 'ਚ ਮੌਤ ਹੋ ਗਈ, ਉੱਥੇ ਹੀ ਮੌਕੇ 'ਤੇ ਮੌਜੂਦ ਮਾਂ-ਧੀ ਨੇ ਗਵਾਂਢੀਆਂ ਘਰ ਭੱਜ ਕੇ ਆਪਣੀ ਜਾਨ ਬਚਾਈ।
'ਵਾਰਦਾਤ ਤੋਂ ਬਾਅਦ ਫਰਾਰ ਮੁਲਜ਼ਮ ਪਿਤਾ'
ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਗੋਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਹੁਣ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਭਰਾ ਦੇ ਕਾਤਲ ਪਿਤਾ ਲਈ ਮੌਤ ਦੀ ਮੰਗ
ਉੱਧਰ ਨੌਜਵਾਨ ਭਰਾ ਦੀ ਮੌਤ ਦੇ ਗ਼ਮ 'ਚ ਰੋ-ਰੋ ਕੇ ਕੁਰਲਾਉਂਦੀ ਵੱਡੀ ਭੈਣ ਆਪਣੇ ਪਿਤਾ ਲਈ ਮੌਤ ਮੰਗ ਰਹੀ ਹੈ। ਉਸ ਨੇ ਕਿਹਾ ਕਿ 'ਮੇਰੇ ਪਿਓ ਨੇ ਮੇਰੇ ਭਰਾ ਨੂੰ ਮਾਰ ਦਿੱਤਾ, ਉਸ ਨੂੰ ਫਾਂਸੀ ਦੀ ਸਜ਼ਾ ਦਿਓ', ਉਜੜੇ ਹੋਏ ਘਰ ਦੀ ਹਾਲਤ ਦੇਖ ਕੇ ਪਿੰਡ ਵਾਲੇ ਵੀ ਸੋਗ ਵਿੱਚ ਹਨ।
- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ, ਅੱਜ ਸ਼ਾਮ ਤੋਂ ਬੰਦ ਹੋ ਜਾਵੇਗਾ ਵੋਟਿੰਗ ਦੇ ਦੂਜੇ ਪੜਾਅ ਦਾ ਚੋਣ ਬਿਗੁਲ - J and K second phase of voting
- ਬਠਿੰਡਾ ਦੇ ਇਹਨਾਂ ਦੋ ਦੋਸਤਾਂ ਨੇ ਔਰਗੈਨਿਕ ਗੰਨੇ ਦੇ ਰਸ ਤੋਂ ਤਿਆਰ ਕੀਤੀ ਕੁਲਫੀ - Two friends kulfi organic sugarcane
- ਵਿਦਿਆਰਥੀਆਂ ਵਲੋਂ ਵੀਸੀ ਵਿਰੁੱਧ ਪ੍ਰਦਰਸ਼ਨ; ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਵੜਿਆ ਵੀਸੀ, ਵੀਡੀਓ ਹੋਈ ਵਾਇਰਲ - STUDENT PROTEST AGAINST VC
ਪਿੰਡ ਵਾਲਿਆਂ 'ਚ ਸੋਗ
ਪਿੰਡ ਵਾਸੀਆਂ ਨੇ ਕਿਹਾ ਕਿ ਗੋਪਾਲ ਸਿੰਘ ਦੇ ਔਰਤ ਨਾਲ ਨਜਾਇਜ਼ ਸਬੰਧਾਂ ਕਰਕੇ ਘਰ ਵਿੱਚ ਅਕਸਰ ਹੀ ਕਲੇਸ਼ ਹੁੰਦਾ ਸੀ, ਉਸ ਨੂੰ ਸਮਝਾਇਆ ਵੀ ਜਾਂਦਾ ਸੀ ਪਰ ਉਹ ਆਪਣੇ ਪਰਿਵਾਰ ਦੀ ਬਜਾਏ ਬਾਹਰ ਹੀ ਖੁਸ਼ ਸੀ ਪਰ ਅੱਜ ਇਹ ਕਾਂਡ ਕਰ ਦੇਵੇਗਾ ਇਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਉਸ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ।